Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਭਾਰਤ ਦੀ ਝੋਲੀ ਪਾਏ 11 ਮੈਡਲ  ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ 12 ਐਥਲੀਟ ਲੈ ਰਹੇ ਹਨ ਭਾਗ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਭਾਰਤ ਦੀ ਝੋਲੀ ਪਾਏ 11 ਮੈਡਲ  ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ 12 ਐਥਲੀਟ ਲੈ ਰਹੇ ਹਨ ਭਾਗ

ਅਮਰੀਕ   ਸਿੰਘ 
ਅੰਮ੍ਰਿਤਸਰ, 29 ਸਤੰਬਰ, 

ਚੀਨ ਦੇ ਹਾਂਗਜ਼ੂ ਵਿਚ ਚੱਲ ਰਹੀਆਂ 2023-ਏਸ਼ਿਆਈ ਖੇਡਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੁਣ ਤਕ 11 ਮੈਡਲ ਭਾਰਤ ਦੀ ਝੋਲੀ ਵਿਚ ਪਾ ਦਿੱਤੇ ਹਨ। ਦੇਸ਼ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਦਿਆਂ ਯੂਨੀਵਰਸਿਟੀ ਦੇ ਪੰਜ ਅਥਲੀਟਾਂ ਨੇ ਇਨ੍ਹ੍ਹਾਂ 11 ਮੈਡਲਾਂ ਦੀ ਪ੍ਰਾਪਤੀ ਨਾਲ ਆਪਣੀ ਪ੍ਰਤਿਭਾ ਅਤੇ ਦ੍ਰਿੜ ਇਰਾਦੇ ਦਾ ਲੋਹਾ ਮਨਵਾਇਆ ਹੈ। ਹੁਣ ਤਕ ਭਾਰਤ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 11 ਮੈਡਲਾਂ ਨੂੰ ਜਿਤ ਕੇ ਇੱਕ ਮੀਲ ਪੱਥਰ ਸਥਾਪਤ ਕੀਤਾ ਜੋ ਭਾਰਤ ਵਿੱਚ ਕੋਈ ਹੋਰ ਯੂਨੀਵਰਸਿਟੀ ਨਹੀਂ ਕਰ ਸਕੀ। ਇਨ੍ਹਾਂ ਖੇੇਡਾਂ ਵਿਚ ਯੂਨੀਵਰਸਿਟੀ ਦੇ 12 ਐਥਲੀਟ ਭਾਗ ਲੈ ਰਹੇ ਹਨ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਸਦਕਾ ਇਸ ਪ੍ਰਾਪਤੀ ਨਾਲ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਭਰ ਅਤੇ ਭਾਰਤ ਦੇਸ਼ ਵਿਚ ਉਭਰ ਕੇ ਸਾਹਮਣੇ ਆਈ ਹੈ ਉਥੇ ਯੂਨੀਵਰਸਿਟੀ ਖੇਡ ਜਗਤ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਥਾਨ ਪਹਿਲੀ ਪੁਜੀਸ਼ਨ ਲੈਂਦਾ ਨਜ਼ਰ ਆ ਰਿਹਾ ਹੈ।
ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹ੍ਹਾਂ ਪ੍ਰਾਪਤੀਆਂ ਵਿਚ ਸ਼ੂਟਿੰਗ ਵਿਚ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ – 10 ਮੀਟਰ ਏਅਰ ਰਾਈਫਲ ਟੀਮ ਵਿੱਚ ਗੋਲਡ (ਇੱਕ ਨਵੇਂ ਵਿਸ਼ਵ ਰਿਕਾਰਡ ਦੇ ਨਾਲ); 10 ਮੀਟਰ ਏਅਰ ਰਾਈਫਲ ਵਿਅਕਤੀਗਤ ਵਿੱਚ ਕਾਂਸੀ; 50 ਮੀਟਰ ਰਾਈਫਲ ਟੀਮ ਵਿੱਚ ਗੋਲਡ (ਨਵੇਂ ਵਿਸ਼ਵ ਰਿਕਾਰਡ ਦੇ ਨਾਲ);50 ਮੀਟਰ ਰਾਈਫਲ ਵਿਅਕਤੀਗਤ ਵਿੱਚ ਚਾਂਦੀ; ਆਸ਼ੀ ਚੌਕਸੀ – 50 ਮੀਟਰ ਰਾਈਫਲ ਟੀਮ ਵਿੱਚ ਚਾਂਦੀ ਮੈਡਲ; 10 ਮੀਟਰ ਏਅਰ ਰਾਈਫਲ ਟੀਮ ਵਿੱਚ ਚਾਂਦੀ; 50 ਮੀਟਰ ਰਾਈਫਲ ਵਿੱਚ ਕਾਂਸੀ; ਸਿਫਤ ਕੌਰ – 50 ਮੀਟਰ ਰਾਈਫਲ ਵਿਅਕਤੀਗਤ ਵਿੱਚ ਗੋਲਡ (ਇੱਕ ਨਵੇਂ ਵਿਸ਼ਵ ਰਿਕਾਰਡ ਦੇ ਨਾਲ); 50 ਮੀਟਰ ਰਾਈਫਲ ਟੀਮ ਵਿੱਚ ਚਾਂਦੀ; ਦਿਿਵਨਾਸ਼ ਸਿੰਘ ਪੰਵਾਰ – 10 ਮੀਟਰ ਏਅਰ ਰਾਈਫਲ ਟੀਮ ਵਿੱਚ ਗੋਲਡ (ਇੱਕ ਨਵੇਂ ਵਿਸ਼ਵ ਰਿਕਾਰਡ ਦੇ ਨਾਲ) ਅਤੇ ਕ੍ਰਿਕਟ ਵਿਚ ਕਨਿਕਾ ਆਹੂਜਾ ਨੇ ਗੋਲਡ ਮੈਡਲ ਹਾਸਲ ਕੀਤਾ ਹੈ।
ਨਿਸ਼ਾਨੇਬਾਜ਼ੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਕਈ ਵਿਸ਼ਵ ਰਿਕਾਰਡ ਬਣੇ ਹਨ ਜੋ ਕਿ ਬੇਮਿਸਾਲ ਟੀਮ ਵਰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਦੇ ਸਮਰਪਣ ਅਤੇ ਉੱਤਮਤਾ ਦਾ ਪ੍ਰਮਾਣ ਹੈ। ਕ੍ਰਿਕਟ ‘ਚ ਕਨਿਕਾ ਆਹੂਜਾ ਦੇ ਗੋਲਡ ਮੈਡਲ ਨੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼ਾਨ ਨੂੰ ਉੱਚਾ ਕੀਤਾ ਹੈ। ਜਿਵੇੇਂ ਏਸ਼ੀਅਨ ਖੇਡਾਂ ਚੱਲ ਰਹੀਆਂ ਹਨ, ਹੁਣ ਸਭ ਦੀਆਂ ਨਜ਼ਰਾਂ ਸਾਈਕਲੰਿਗ, ਜੂਡੋ ਅਤੇ ਤਲਵਾਰਬਾਜ਼ੀ ਦੇ ਆਗਾਮੀ ਮੁਕਾਬਲਿਆਂ ‘ਤੇ ਹਨ।
ਇਸ ਮਾਣਮੱਤੀ ਪ੍ਰਾਪਤੀ ‘ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ; ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਡਾ. ਕੰਵਰ ਮਨਦੀਪ ਸਿੰਘ, ਡਾਇਰੈਕਟਰ ਸਪੋਰਟਸ ਨੇ ਰਾਜਵਿੰਦਰ ਕੌਰ, ਯੂਨੀਵਰਸਿਟੀ ਸ਼ੂਟਿੰਗ ਕੋਚ ਸਮੇਤ ਸਾਰੇ ਮੈਡਲ ਜੇਤੂਆਂ ਤੇ ਹੋਰ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦਿਲੋਂ ਵਧਾਈਆਂ ਦਿੱਤੀਆਂ ਹਨ।

______________________

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …