Breaking News

 ਚੰਡੀਗੜ੍ਹ ਦੀ ਜਮੀਨ ਤੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਨਹੀ ਬਣਾਉਣ ਦਿੱਤੀ  ਜਾਵੇਗੀ- ਭੋਮਾ

ਕੇਂਦਰੀ ਹਾਕਮਾਂ ਤੇ ਲੀਡਰਸ਼ਿਪ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ – ਭੋਮਾ

 ਚੰਡੀਗੜ੍ਹ ਤੇ ਹੱਕ ਸਿਰਫ ਪੰਜਾਬ ਦਾ – ਮਨਜੀਤ ਸਿੰਘ ਭੋਮਾ

 ਚੰਡੀਗੜ੍ਹ ਦੀ ਜਮੀਨ ਤੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਨਹੀ ਬਣਾਉਣ ਦਿੱਤੀ  ਜਾਵੇਗੀ- ਭੋਮਾ

 gursharan singh sandhu 

ਅੰਮਿ੍ਤਸਰ 21 ਨਵੰਬਰ 

 ਚੰਡੀਗੜ੍ਹ ਤੇ ਹੱਕ ਸਿਰਫ ਪੰਜਾਬ ਦਾ ਹੈ। ਚੰਡੀਗੜ ਦੀ ਜਮੀਨ ਤੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਕਿਸੇ ਵੀ ਕੀਮਤ ਤੇ ਨਹੀ ਬਣਨ ਦਿੱਤੀ ਜਾਵੇਗੀ । ਇਹ ਪ੍ਰਗਟਾਵਾ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ( ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ) ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਭੋਮਾ ਨੇ ਸਪੱਸ਼ਟ ਕੀਤਾ ਕਿ ਚੰਡੀਗੜ ਨੂੰ ਪੰਜਾਬ ਦੇ ਦਰਜਨਾਂ ਪਿੰਡ  ਉਜਾੜ ਤੇ ਰਾਜਧਾਨੀ ਬਣਾਇਆ ਗਿਆ ਸੀ,

ਪੰਜਾਬ ਆਪਣੀ ਬੇਹੱਦ ਖੂਬਸੂਰਤ ਲਾਹੌਰ ਰਾਜਧਾਨੀ ਹਿੰਦ-ਪਾਕਿ ਵੰਡ ਸਮੇਂ ,ਸੰਨ 1947 ਚ ਛੱਡ ਆਇਆ ਸੀ।

ਪੰਜਾਬੀ ਸੂਬਾ 1.11.1966 ਚ ਬਣਨ ਤੇ ਵਿਧਾਨ ਸਭਾ ਪੰਜਾਬ ਨੂੰ ਅਤੇ ਵਿਧਾਨ ਪ੍ਰੀਸ਼ਦ ਹਰਿਆਣਾ ਹਵਾਲੇ ਕਰ ਦਿੱਤੀ । ਪੰਜਾਬੀ ਸੂਬਾ ਬਣਨ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਹਰਿਆਣਾ ਵੱਖਰੀ ਵਿਧਾਨ ਸਭਾ ਬਣਾ ਲਵੇ ਤਦ ਤੱਕ ਉਹ ਆਰਜੀ ਤੌਰ ਤੇ ਵਿਧਾਨ ਪ੍ਰੀਸ਼ਦ ਵਰਤ ਸਕਦਾ ਹੈ। ਭੋਮਾ ਨੇ ਕਿਹਾ ਕਿ ਅਸਲ ਚ ਅਸੂਲਣ ਝਗੜਾ ਇਹ ਹੈ ਕਿ ਹਰਿਆਣਾ ਆਪਣੀ ਜਮੀਨ ਚ ਵਿਧਾਨ ਸਭਾ ਬਣਾਵੇ।

ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਪੰਜਾਬ ਨਾਲ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਧੱਕਾ ਕੀਤਾ ਹੈ ਪਰ ਇਸ ਵਾਰ ਨਹੀ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀ ਕਰਨਗੇ। ਜੇ ਹਰਿਆਣਾ ਨੇ ਸ਼ੁਰੂ ਕੀਤਾ ਤੇ ਉਸ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾ ਦੋਸ਼ ਲਾਇਆ ਕਿ ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਭਾਰਤ ਦੀ ਲੀਡਰਸ਼ਿਪ ਅਤੇ ਹੁਣ ਤੱਕ ਸਾਰੀਆਂ ਸਰਕਾਰਾਂ ਵੱਲੋਂ ਸਿਰੇ ਦਾ ਵਿਤਕਰਾ ਪੰਜਾਬ ਨਾਲ ਕੀਤਾ ਗਿਆ ਹੈ।ਪੰਜਾਬ ਦੇ ਲੋਕ ਪਹਿਲਾ ਲਾਹੌਰ ਤੇ ਫਿਰ ਰਾਜਧਾਨੀ ਸ਼ਿਮਲਾ ਛੱਡ ਕੇ ਚੰਡੀਗੜ ਨੂੰ ਰਾਜਧਾਨੀ ਬਣਾਇਆ ਕੇਂਦਰੀ ਸਰਕਾਰਾਂ ਨੇ ਪੰਜਾਬੀ ਸੂਬਾ ਬਣਾਉਣ ਚ ਪੰਜਾਬ ਨਾਲ ਧੱਕਾ ਕਰਕੇ ਚੰਡੀਗੜ ਨੂੰ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ।

ਚੇਅਰਮੈਨ ਨੇ ਦੋਸ਼ ਲਾਇਆ ਕਿ ਪਹਿਲਾਂ ਪੰਜਾਬ ਕੋਲ ਦਰਿਆਈ ਪਾਣੀ ਖੋਹਣ ਦੇ ਨਾਲ ਭਾਖੜਾ ਬਿਆਸ ਮੈਨੇਜਮੈਂਟ ਨੇ ਪੰਜਾਬ ਨਾਲ ਸਬੰਧਤ ਮੈਂਬਰ ਨੂੰ ਵਾਪਸ ਕਰ ਦਿੱਤਾ ਫਿਰ ਐਸਵਾਈਐਲ ਬਣਾਉਣ ਲਈ ਦਬਾਅ ਬਣਾਇਆ ਗਿਆ । ਚੰਡੀਗੜ੍ਹ ਤੋਂ ਪੰਜਾਬ ਦਾ ਕੰਟਰੋਲ ਖੋਹ ਕੇ ਸੈਂਟਰ ਅਧੀਨ ਕਰ ਦਿੱਤਾ ਗਿਆ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …