ਉਤਮ ਖਿਡਾਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਉਲੰਪਿਕ ਲਈ ਤਿਆਰ ਕਰੇਗੀ
ਉਤਮ ਖਿਡਾਰੀ
ਗੁਰਸ਼ਰਨ ਸਿੰਘ ਸੰਧੂ
ਅੰਮ੍ਰਿਤਸਰ ਅਪ੍ਰੈਲ 11
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਲਪਿੰਕ ਵਿੱਚ ਖੇਡਣ ਵਾਲੇ ਉਤਮ ਅਤੇ ਵੱਖ -ਵੱਖ ਖੇਡਾਂ ਦੇ ਨਿਪੁੰਨ ਖਿਡਾਰੀ ਪੈਦਾ ਕਰਕੇ ਦੇਸ਼ ਨੂੰ ਦੇਵੇਗੀ ਜੋ ਭਾਰਤ ਦਾ ਖੇਡਾਂ ਵਿੱਚ ਨਾਂ ਰੋਸ਼ਨ ਕਰਨ ਦਾ ਕੰਮ ਕਰਨਗੇ । ਇਸ ਦੇ ਲਈ ਬ੍ਰਿਗੇਡੀਅਰ ਸਪੋਰਟਸ, ਮਿਸ਼ਨ ਓਲੰਪਿਕ ਵਿੰਗ ਭਾਰਤੀ ਫੌਜ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ ਜਸਪਾਲ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਅਗਾਮੀ ਓਲੰਪਿਕ ਵਿੱਚ ਦੇਸ਼ ਲਈ ਤਗਮੇ ਜਿੱਤਣ ਦੇ ਮੁੱਖ ਉਦੇਸ਼ ਨਾਲ ਇੱਕ ਅਹਿਮ ਸਮਝੌਤਾ ਸਿਰੇ ਚੜ੍ਹ ਗਿਆ ਹੈ । ਇਸ ਸਮਝੌਤੇ ਤਹਿਤ ਲਗਾਤਾਰ ਇੱਕ ਹੀ ਮਿਸ਼ਨ ਤੇ ਦੋਵੇਂ ਧਿਰਾਂ ਆਪਸ ਵਿੱਚ ਤਾਲਮੇਲ ਬੈਠਾ ਕੇ ਕੰਮ ਕਰਦੀਆਂ ਰਹਿਣਗੀਆਂ। ਇਸ ਸਮਝੌਤੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਸਾਂਝੇ ਤੌਰ ਤੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਦੇਸ਼ ਨੂੰ ਵਧੀਆ ਅਤੇ ਨਿਪੁੰਨ ਖਿਡਾਰੀ ਪੈਦਾ ਕਰਨ ਦੇ ਮਕਸਦ ਨਾਲ ਇਹ ਸਮਝੌਤਾ ਕਰ ਰਹੇ ਹਨ । ਇਸ ਸਮਝੌਤੇ ਤਹਿਤ ਉਹ ਖਿਡਾਰੀ ਤਿਆਰ ਕੀਤੇ ਜਾਵੇਗਾ ਜੋ ਦੇਸ਼ ਲਈ ਵੱਖ-ਵੱਖ ਖੇਡਾਂ ਵਿੱਚ ਤਗਮੇ ਲਿਆਉਣ ਦਾ ਕੰਮ ਕਰਨਗੇ ਅਤੇ ਦੇਸ਼ ਦਾ ਪੂਰੀ ਦੁਨੀਆਂ ਵਿੱਚ ਝੰਡਾ ਉਚਾ ਕਰਨਗੇ ।ਦੋਵਾਂ ਧਿਰਾਂ ਵੱਲੋਂ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਇਸ ਸਮਝੌਤੇ ਨਾਲ ਓਲੰਪਿਕ ਵਿੱਚ ਭਾਰਤ ਦੀ ਨਿਸ਼ਚਿਤ ਸਰਦਾਰੀ ਹੋਵੇਗੀ ।
ਸਮਝੌਤੇ ਤੋਂ ਪਹਿਲਾਂ ਬ੍ਰਿਗੇਡੀਅਰ ਦਿਨੇਸ਼ ਸ਼ਰਮਾ, ਕਰਨਲ ਅਮਨਪ੍ਰੀਤ ਸਿੰਘ ਗਿੱਲ, ਲੈਫਟੀਨੈਂਟ ਕਰਨਲ ਪੀ. ਵਿਨੋਦ ਕੁਮਾਰ ਅਤੇ ਕਰਨਲ ਵਿਕਰਮ ਜਾਮਵਾਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਇੱਥੋਂ ਉਤਮ ਪ੍ਰਬੰਧਾਂ ਖਿਡਾਰੀਆਂ ਲਈ ਉਪਲੱਬਧ ਕਰਵਾਈਆਂ ਗਈਆਂ ਲੋੜੀਂਦੀਆਂ ਉਤਮ ਸਹੂਲਤਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਵੱਲੋਂ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ ਖੇਡਾਂ ਵਿੱਚ ਮਾਰੀਆਂ ਗੱਲਾਂ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਓਲੰਪਿਕ ਵਿੱਚ ਵੀ ਤਗਮੇ ਦਵਾਉਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਨਾਲੋਂ ਵੀ ਜ਼ਿਆਦਾ ਰੋਲ ਅਦਾ ਕਰੇਗੀ । ਇਸ ਮੌਕੇ ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਜੀਐਨਡੀਯੂ ਦੇ ਫੈਕਲਟੀ ਮੈਂਬਰਾਂ ਅਤੇ ਖੇਡ ਕੋਚਾਂ ਨਾਲ ਗੱਲਬਾਤ ਵੀ ਕੀਤੀ।
ਵਾਈਸ-ਚਾਂਸਲਰ=ਪ੍ਰੋਫੈਸਰ ਸੰਧੂ ਨੇ ਕਿਹਾ ਕਿ ਇਹ ਸਮਝੌਤਾ ਆਰਮੀ ਬੁਆਏਜ਼ ਸਪੋਰਟ ਕੰਪਨੀ ਦੇ 17 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਲੰਟੀਅਰ ਉੱਤਮ ਖਿਡਾਰੀਆਂ ਨੂੰ ਜੀਐਨਡੀਯੂ ਵਿੱਚ ਵਿੱਚ ਦਾਖਲਾ ਦਿਵਾਕੇ ਵਿਿਦਅਕ ਤਰੱਕੀ ਵਿੱਚ ਸਹਾਇਤਾ ਕਰੇਗਾ। ਇਸ ਨਾਲ ਉਨ੍ਹਾਂ ਨੂੰ ਉਦੋਂ ਤੱਕ ਇੰਟਰ ਕਾਲਜੀਏਟ ਅਤੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਖੇਡਣ ਦਾ ਮੌਕਾ ਮਿਲੇਗਾ ਜਦੋਂ ਤੱਕ ਉਹ ਆਰਮੀ ਵਿੱਚ ਸਹੀ ਢੰਗ ਨਾਲ ਭਰਤੀ ਨਹੀਂ ਹੋ ਜਾਂਦੇ ਹਨ। ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਲੰਬੇ ਸਮੇਂ ਤੱਕ ਚੱਲਣ ਵਾਲੀ ਤਾਲਮੇਲ ਸਥਾਪਤ ਕਰਨ ਲਈ ਕੰਮ ਕਰਨ ਲਈ ਵਚਨਬੱਧ ਹਾਂ।
ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਕਿਹਾ ਕਿ ਇਸ ਭਾਈਵਾਲੀ ਤਹਿਤ, ਜੀਐਨਡੀਯੂ, ਦਾਖਲਾ ਫੀਸ, ਹੋਸਟਲ ਫੀਸ ਅਤੇ ਯੂਨੀਵਰਸਿਟੀ ਮੁਕਾਬਲਿਆਂ ‘ਤੇ ਹੋਣ ਵਾਲੇ ਹੋਰ ਖਰਚਿਆਂ ਦੀ ਪਾਲਿਸੀ ਅਨੁਸਾਰ ਖਰਚੇ ਕਰੇਗੀ । ਡਾ: ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ ਅਤੇ ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਐਮ. ਓ. ਯੂ ‘ਤੇ ਹਸਤਾਖਰ ਕੀਤੇ। ਡਾ: ਕੇ. ਐਸ. ਕਾਹਲੋਂ, ਰਜਿਸਟਰਾਰ ਨੇ ਭਾਰਤੀ ਫੌਜ ਦੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਡਾ: ਪਲਵਿੰਦਰ ਸਿੰਘ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਅਤੇ ਡਾ: ਅਮਨਦੀਪ ਸਿੰਘ, ਐਚ.ਓ.ਡੀ, ਸਰੀਰਕ ਸਿੱਖਿਆ ਵਿਭਾਗ ਵੀ ਇਸ ਮੌਕੇ ਹਾਜ਼ਰ ਸਨ।–
P