Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਿਚਕਾਰ ਅਹਿਮ ਸਮਝੌਤਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਿਚਕਾਰ ਅਹਿਮ ਸਮਝੌਤਾ

ਅਮਰੀਕ ਸਿੰਘ 
ਅੰਮ੍ਰਿਤਸਰ 14 ਜੂਨ,

–ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਿਚਕਾਰ ਇੱਕ ਅਹਿਮ ਸਮਝੌਤਾ ਸਹੀਬੱਧ ਹੋਇਆ ਹੈ। ਇਸ ਭਾਈਵਾਲੀ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਦੇ ਉਜਲੇ ਭਵਿੱਖ ਲਈ ਇੰਟਰਨਸ਼ਿਪ ਪ੍ਰੋਗਰਾਮ ਪ੍ਰਦਾਨ ਕਰਨਾ ਹੈ।  
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਸ਼੍ਰੀ ਵੀ.ਕੇ. ਸੇਠ, ਏਅਰਪੋਰਟ ਡਾਇਰੈਕਟਰ, ਏਅਰਪੋਰਟ ਅਥਾਰਟੀ ਆਫ ਇੰਡੀਆ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਦੀ ਹਾਜਰੀ ਵਿਚ ਇਸ ਸਮਝੌਤੇ ਨੂੰ ਰਸਮੀ ਰੂਪ ਪ੍ਰਦਾਨ ਕੀਤਾ ਗਿਆ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਕੇ.ਐਸ. ਕਾਹਲੋਂ, ਰਜਿਸਟਰਾਰ, ਸ਼੍ਰੀ ਸੁਮਨ ਕੁਮਾਰ ਦਾਸ, ਸੀਨੀਅਰ ਜਨਰਲ ਮੈਨੇਜਰ, ਏਅਰਪੋਰਟ ਅਥਾਰਟੀ ਆਫ਼ ਇੰਡੀਆ, ਅੰਮ੍ਰਿਤਸਰ, ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਿਦਆਰਥੀ, ਭਲਾਈ ਅਤੇ ਡਾ. ਅਮਿਤ ਚੋਪੜਾ, ਡਾਇਰੈਕਟਰ ਪਲੇਸਮੈਂਟ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਸਫਲਤਾ ਨਾਲ ਅੱਗੇ ਵਧਣ ਲਈ ਵਿਿਦਆਰਥੀਆਂ ਨੂੰ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਲੈਸ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਿਚਕਾਰ ਹੋਏ ਇਸ ਸਮਝੌਤੇ ਦਾ ਉਦੇਸ਼ ਵਿਿਦਆਰਥੀਆਂ ਨੂੰ ਹਵਾਈ ਅੱਡੇ ਦੇ ਸੰਚਾਲਨ ਦੀਆਂ ਪੇਚੀਦਗੀਆਂ ਅਤੇ ਨਾਗਰਿਕ ਹਵਾਬਾਜ਼ੀ ਦੇ ਵਿਿਭੰਨ ਪਹਿਲੂਆਂ ਤੋਂ ਜਾਣੂ ਕਰਵਾਉਣਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਵਿਿਦਆਰਥੀਆਂ ਨੂੰ ਹਵਾਈ ਅੱਡੇ ਦੇ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਦੇ ਲਾਈਵ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਦੋ ਤੋਂ ਪੰਜ ਦਿਨਾਂ ਦੇ ਜਾਣ-ਪਛਾਣ ਪ੍ਰੋਗਰਾਮ ਅਤੇ ਵਰਕਸ਼ਾਪ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ, ਉਹ ਹਵਾਈ ਅੱਡਿਆਂ ਅਤੇ ਖੇਤਰੀ ਕਾਰਪੋਰੇਟ ਦਫ਼ਤਰਾਂ ‘ਤੇ ਚਾਰ ਤੋਂ ਵੀਹ ਹਫ਼ਤਿਆਂ ਤੱਕ ਚੱਲਣ ਵਾਲੀਆਂ ਇੰਟਰਨਸ਼ਿਪਾਂ ਲਈ ਯੋਗ ਹੋਣਗੇ।

ਇਸ ਮੌਕੇ ਸ਼੍ਰੀ ਵੀ.ਕੇ. ਸੇਠ ਨੇ ਕਿਹਾ ਕਿ ਦੇਸ਼ ਭਰ ਵਿੱਚ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਸੁਧਾਰਨ ਲਈ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੁੰਦੀ ਹੈ। “ਜਿਵੇਂ ਕਿ ਅਸੀਂ ਨਵੀਂ ਸ਼ਹਿਰੀ ਹਵਾਬਾਜ਼ੀ ਨੀਤੀ ਲਈ ਤਿਆਰੀ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਹੋਰ ਨਵੇਂ ਹਵਾਈ ਅੱਡਿਆਂ ਲਈ, ਸਾਨੂੰ ਹੁਨਰਮੰਦ ਕਰਮਚਾਰੀਆਂ ਦੀ ਲੋੜ ਰਹੇਗੀ ਅਤੇ ਇਹ ਰਣਨੀਤਕ ਭਾਈਵਾਲੀ ਨਿਸ਼ਚਿਤ ਤੌਰ ‘ਤੇ ਉਸ ਕਾਰਜਬਲ ਨੂੰ ਇਸ ਸਮੇਂ ਤਿਆਰ ਕਰਨ ਵਿੱਚ ਸਾਡੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਹਮੇਸ਼ਾ ਹੀ ਨਿਵੇਸ਼ ਜਾਰੀ ਰਹਿਣਾ ਚਾਹੀਦਾ ਹੈ ਤਾਂ ਜੋ ਦੇਸ਼ ਚੰਗੇ ਕਰਮਚਾਰੀ ਨਾਗਰਿਕਾਂ ਦੀ ਮਦਦ ਨਾਲ ਤਰੱਕੀ ਕਰੇ। ਇਹ ਸਮਝੌਤਾ ਦੇਸ਼ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੇ ਏਰੋਸਪੇਸ ਲੈਂਡਸਕੇਪ ਦੀ ਸੰਭਾਵਨਾ ਨੂੰ ਖੋਲ੍ਹੇਗਾ।
ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਕਨਾਲੋਜੀ ਅਧਾਰਤ ਖੇਤਰਾਂ ਵਿੱਚ ਨਵੀਨਤਾ, ਖੋਜ ਅਤੇ ਉੱਦਮੀ ਗਤੀਵਿਧੀਆਂ ਦੀ ਹਮੇਸ਼ਾ ਹਾਮੀ ਭਰਦੀ ਹੈ ਅਤੇ ਇਸ ਪ੍ਰਤੀ ਆਪਣੇ ਉਸਾਰੂ ਦ੍ਰਿਸ਼ਟੀਕੋਣ ਨੂੰ ਲਗਾਤਾਰ ਅੱਗੇ ਵਧਾਉਂਦੀ ਹੈ ਅਤੇ ਏਰੋਸਪੇਸ ਇਹ ਕੋਸ਼ਿਸ਼ ਆਪਣੇ ਆਪ ਵਿਚ ਉਪਲਬਧੀ ਸਾਬਤ ਹੋਵੇਗੀ। ਇਸ ਸਹਿਯੋਗ ਦਾ ਮੁੱਖ ਉਦੇਸ਼ ਸਿਵਲ ਹਵਾਬਾਜ਼ੀ ਦੇ ਅੰਦਰ ਵਿਿਗਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਅਤੇ ਹੋਰ ਖੇਤਰਾਂ ਨੂੰ ਐਕਸਪੋਜਰ ਪ੍ਰਦਾਨ ਕਰਦੇ ਹੋਏ, ਵਿਹਾਰਕ ਅਨੁਭਵ ਦੇ ਨਾਲ ਸਿਧਾਂਤਕ ਗਿਆਨ ਨਾਲ ਵਿਿਦਆਰਥੀਆਂ ਵਿੱਚ ਸਿਵਲ ਹਵਾਬਾਜ਼ੀ ਲਈ ਜਗਿਆਸਾ ਪੈਦਾ ਕਰਨਾ ਹੈ। ਇਸ ਤੋਂ ਇਲਾਵਾ ਇਹ ਸਮਝੌਤਾ ਵਿਿਦਆਰਥੀਆਂ ਨੂੰ ਸ਼ਹਿਰੀ ਹਵਾਬਾਜ਼ੀ ਨਾਲ ਸਬੰਧਤ ਥੋੜ੍ਹੇ ਸਮੇਂ ਦੇ ਪ੍ਰੋਜੈਕਟਾਂ ‘ਤੇ ਕੰਮ ਕਰਨ ਦੇ ਮੌਕੇ ਵੀ ਪ੍ਰਦਾਨ ਕਰੇਗਾ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …