ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ਉੱਤੇ ਵਿਚਾਰ-ਗੋਸ਼ਟੀ ਦਾ ਆਯੋਜਨ
ਅਮਰੀਕ ਸਿੰਘ
ਅਮ੍ਰਿਤਸਾਰ2 ਫਰਵਰੀ, 22
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਹਿੰਦੀ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ਉੱਤੇ ਵਿਚਾਰ-ਗੋਸ਼ਟੀ ਗੁਰੂ ਨਾਨਕ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ।
ਇਸ ਗੋਸ਼ਟੀ ਵਿੱਚ ਮੁੱਖ ਮਹਿਮਾਨ ਡਾ. ਬਿਕਰਮਜੀਤ ਸਿੰਘ ਬਾਜਵਾ (ਡੀਨ, ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਸਨ ਜਦੋਂਕਿ ਡਾ. ਸੁਨੀਲ ਕੁਮਾਰ (ਮੁਖੀ, ਹਿੰਦੀ ਵਿਭਾਗ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਨੇ ਇਸ ਸਮਾਗਮ ਵਿੱਚ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ । ਇਸ ਤੋਂ ਇਲਾਵਾ ਨਾਮਵਰ ਚਿੰਤਕ ਡਾ. ਅਵਤਾਰ ਸਿੰਘ ਅਤੇ ਡਾ. ਬਲਜੀਤ ਕੌਰ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਇਸ ਪੁਸਤਕ ਦਾ ਬਹੁਪੱਖੀ ਵਿਸ਼ਲੇਸ਼ਣ ਕਰਦੇ ਖੋਜ-ਪੱਤਰ ਪੜ੍ਹੇ।
ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਚਰਚਾ ਦਾ ਆਗਾਜ਼ ਕਰਦੇ ਹੋਏ ਹਾਜ਼ਿਰ ਸਰੋਤਿਆਂ ਨੂੰ ਮਾਤ-ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਵੈ-ਜੀਵਨੀ ਕੇਵਲ ਕਿਸੇ ਵਿਅਕਤੀ ਤੱਕ ਸੀਮਤ ਨਹੀਂ ਨਹੀਂ ਬਲਕਿ ਇਹ ਸੰਸਥਾ ਦੀ ਸਵੈ-ਜੀਵਨੀ ਹੈ। ਇਹ ਪੁਸਤਕ ਸਰਬੱਤ ਦੇ ਭਲੇ ਨੂੰ ਆਪਣਾ ਆਦਰਸ਼ ਮੰਨਦੀ ਹੈ, ਇਸ ਲਈ ਇਸਨੂੰ ਪੰਜਾਬੀ ਭਾਸ਼ਾ ਦੀਆਂ ਸ਼ਾਹਕਾਰ ਸਵੈ-ਜੀਵਨੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਮੁੱਖ ਮਹਿਮਾਨ ਡਾ. ਬਿਕਰਮਜੀਤ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿਸ਼ਵ ਦੀਆਂ ਮੋਹਰਲੀਆਂ ਭਾਸ਼ਾਵਾਂ ਵਿੱਚ ਸ਼ੁਮਾਰ ਹੁੰਦੀ ਹੈ। ਉਹਨਾਂ ਕਿਹਾ ਕਿ ਡਾ. ਬੇਦੀ ਦੀ ਸਵੈ-ਜੀਵਨੀ ਇਸ ਪੰਜਾਬੀ ਭਾਸ਼ਾ ਵਿੱਚ ਗੁਣਾਤਮਕ ਵਾਧਾ ਕਰਦੀ ਹੋਈ ਲੇਖਕ ਦੀ ਬਹੁਪੱਖੀ ਸਾਹਿਤਕ ਸਖ਼ਸ਼ੀਅਤ ਦੇ ਦਰਸ਼ਨ ਕਰਵਾਉਂਦੀ ਹੈ। ਵਿਚਾਰ-ਗੋਸ਼ਟੀ ਦੇ ਅਗਲੇ ਹਿੱਸੇ ਵਿੱਚ ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਭਾਸ਼ਾਈ ਵਿਿਵਧਤਾ ਹੀ ਭਾਰਤ ਦੀ ਸ਼ਕਤੀ ਅਤੇ ਸਮਰੱਥਾ ਹੈ। ਇਸ ਸੰਦਰਭ ਵਿੱਚ ਡਾ. ਹਰਮਿੰਦਰ ਸਿੰਘ ਬੇਦੀ ਦਾ ਹਿੰਦੀ ਦੇ ਖੇਤਰ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਵਿੱਚ ਸਵੈ-ਜੀਵਨੀ ਦੀ ਰਚਨਾ ਕਰਨਾ, ਮਾਤ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਪੁਸਤਕ ਸੰਬੰਧੀ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰਦਿਆਂ ਡਾ. ਅਵਤਾਰ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਵਾਸਤਵ ਵਿੱਚ ਜੋੜਨ ਦਾ ਉਪਰਾਲਾ ਕਰਦੀ ਹੈ, ਤੋੜਨ ਦਾ ਨਹੀਂ। ਉਹਨਾਂ ਕਿਹਾ ਕਿ ਇਸ ਕਿਤਾਬ ਦਾ ਪਹਿਲਾ ਰਿਿਵਊਕਾਰ ਹੋਣ ਦੇ ਨਾਤੇ ਇਸ ਪੁਸਤਕ ਨੂੰ ਪ੍ਰਾਪਤ ਹੋ ਰਹੇ ਭਰਪੂਰ ਹੁੰਗਾਰੇ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ। ਇਹ ਸਵੈ-ਜੀਵਨੀ ਆਪੇ ਦੀ ਪ੍ਰਸੰਸਾ ਤੋਂ ਬਿਲਕੁਲ ਮੁਕਤ ਅਤੇ ਤੱਥ ਭਰਪੂਰ ਕਿਤਾਬ ਹੈ। ਇਹ ਆਪਣੇ ਸਮਕਾਲ ਦੇ ਬੌਧਿਕ ਇਤਿਹਾਸ ਨੂੰ ਪੇਸ਼ ਕਰਦੀ ਹੋਈ ਲੇਖਕ ਦੀ ਜ਼ਿੰਦਗੀ ਦੀਆਂ ਵਿਿਭੰਨ ਚੁਣੌਤੀਆਂ ਪ੍ਰਤੀ ਅਪਣਾਈ ਗਈ ਪਹੁੰਚ ਨੂੰ ਉਜਾਗਰ ਕਰਦੀ ਹੈ।ਇਹ ਪੁਸਤਕ ਲੇਖਕ ਦੇ ਇੱਕੋ ਵੇਲੇ ਕਾਬਿਲ ਅਤੇ ਜ਼ਿੰਮੇਵਾਰ ਮਨੁੱਖ ਹੋਣ ਦੀ ਸ਼ਾਹਦੀ ਭਰਦੀ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਡਾ. ਬੇਦੀ ਦੀ ਵਿਰਾਸਤ ਉਹਨਾਂ ਦੀ ਸਵੈ-ਜੀਵਨੀ ਦੇ ਆਰ-ਪਾਰ ਫੈਲੀ ਹੋਈ ਹੈ। ਉਹਨਾਂ ਦਾ ਵਿਅਕਤੀਤਵ ਗੁਰਮਤਿ ਵਿਚਾਰਧਾਰਾ ਦਾ ਵਿਹਾਰਕ ਪ੍ਰਮਾਣ ਹੈ। ਡਾ. ਬੇਦੀ ਦੇ ਸੁਹਿਰਦ ਵਿਿਦਆਰਥੀ ਡਾ. ਸੁਧਾ ਜਤਿੰਦਰ ਨੇ ਡਾ. ਬੇਦੀ ਦੇ ਯੋਗਦਾਨ ਨੂੰ ਦਰਸਾਉਂਦਿਆਂ ਕਿਹਾ ਕਿ ਸਾਹਿਤ ਅਤੇ ਭਾਸ਼ਾ ਦਾ ਕਦੇ ਅੰਤ ਨਹੀਂ ਹੁੰਦਾ। ਡਾ. ਬੇਦੀ ਦੀ ਸਵੈ-ਜੀਵਨੀ ਵੀ ਇਸੇ ਸ਼੍ਰੇਣੀ ਵਿੱਚ ਹੀ ਆਉਂਦੀ ਹੈ। ਡਾ. ਬੇਦੀ ਦਾ ਦਰਜਾ ਇਕ ਵਿਸ਼ਵਕੋਸ਼ ਦੇ ਸਮਾਨ ਹੈ। ਇਸ ਲਈ ਇਹ ਪੁਸਤਕ ਇਕ ਹਵਾਲਾ ਕੋਸ਼ ਵਜੋਂ ਵੀ ਸਾਹਮਣੇ ਆਉਂਦੀ ਹੈ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਦੇ ਅੰਤ ਵਿੱਚ ਡਾ. ਪਰਮਜੀਤ ਸਿੰਘ ਕਲਸੀ ਨੇ ਆਏ ਹੋਏ ਮਹਿਮਾਨਾਂ ਦਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ. ਬੇਦੀ ਦਾ ਯੋਗਦਾਨ ਕੇਵਲ ਸਵੈ-ਜੀਵਨੀ ਤੱਕ ਸੀਮਤ ਨਹੀਂ ਬਲਕਿ ਇਸ ਤੋਂ ਬਹੁਤ ਜ਼ਿਆਦਾ ਹੈ। ਉਹਨਾਂ ਦੀ ਇਹ ਪੁਸਤਕ ਪਾਠਕਾਂ ਨੂੰ ਵੀ ਮਹਾਨ ਬਣਨ ਲਈ ਪ੍ਰੇਰਿਤ ਕਰਦੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਹਾੜਾ 2024
ਅੰਮ੍ਰਿਤਸਰ, 22 ਫਰਵਰੀ, 2023 ( ) ਆਪਣੇ ਆਪ ਦੀ ਤਬਦੀਲੀ ਜਰੂਰੀ ਹੈ ਜੇਕਰ ਅਸੀਂ ਦੁਨੀਆਂ ਬਦਲਣਾ ਚਾਹੁੰਦੇ ਹਨ, ਇਸ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਖੇ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਮਨਾਇਆ ਗਿਆ। ਡਾ.(ਪ੍ਰੋ) ਅਮਿਤ ਕੌਟਸ, ਮੁਖੀ ਸਿੱਖਿਆ ਵਿਭਾਗ ਅਤੇ ਡਾ.(ਪ੍ਰੋ) ਦੀਪਾ ਸਿਕੰਦ ਕੌਟਸ, ਡੀਨ, ਫੈਕਲਟੀ ਆਫ਼ ਐਜੂਕੇਸ਼ਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਲਾਨਾ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਵਿਵਸਥਾ ਨੂੰ ਸਥਾਪਿਤ ਰੱਖਿਆ ਜਾਵੇ ਅਤੇ ਸਮਾਜ ਵਿੱਚ ਸ਼ਾਂਤੀਪੂਰਨ ਮਰਿਆਦਾ ਕਾਇਮ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੀ ਪ੍ਰਾਰਥਨਾ ਅਤੇ ਦੀਪ ਜਗਾਉਣ ਦੀ ਰਸਮ ਨਾਲ ਕੀਤੀ ਗਈ।
ਵਿਿਦਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਪ੍ਰੋ. ਕੌਟਸ ਨੇ ਕਿਹਾ ਕਿ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਜੋ ਸੋਚਦੇ ਹੋ, ਜੋ ਤੁਸੀਂ ਕਹਿੰਦੇ ਹੋ ਅਤੇ ਜੋ ਤੁਸੀਂ ਕਰਦੇ ਹੋ ਉਹ ਇਕਸੁਰਤਾ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਸ਼ਾਂਤੀ ਲਈ ਜ਼ਿੰਮੇਵਾਰ ਹੈ ਅਤੇ ਸਾਨੂੰ ਇਸ ਨੂੰ ਪ੍ਰਤੀਬਿੰਬਤ ਕਰਨ ਦੀ ਜ਼ਰੂਰਤ ਹੈ। ਸੰਸਾਰ ਜੰਗਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸਦਾ ਨਤੀਜਾ ਸਿਰਫ ਬੇਗਾਨਗੀ ਅਤੇ ਟੁੱਟਣਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਜੋਂ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਪੀੜ੍ਹੀ ਨੂੰ ਸ਼ਾਂਤਮਈ ਹੋਂਦ ਦੀ ਮਹੱਤਤਾ ਬਾਰੇ ਪੁਨਰਗਠਨ ਕਰੀਏ।
ਇਸ ਪ੍ਰੋਗਰਾਮ ਵਿਚ ਵਿਭਾਗ ਵਿਿਦਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਵੱਖ-ਵੱਖ ਲਲਿਤ ਕਲਾ ਖੇਤਰਾਂ ਵਿੱਚ ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਸਲੋਗਨ ਰਾਈਟਿੰਗ ਅਤੇ ਪੀਸ ਐਂਡ ਅੰਡਰਸਟੈਂਡਿੰਗ ਥੀਮ ਉੱਤੇ ਕਾਰਟੂਨਿੰਗ ਦੇ ਮੁਕਾਬਲੇ ਕਰਵਾਏ। ਡਾ. ਦੀਪਾ ਸਿਕੰਦ ਕੌਟਸ ਨੇ ਵਿਿਦਆਰਥੀਆਂ ਨੂੰ ਸਾਰਥਕ ਗਤੀਵਿਧੀਆਂ ਨਾਲ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਮਨਾਉਣ ਲਈ ਕੀਤੇ ਗਏ ਸ਼ਾਨਦਾਰ ਯਤਨਾਂ ਲਈ ਵਧਾਈ ਦਿੱਤੀ।ਇਸ ਮੌਕੇ ਸਿੱਖਿਆ ਵਿਭਾਗ ਦੇ ਸਮੂਹ ਵਿਿਦਆਰਥੀ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ
ਅµਮ੍ਰਿਤਸਰ, 22 ਫਰਵਰੀ,
– ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2023 ਸੈਸ਼ਨ ਦੇ ਐੱਮ.ਏ. ਧਰਮ ਅਧਿਐਨ ਸਮੈਸਟਰ ਤੀਜਾ, ਐਮ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਅਤੇ ਮਰਚੰਡਾਈਜ਼ਿੰਗ ਸਮੈਸਟਰ ਤੀਜਾ, ਬੀ.ਏ. (ਮਹਿਲਾ ਸਸ਼ਕਤੀਕਰਨ) ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਬੈਂਕਿੰਗ ਅਤੇ ਵਿੱਤੀ ਸੇਵਾਵਾਂ), ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਆਟੋਮੋਬਾਈਲ ਤਕਨਾਲੋਜੀ) ਸਮੈਸਟਰ ਤੀਜਾ ਤੇ ਪੰਜਵਾਂ, ਮਾਸਟਰ ਆਫ਼ ਵੋਕੇਸ਼ਨ (ਮਾਨਸਿਕ ਹੈਲਥ ਕੌਂਸਲੰਿਗ), ਸਮੈਸਟਰ ਤੀਜਾ; ਬੈਚਲਰ ਆਫ਼ ਵੋਕੇਸ਼ਨ (ਕੰਟੈਂਪਰੇਰੀ ਫਾਰਮਜ਼ ਆਫ ਡਾਂਸ) ਸਮੈਸਟਰ ਤੀਜਾ; ਬੈਚਲਰ ਆਫ਼ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ), ਸਮੈਸਟਰ ਤੀਜਾ; ਬੀਬੀਏ ਐਲ.ਐਲ.ਬੀ. (ਪੰਜ ਸਾਲ ਏਕੀਕ੍ਰਿਤ ਕੋਰਸ) ਸਮੈਸਟਰ ਸਤਵਾਂ ਅਤੇ ਨੌਵਾਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਯੂਨੀਵਰਸਿਟੀ ਦੀ ਵੈਬਸਾਈਟ ਾਾਾ.ਗਨਦੁ.ੳਚ.ਨਿ ‘ਤੇ ਉਪਲਬਧ ਹੋਵੇਗਾ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।