Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਨਾਟਕ ‘ਬੱਲ੍ਹਾ’ ਦਾ ਮੰਚਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਨਾਟਕ ‘ਬੱਲ੍ਹਾ’ ਦਾ ਮੰਚਨ

ਅਮਰੀਕ ਸਿੰਘ 
ਅੰਮ੍ਰਿਤਸਰ , 29 ਫਰਵਰੀ

 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਵਿਚ ਖੋਜ ਅਤੇ ਅਕਾਦਮਿਕਤਾ ਤੋਂ ਇਲਾਵਾ ਗਿਆਨ, ਵਿਿਗਆਨ, ਸੰਗੀਤ, ਥੀਏਟਰ, ਸਿਹਤ, ਆਰਕੀਟੈਕਚਰ, ਫਿਲਮ, ਸਾਹਿਤ, ਵਾਤਾਵਰਣ, ਸਮਾਜ ਸੇਵਾ ਅਤੇ ਫੋਟੋਗ੍ਰਾਫੀ ਆਦਿ ਖੇਤਰਾਂ ਤੋਂ ਇਲਾਵਾ ਹੋਰ ਅਨੁਸ਼ਾਸਨਾਂ ਵਿਚ ਭਾਗਦਾਰੀ ਵਧਾਉਣ ਅਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਸਮੁੱਚਤਾ ਨਾਲ ਵਿਕਸਤ ਕਰਨ ਦੇ ਉਦੇਸ਼ ਨਾਲ ਗੁਰੂ  ਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਵੱਖ ਵੱਖ 12 ਦੇ ਕਰੀਬ ਵਿਿਦਆਰਥੀ-ਕਲੱਬਾਂ ਦਾ ਗਠਨ ਕੀਤਾ ਗਿਆ ਹੈ।
ਇਨ੍ਹਾਂ ਵਿਚੋਂ ਹੀ ਡਰਾਮਾ ਕਲੱਬ ਵੱਲੋਂ ਨਾਟਕਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਇਸੇ ਤਹਿਤ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਸ਼ਾਹਿਦ ਨਦੀਮ ਦਾ ਲਿਿਖਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਬੁੱਲ੍ਹਾ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਖੇਡਿਆ ਗਿਆ। ਇਹ ਨਾਟਕ 17-18 ਵੀਂ ਸਦੀ ਦੇ ਮਹਾਨ ਸੂਫ਼ੀ ਸ਼ਾਇਰ ਬਾਬਾ ਬੁਲ੍ਹੇ ਸ਼ਾਹ ਦੀ ਜੀਵਨ ਗਾਥਾ ਹੈ।
ਡਰਾਮਾ ਕਲੱਬ ਦੇ ਇੰਚਾਰਜ, ਡਾ ਸੁਨੀਲ ਕੁਮਾਰ ਨੇ ਨਾਟਕ ਬਾਰੇ ਦੱਸਿਆ ਕਿ ਇਸ ਨਾਟਕ ਵਿੱਚ ਬਾਬਾ ਬੁੱਲ੍ਹੇ ਸ਼ਾਹ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ, ਜ਼ੁਲਮ ਦੇ ਖਿਲਾਫ਼ ਬੋਲਦਾ ਹੈ ਤੇ ਲੋਕਾਈ ਦੇ ਨਾਲ ਖੜ੍ਹਾ ਹੁੰਦਾ ਹੈ। ਬਾਬਾ ਬੁੱਲ੍ਹੇ ਸ਼ਾਹ ਉਸ ਸਮੇਂ ਦੇ ਪਖੰਡਵਾਦ ਦੇ ਖਿਲਾਫ਼, ਧਾਰਮਿਕ ਕਟੜਤਾ ਦੇ ਖਿਲਾਫ਼ ਏਨੀ ਉਚੀ ਤੇ ਸੁਚੀ ਸ਼ਾਇਰੀ ਪੇਸ਼ ਕਰਦਾ ਹੈ ਕਿ ਹਾਕਮ, ਬਾਬਾ ਬੁੱਲ੍ਹੇ ਸ਼ਾਹ ਤੋਂ ਘਬਰਾ ਕੇ ਉਸਨੂੰ ‘ਕਸੂਰ’ ਸ਼ਹਿਰ ਤੋਂ ਬਾਹਰ ਕੱਢ ਦਿੰਦੇ ਨੇ, ਪਰ ਕਸੂਰ ਸ਼ਹਿਰ ਦੇ ਸਾਰੇ ਲੋਕ ਹੌਲੀ-ਹੌਲੀ ਬਾਬਾ ਬੁਲ੍ਹੇ ਸ਼ਾਹ ਦੇ ਪਿਛੇ ਚਲੇ ਜਾਂਦੇ ਰਹਿੰਦੇ ਹਨ। ਹਾਕਮਾਂ ਦਾ ਕਸੂਰ ਸ਼ਹਿਰ ਉਜੜ ਜਾਂਦਾ ਹੈ ਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਸੂਰ ਸ਼ਹਿਰ ਵੱਸਣ ਲਗ ਪੈਂਦਾ ਹੈ। ਇਸ ਨਾਟਕ ਵਿੱਚ ਗੁਰਤੇਜ਼ ਮਾਨ, ਵਿਸ਼ੂ ਸ਼ਰਮਾ, ਸਾਜਨ ਕੋਹੇਨੂਰ, ਹਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਡੋਲੀ ਸੱਡਲ, ਪਰਮਿੰਦਰ ਸਿੰਘ, ਜੋਹਨ ਪਾਲ ਆਦਿ ਨੇ ਅਦਾਕਾਰੀ ਦੇ ਜ਼ੋਹਰ ਦਿਖਾਏ। ਇਸ ਨਾਟਕ ਦਾ ਖੂੁਬਸੂਰਤ ਗੀਤ ਸੰਗੀਤ ਕੁਸ਼ਾਗਰ ਕਾਲੀਆ, ਹਰਸ਼ਿਤਾ ਅਤੇ ਸਤਨਾਮ ਸਿੰਘ ਵੱਲੋਂ ਦਿੱਤਾ ਗਿਆ। ਇਸ ਨਾਟਕ ਵਿਚ ਨਾਟਕ ਦੇ ਡਾਇਰੈਕਟਰ ਕੇਵਲ ਧਾਲੀਵਾਲ ਨੇ ਬੱੱੁਲ਼੍ਹੇ ਸ਼ਾਹ ਦੇ ਮੁਰਸ਼ਦ ਅਨਾਇਤ ਸ਼ਾਹ ਦਾ ਰੋਲ ਨਿਭਾਅ ਕੇ ਇਸ ਕਿਰਦਾਰ ਨੂੰ ਜੀਵਤ ਕਰ ਦਿੱਤਾ। ਉਨ੍ਹਾਂ ਦੀ ਕਲਾਕਾਰੀ ਇਸ ਕਿਰਦਾਰ ਰਾਹੀਂ ਇਕ ਵਾਰ ਫਿਰ ਦਰਸ਼ਕਾਂ ਦੇ ਰੂਬਰੂ ਹੋਈ। ਉਨ੍ਹਾਂ ਨੇ ਸ਼ਾਹਿਦ ਨਦੀਮ ਦੇ ਮੂਲ ਨਾਟਕ ਵਿਚ ਕੁੱਝ ਸੋਧਾਂ ਕਰਕੇ ਕਰਕੇ ਇਸ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਨੁਸਾਰ ਢਾਲਿਆ।
ਆਈ ਕਿਊ ਏ ਐਸ ਵਿਭਾਗ ਦੇ ਡਾਇਰੈਕਟਰ ਡਾ .ਅਸ਼ਵਨੀ ਲੁਥਰਾ ਨੇ ਇਸ ਮੌਕੇ ਕਿਹਾ ਕਿ ਨਾਟਕ ‘ਬੁੱਲਾ ‘ ਸਮਾਜ ਨੂੰ ਵਧੀਆ ਸੇਧ ਦੇਣ ਵਾਲਾ ਅਤੇ ਧਾਰਮਿਕ ਸਹਿਣਸ਼ੀਲਾ ਵਧਾਉਣ ਵਾਲਾ ਨਾਟਕ ਹੈ। ਅਜੌਕੇ ਸਮਾਜ ਨੂੰ ਅਜਿਹੇ ਨਾਟਕਾਂ ਦੀ ਬਹੁਤ  ਜਰੂਰਤ ਹੈ। ਇਸ ਮੌਕੇ ਆਈ ਕਿਊ ਐਸ ਵਿਭਾਗ ਦੇ ਡਾਇਰੈਕਟਰ ਡਾ .ਅਸ਼ਵਨੀ ਲੁਥਰਾ, ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ ਅਮਨਦੀਪ ਸਿੰਘ, ਡਾ. ਮਨਜਿੰਦਰ ਸਿੰਘ ਮੁੱਖੀ ਪੰਜਾਬੀ ਵਿਭਾਗ, ਪ੍ਰਵੀਨ ਪੁਰੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਕੰਵਰ ਰੰਧੇਅ, ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।

___________________

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …