Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ ਧੂਮਧਾਮ ਤੇ ਉਤਸ਼ਾਹ ਨਾਲ 54ਵਾਂ ਸਥਾਪਨਾ ਦਿਵਸ ਸ਼ੁਕਰ ਕਰਨ ਨਾਲ ਮਨੱੁਖ ਸੰਕਟਾਂ ਤੋਂ ਮੁਕਤ ਹੁੰਦੈ – ਪ੍ਰਨੀਤ ਸਿੰਘ ਸਚਦੇਵਗੁਰੂ ਨਾਨਕ ਦੇਵ ਜੀ ਕੋਲ ਸਨ ਨਾਮ, ਗਰੀਬੀ, ਗੁਰ ਸੰਗਤ ਅਤੇ ਬਾਣੀ ਦੀ ਰੱਬੀ ਸ਼ਕਤੀਆਂ – ਡਾ. ਦਰਸ਼ਨ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ ਧੂਮਧਾਮ ਤੇ ਉਤਸ਼ਾਹ ਨਾਲ 54ਵਾਂ ਸਥਾਪਨਾ ਦਿਵਸ ਸ਼ੁਕਰ ਕਰਨ ਨਾਲ ਮਨੱੁਖ ਸੰਕਟਾਂ ਤੋਂ ਮੁਕਤ ਹੁੰਦੈ – ਪ੍ਰਨੀਤ ਸਿੰਘ ਸਚਦੇਵ
ਗੁਰੂ ਨਾਨਕ ਦੇਵ ਜੀ ਕੋਲ ਸਨ ਨਾਮ, ਗਰੀਬੀ, ਗੁਰ ਸੰਗਤ ਅਤੇ ਬਾਣੀ ਦੀ ਰੱਬੀ ਸ਼ਕਤੀਆਂ – ਡਾ. ਦਰਸ਼ਨ ਸਿੰਘ

ਲੋਕ ਕਲਾ ਪ੍ਰਦਰਸ਼ਨੀ ਵਿਚ ਪੁਰਾਤਨ ਸਭਿਆਚਾਰ ਦੀਆਂ ਝਲਕਾਂ

ਅਮਰੀਕ   ਸਿੰਘ 
ਅੰਮ੍ਰਿਤਸਰ, 24 ਨਵੰਬਰ,

 ਸ੍ਰੀ ਪ੍ਰਨੀਤ ਸਿੰਘ ਸਚਦੇਵ, ਆਈ.ਆਰ.ਐਸ. (ਸੇਵਾ-ਮੁਕਤ), ਪ੍ਰੋਫੈਸਰ ਆਫ ਐੈਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਾਬਕਾ ਪ੍ਰਿੰਸੀਪਲ ਚੀਫ ਕਮਿਸ਼ਨਰ ਇਨਕਮ ਟੈਕਸ, ਨਾਰਥ ਵੈਸਟ ਨੇ ਕਿਹਾ ਹੈ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਨਾਲ ਹੀ ਮਨੁੱਖ ਦੇ ਬਹੁਤ ਸਾਰੇ ਸੰਕਟ ਦੂਰ ਹੋ ਜਾਂਦੇ ਹਨ। ਇਸ ਦਾ ਹੁਣ ਪੁਰੀ ਤਰ੍ਹਾਂ ਵਿਿਗਆਨਕ ਆਧਾਰ ਬਣ ਗਿਆ ਹੈ। ਇਸੇ ਤਰ੍ਹਾਂ ਪ੍ਰੋਫੈਸਰ (ਡਾ.) ਦਰਸ਼ਨ ਸਿੰਘ, ਸਾਬਕਾ ਪ੍ਰੋਫੈੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਹੈ ਕਿ ਧਰਮ ਹੀ ਉਚੇ ਸੁਚੇ ਅਤੇ ਸੰਤੁਲਿਤ ਜੀਵਨ ਦਾ ਇਕੋ ਇਕ ਆਧਾਰ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਨਾਏ ਜਾ ਰਹੇ 54ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਵਿਿਦਅਕ ਭਾਸ਼ਣਾਂ ਸਮੇਂ ਸੰਬੋਧਨ ਹੋ ਰਹੇ ਸਨ। ਸਥਾਪਨਾ ਦਿਵਸ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਕੁਹਾੜਕਾ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸ੍ਰਵਣ ਕਰਵਾਇਆ ਗਿਆ। ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਸੈਨੇਟ ਮੈਂਬਰ ਸ. ਸਤਪਾਲ ਸਿੰਘ ਸੋਖੀ ਨੇ ਉਚੇਚੇ ਤੌਰ ‘ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਭਰੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੱਖ ਵੱਖ ਕਾਲਜਾਂ ਵੱਲੋਂ ਲਾਈ ਲੋਕ ਕਲਾ, ਪੇਂਟਿੰਗ ਅਤੇ ਪੁਸਤਕ ਪ੍ਰਦਰਸ਼ਨੀ ਦਾ ਵੀ ਆਏ ਹੋਏ ਮਹਿਮਾਨਾ ਨੇ ਜਿਥੇ ਆਨੰਦ ਮਾਣਿਆ ਉਥੇ ਪ੍ਰੋ. ਸਚਦੇਵਾ ਨੇ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਨਵੇਂ ਬਣੇ ਰੀਡਿੰਗ ਹਾਲ ਦਾ ਉਦਘਾਟਨ ਕੀਤਾ ਅਤੇ ਚਿਤਰਕਲਾ ਮੁਕਾਬਲੇ ਵਿਚ ਜੇਤੂਆਂ ਜਿਨ੍ਹਾਂ ਵਿਚ ਕ੍ਰਮਵਾਰ ਪਹਿਲੇ ਦੂਜੇੇ ਅਤੇ ਤੀਜੇ ਸਥਾਨ ਵਾਲੇ ਵਿਿਦਆਰਥੀ ਏ.ਪੀ.ਕਾਲਜ ਆਪ ਫਾਈਨ ਆਰਟਸ ਜਲ਼ੰਧਰ ਤੋਂ ਸਿਮਰਨ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗੁਰਬੀਰ ਸਿੰਘ ਅਤੇ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਅੰਮ੍ਰਿਤਸਰ ਤੋਂ ਮਨਿੰਦਰ ਸਿੰਘ ਤੋਂ ਇਲਾਵਾ ਦੋ ਵਿਿਦਆਰਥੀਆਂ ਜਸਪ੍ਰੀਤ ਕੌਰ ਅਤੇ ਸਾਹਿਲ ਕੁਮਾਰ ਦਾ ਸਨਮਾਨ ਕੀਤਾ।
ਸ਼੍ਰੀ ਸਚਦੇਵ ਨੇ ਸ਼ੁਕਰ ਕਰਨ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਨੇ ਇਤਿਹਾਸਕ, ਵਿਿਗਆਨਕ ਅਤੇ ਧਾਰਮਿਕ ਪਰਿਪੇਖ ਤੋਂ ਦੱਸਿਆ ਕਿ 19ਵੀਂ ਸਦੀ ਤੋਂ ਪਹਿਲਾਂ, ਜਿਸਨੂੰ ਅੱਜ ਅਸੀਂ ‘ਵਿਿਗਆਨ’ ਵਜੋਂ ਜਾਣਦੇ ਹਾਂ, ਅਸਲ ਵਿੱਚ ‘ਨੈਚੁਰਲ ਫਿਲਾਸਫੀ’ ਵਜੋਂ ਜਾਣਿਆ ਜਾਂਦਾ ਸੀ। ਸਦੀਆਂ ਤੋਂ ਧਰਮ ਸ਼ਾਸਤਰ ਅਤੇ ਵਿਿਗਆਨ ਇੱਕ ਦੂਜੇ ਨੂੰ ਰੱਦ ਕਰਦੇ ਆਏ ਹਨ। ਹਰ ਇੱਕ ਦੂਜੇ ਨੂੰ ਇਹ ਮੰਨਦਾ ਸੀ ਕਿ ਇਸ ਵਿੱਚ ਕੋਈ ਗਿਆਨ ਜਾਂ ਸੱਚਾਈ ਨਹੀਂ ਹੈ। ਪਰ ਅੱਜ “ਵਿਿਗਆਨਕ ਧਰਮ ਸ਼ਾਸਤਰ” ਦੇ ਅੰਤਰ-ਅਨੁਸ਼ਾਸਨੀ ਖੇਤਰ ਦਾ ਯੁਗ ਹੈ ਜੋ ਕਿ ਨਿਸਚਿਤ ਖੋਜ ਦੀ ਮੰਗ ਕਰਦਾ ਹੈ। ‘ਸ਼ੁਕਰਾਨੇ’ ਦੇ ਵਿਸ਼ੇ ‘ਤੇ 5000 ਤੋਂ ਵੱਧ ਅਧਿਐਨ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਸਕਾਰਾਤਮਕ ਮਨੋਵਿਿਗਆਨ ਦਾ ਨਵਾਂ ਖੇਤਰ ਸ਼ੁਕਰ ਦੀ ਪ੍ਰਵਿਰਤੀ ਦੇ ਵਿਿਗਆਨ ‘ਤੇ ਬਹੁਤ ਜ਼ੋਰ ਦਿੰਦਾ ਹੈ। ਇੰਨਾ ਜ਼ਿਆਦਾ ਕਿ ਦਿਲ ਦੀਆਂ ਸਥਿਤੀਆਂ ਅਤੇ ਕੈਂਸਰ ਦੇ ਇਲਾਜ ਸਮੇਤ ਹੋਰ ਥੈਰੇਪੀਆਂ ਵਿੱਚ ਇਸ ਦਾ ਸਫਲ ਪ੍ਰਯੋਗ ਹੋ ਰਿਹਾ ਹੈ। ਮਨੋਵਿਿਗਆਨਕ, ਸਰੀਰਕ ਅਤੇ ਸੰਬੰਧਤ ਲਾਭਾਂ ਦੀ ਇੱਕ ਵਿਸ਼ਾਲ ਸ਼੍ਰੇਣੀ ‘ਸ਼ੁਕਰ’ ਕਰਨ ਦੀ ਪ੍ਰਵਿਰਤੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜੁੜੀ ਹੋਈ ਹੈ। ਸ਼ੁਕਰਗੁਜ਼ਾਰਤਾ ਨਾ ਸਿਰਫ਼ ਜੀਵਨ ਵਿਚ ਸਿਹਤ ਅਤੇ ਹੋਰ ਲੋੜੀਂਦੀਆਂ ਜੀਵਨ ਪ੍ਰਸਿਥਤੀਆਂ ਦੀ ਸਾਕਾਰਤਮਕਤਾ ਵਿਚ ਵਾਧਾ ਕਰਦੀ ਹੈ ਸਗੋਂ ਪੂਰਨ ਵਿਚ ਰੂਪ ਵਿਚ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਂਦੀ ਹੈ।
ਉਨ੍ਹਾਂ ਕਿਹਾ ਕਿ ਮਨੋਵਿਿਗਆਨ ਅਤੇ ਮੈਡੀਕਲ ਖੇਤਰ ਵਿਚ ਸ਼ੁਕਰਗੁਜ਼ਾਰ ਸਬੰਧੀ ਖੋਜ ਨੇ ਲੰਮੀ ਉਮਰ ਦੇ ਜੀਵਨ ਅਤੇ ਚੰਗੇ ਰਿਸ਼ਤਿਆਂ ਦੀ ਮਜਬੂਤੀ ਲਈ ਸ਼ੁਕਰਗੁਜ਼ਾਰੀ ਨੂੰ ਅਹਿਮ ਸਮਝਿਆ ਹੈ। ਉਨ੍ਹਾਂ ਕਿਹਾ ਕਿ ਸ਼ੁਕਰਗੁਜ਼ਾਰੀ ਕੇਵਲ ਧੰਨਵਾਦ ਕਹਿਣ ਮਾਤਰ ਨਹੀਂ ਸਗੋਂ ਜੀਵਨ ਜਿਉਣ ਦਾ ਨਵਾਂ ਢੰਗ ਹੈ। ਪ੍ਰੋ. ਸਚਦੇਵ ਨੇ ਸ਼ੁਕਰਗੁਜ਼ਾਰ ਹੋਣ ਦੀ ਪ੍ਰਵਿਰਤੀ ਨੂੰ ਆਪਣੇੇ ਜ ੀਵਨ ਵਿਚ ਢਾਲਣ ਦੀਆਂ ਵੱਖ-ਵੱਖ ਵਿਧੀਆਂ ਤੋਂ ਵੀ ਜਾਣੂ ਕਰਵਾਇਆ ਅਤੇ ਇਸ ਦਾ ਵਿਿਗਆਨਕ ਆਧਾਰ ਵੀ ਦੱਸਿਆ।
ਇਸੇ ਤਰ੍ਹ੍ਹਾਂ ਪ੍ਰੋਫੈਸਰ (ਡਾ.) ਦਰਸ਼ਨ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਤੋਂ ਪਹਿਲਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ, ਖੇਤਰਾਂ ਵਿਚ ਨਿਘਾਰ ਅਤੇ ਰਸਾਤਲਪੁਣੇ ਦਾ ਸੰਖੇਪ ਵਿਚਾਰ ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਲਿਖਤਾਂ ਦੇ ਹਵਾਲੇ ਨਾਲ ਬਿਆਨ ਕਰਦਿਆਂ ਵਿਸ਼ੇਸ਼ ਕਰਕੇ ‘ਧਰਮ’ ਅਤੇ ‘ਪਾਪ’ ਦੇ ਵਰਤਾਰੇ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਧਰਮ ਹੀ ਉਚੇ ਸੁੱਚੇ ਅਤੇ ਸੰਤੁਲਤ ਜੀਵਨ ਦਾ ਇਕ ਆਧਾਰ ਹੁੰਦਾ ਹੈ। ਧਰਮ ਤੋਂ ਮੂੰਹ ਮੋੜ ਕੇ ਕਿਸੇ ਵੀ ਹੋਰ ਆਸਰੇ ਤੇ ਟੇਕਾਂ ਲੱਭਣ ਦਾ ਯਤਨ ਹਨੇਰੇ ਵਿਚ ਟੱਕਰਾ ਮਾਰਨ ਵਾਲਾ ਹੁੰਦਾ ਹੈ। ਧਰਮ ਦੀ ਸਥਾਪਨਾ ਲਈ ਤੇ ਸਾਧੂ ਲੋਕਾਂ ਦਾ ਉਧਾਰ ਅਤੇ ਦੁਸ਼ਟਾਂ ਦਾ ਵਿਨਾਸ਼ ਕਰਨ ਲਈ ਪ੍ਰਮਾਤਮਾ ਆਪਣੇ ਵਿਸ਼ੇਸ਼ ਨਿਕਟਵਰਤੀ ਤੇ ਵਰੋਸਾਏ ਹੋਏ ਰਖਿਅਕ ਨੂੰ ਆਪਣੀਆਂ ਅਧਿਆਤਮਕ ਸ਼ਕਤੀਆਂ ਦੇ ਕੇ ਭੇਜਦਾ ਹੈ।
ਉਨ੍ਹਾਂ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰੱਬੀ ਸ਼ਕਤੀਆਂ ਨਾਮ, ਗਰੀਬੀ, ਗੁਰ ਸੰਗਤ, ਬਾਣੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਹ ਸ਼ਕਤੀਆਂ ਸਨ ਜਿਨ੍ਹਾਂ ਰਾਹੀਂ ਉਹਨਾਂ ਨੇ ਹਨੇਰੇ, ਕਾਲਖਾਂ ਅਤੇ ਅਗਿਆਨ ਦੇ ਮਹੌਲ ਵਿਚ ਰੌਸ਼ਨੀ ਤੇ ਪ੍ਰਕਾਸ਼ ਦਾ ਦੀਪਕ ਜਗਾਇਆ। ਉਨ੍ਹਾਂ ਇਸ ਮੌਕੇ ਬਾਣੀ ਅਤੇ ਜਨਮ-ਸਾਖੀ ਸਾਹਿਤ ਦੇ ਹਵਾਲੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕੌਤਕਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਧਰਤ ਲੁਕਾਈ ਦੇ ਉਧਾਰ ਹਿੱਤ ਗੁਰੂ ਨਾਨਕ ਦੇਵ ਜੀ ਨੇ ਲੰਬੀਆਂ ਉਦਾਸੀਆਂ ਕੀਤੀਆਂ ਅਤੇ ਸਭ ਹੀ ਧਰਮਾਂ ਦੇ ਭਟਕੇ ਧਾਰਮਿਕ ਆਗੂਆਂ ਨੂੰ ਮਨੁੱਖਤਾ ਦੇ ਕਲਿਆਣ ਦਾ ਸਹਿਜ ਅਤੇ ਕ੍ਰਿਆਤਮਕ ਢੰਗ ਸਮਝਾਇਆ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਨਿੱਘਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਅਤੇ ਦੋਵਾਂ ਵਕਤਿਆਂ ਦਾ ਫੁਲਕਾਰੀ ਅਤੇ ਕੌਫੀ ਟੇਬਲ ਬੁਕ ਦੇ ਕੇ ਸਨਮਾਨ ਕੀਤਾ। ਡੀਨ ਵਿਿਦਅਕ ਮਾਮਲੇ, ਪ੍ਰੋ. ਬਿਕਰਮਜੀਤ ਸਿੰਘ ਬਾਜਵਾ ਨੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਵਡਮੱੁਲੇ ਵਿਚਾਰਾਂ ਤੋਂ ਵਿਿਦਆਰਥੀ ਅਤੇ ਅਧਿਆਪਕ ਖੂਬ ਲਾਹਾ ਲੈਣਗੇ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਅਕਾਦਮਿਕ ਭਾਸ਼ਣ ਦੇ ਇਸ ਸਮਾਗਮ ਨੂੰ ਵਿਧੀਵਤ ਤਰੀਕੇ ਨਾਲ ਨੇਪਰੇ ਚੜ੍ਹਾਇਆ। ਡੀਨ ਵਿਿਦਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …