ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 54ਵਾਂ ਸਥਾਪਨਾ ਦਿਵਸ 24 ਨਵੰਬਰ ਨੂੰ
ਅਮਰੀਕ ਸਿੰਘ
ਅੰਮ੍ਰਿਤਸਰ, 20 ਨਵੰਬਰ,
-ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 54ਵਾਂ ਸਥਾਪਨਾ ਦਿਵਸ 24 ਨਵੰਬਰ, 2023 (ਸ਼ੁੱਕਰਵਾਰ) ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ। ਇਸ ਸਬੰਧੀ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਵੱਖ-ਵੱਖ ਸਥਾਪਕ ਕਮੇਟੀਆਂ ਵੱਲੋ ਕਾਰਜ ਆਰੰਭੇ ਗਏ ਹਨ। ਇਸ ਦਿਨ ਦੇ ਜਸ਼ਨਾਂ ਦਾ ਆਰੰਭ 24 ਨਵੰਬਰ, 2023 ਸਵੇਰੇ 8.15 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ।
ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਸ੍ਰੀ ਪ੍ਰਨੀਤ ਸਿੰਘ ਸਚਦੇਵ, ਆਈ.ਆਰ.ਐਸ. (ਸੇਵਾ-ਮੁਕਤ), ਪ੍ਰੋਫੈਸਰ ਆਫ ਐੈਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਾਬਕਾ ਪ੍ਰਿੰਸੀਪਲ ਚੀਫ ਕਮਿਸ਼ਨਰ ਇਨਕਮ ਟੈਕਸ, ਨਾਰਥ ਵੈਸਟ ਅਤੇ ਪ੍ਰੋਫੈਸਰ (ਡਾ.) ਦਰਸ਼ਨ ਸਿੰਘ, ਸਾਬਕਾ ਪ੍ਰੋਫੈੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਸ ਮੌਕੇ ਵਿਿਦਅਕ ਭਾਸ਼ਣ ਦੇਣਗੇ।
ਇਸੇ ਤਰ੍ਹਾਂ ਯੂਨੀਵਰਸਿਟੀ ਦਾ ਗੈਲਰੀ-ਹਿਸਟਰੀ ਐਂਡ ਡਰੀਮਜ਼ ਵਿਖੇ ਪੇਂਟਿੰਗ ਪ੍ਰਦਰਸ਼ਨੀ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਨਜ਼ਦੀਕ ਲੋਕ ਕਲਾ ਪ੍ਰਦਰਸ਼ਨੀ ਵੀ ਲੱਗੇਗੀ। ਇਸ ਦਿਨ ਗੁਰੂ-ਕਾ-ਲੰਗਰ ਯੂਨੀਵਰਸਿਟੀ ਦੇ ਬਹੁਮੰਤਵੀ ਇਨਡੋਰ ਜ਼ਿਮਨੇਜ਼ੀਅਮ ਦੇ ਸਾਹਮਣੇ ਦੁਪਹਿਰ 1.00 ਵਜੇ ਆਰੰਭ ਹੋਵੇਗਾ। ਦੇਰ ਸ਼ਾਮ ਨੂੰ 7 ਤੋਂ 8 ਵਜੇ ਤਕ ਗੁਰਦਵਾਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ।