ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਮਨਾਇਆ ਰਾਸ਼ਟਰੀ ਸਿੱਖਿਆ ਦਿਵਸ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਔਜ਼ਾਰ – ਵਿਦਵਾਨ
ਅਮਰੀਕ ਸਿੰਘ
ਅੰਮ੍ਰਿਤਸਰ, 10 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜਨਮ ਦਿਨ ਦੀ ਯਾਦ ਵਿੱਚ “ਰਾਸ਼ਟਰੀ ਸਿੱਖਿਆ ਦਿਵਸ” ਪ੍ਰੋ (ਡਾ.) ਅਮਿਤ ਕੌਟਸ, ਮੁਖੀ ਵਿਭਾਗ ਅਤੇ ਪ੍ਰੋ (ਡਾ) ਦੀਪਾ ਸਿਕੰਦ ਕੌਟਸ, ਡੀਨ ਫੈਕਲਟੀ, ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਵਿਚ ਮਨਾਇਆ ਗਿਆ। ਡਾ. ਅਮਿਤ ਕੌਟਸ ਨੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੁਲ ਕਲਾਮ ਆਜ਼ਾਦ ਦਾ ਨਾਂ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਪ੍ਰਸਿੱਧ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਅਣਗਿਣਤ ਯੋਗਦਾਨ ਕਾਰਨ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ, ਜਿਨ੍ਹਾਂ ਨੂੰ ਅਬੁਲ ਕਲਾਮ ਗੁਲਾਮ ਮੁਹੀਉਦੀਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਬਹੁਪੱਖੀ ਸ਼ਖ਼ਸੀਅਤ ਸਨ। ਸਿਿਖਆ ਦੇ ਵਿਚ ਆਧੁਨਿਕ ਭਾਰਤ ਨੂੰ ਅੱਗੇ ਲਿਜਾਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ।
ਸਿੱਖਿਆ ਵਿਭਾਗ ਦੇ ਵਿਿਦਆਰਥੀਆਂ ਨੇ ਇੱਕ ਔਨਲਾਈਨ ਲਾਈਵ ਟੈਲੀਕਾਸਟ ਪ੍ਰੋਗਰਾਮ ਜਿਸ ਦਾ ਆਯੋਜਨ ਭਾਰਤ ਦੇ ਸਿੱਖਿਆ ਮੰਤਰਾਲੇ ਵੱਲੋਂ ਕੀਤਾ ਗਿਆ ਸੀ, ਵਿੱਚ ਸ਼ਿਰਕਤ ਕਰਦਿਆਂ ਸਿਿਖਆ ਪ੍ਰਣਾਲੀਆਂ ਦੀਆਂ ਵੱਖ ਵੱਖ ਦਿਸ਼ਾਵਾਂ ਬਾਰੇ ਭਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਆਨਲਾਈਨ ਪ੍ਰੋਗਰਾਮ ਵਿਚ ਪਹਿਲਾ ਭਾਸ਼ਣ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ, ਪਦਮ ਸ਼੍ਰੀ, ਪ੍ਰੋ (ਡਾ.) ਦਿਨੇਸ਼ ਸਿੰਘ ਨੇ ਦਿੰਦਿਆਂ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਨੈਤਿਕਤਾ ਦੇ ਨਾਲ ਭਾਰਤੀ ਗਿਆਨ ਪ੍ਰਣਾਲੀ ਨੂੰ ਉਜਾਗਰ ਕੀਤਾ। ਇਸ ਆਨਲਾਈਨ ਪ੍ਰੋਗਰਾਮ ਵਿਚ ਵੱਖ ਵੱਖ ਅਹਿਮ ਸੰਸਥਾਵਾਂ ਤੋਂ ਪ੍ਰੱਿਸੱਧ ਹਸਤੀਆਂ ਨੇ ਭਾਗ ਲਿਆ।
ਪ੍ਰੋ (ਡਾ.) ਦੀਪਾ ਸਿਕੰਦ ਕੌਟਸ ਨੇ ਸਿੱਖਿਆ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਬੇਮਿਸਾਲ ਯੋਗਦਾਨ ਅਤੇ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਪ੍ਰੋੜਤਾ ਕਰਦਿਆਂ ਰਾਸ਼ਟਰੀ ਸਿੱਖਿਆ ਦਿਵਸ ਨੂੰ ਉਨ੍ਹਾਂ ਦੇ ਜਨਮ ਦਿਨ ਵਜੋਂ ਹਰ ਸਾਲ 11 ਨਵੰਬਰ ਨੂੰ ਮਨਾਉਣ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ੳਨ੍ਹਾਂ ਦੇ ਜਨਮ ਨੂੰ ਸਮਰਪਿਤ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਸਿੱਖਿਆ ਲਈ ਉਨ੍ਹਾਂ ਉਚ ਦ੍ਰਿਸ਼ਟੀ ਹਿਤ ਅਟੁੱਟ ਵਚਨਬੱਧਤਾ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਉਹ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਸਨ ਕਿ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਔਜ਼ਾਰ ਹੈ ਜਿਸਦੀ ਵਰਤੋਂ ਸਮਾਜ ਨੂੰ ਬਦਲਣ ਅਤੇ ਜਨਤਾ ਨੂੰ ਸ਼ਕਤੀ ਦੇਣ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦੀ ਸਥਾਪਨਾ ਕੀਤੀ ਗਈ ਸੀ।