ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਧੀਆਂ ਨੇ ਏਸ਼ੀਆਈ ਖੇਡਾਂ ਵਿਚ ਭਾਰਤ ਦਾ ਵਧਾਇਆ ਮਾਣ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਏਸ਼ੀਆਈ ਖੇਡਾਂ ਹਾਂਗਜ਼ੂ (ਚੀਨ) ‘ਚ ਭਾਰਤ ਦੇੇ ਨਾਂ ਕੀਤੇ ਹੋਰ ਮੈਡਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ 2 ਗੋਲਡ, 2 ਸਿਲਵਰ ਅਤੇ 1 ਕਾਂਸੀ ਦਾ ਤਗਮਾ ਦਿਵਾਇਆ
ਅਮਰੀਕ ਸਿੰਘ
ਅੰਮ੍ਰਿਤਸਰ ਸਤੰਬਰ 27
ਚੀਨ ਦੇ ਸ਼ਹਿਰ ਹੀਂਗਾਜ਼ੂ ਵਿਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖਿਡਾਰਨਾਂ ਨੇ ਇਕ ਵਾਰ ਫਿਰ ਭਾਰਤ ਦਾ ਨੌਂ ਰੌਸ਼ਨ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਦੇ ਮੁਕਾਬਲਿਆਂ ਵਿਚ ਸਿਖਰਤਾ ਨੂੰ ਛੂਹਦਿਆਂ ਜਿਉਂ ਹੀ ਮੈਡਲ ਜਿੱਤੇੇ ਤਿਉਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਈਚਾਰੇ ਦੇ ਨਾਲ ਨਾਲ ਪੰਜਾਬ ਅਤੇ ਭਾਰਤ ਵਾਸੀਆਂ ਦੇ ਦਿਲਾਂ ਵਿਚ ਖੁਸ਼ੀਆਂ ਦੇ ਫੁਹਾਰੇ ਫੁੱਟ ਪਏ। ਯੂਨੀਵਰਸਿਟੀ ਵਿਚ ਇਸ ਪ੍ਰਾਪਤੀ ਨੂੰ ਲੈ ਕੇ ਜਿਥੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਵੱਲੋਂ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਉਚੇਚੇ ਤੌਰ ‘ਤੇ ਵਧਾਈਆਂ ਦਿੱਤੀਆਂ ਉਥੇ ਖਿਡਾਰਨਾਂ ਦੇ ਵਿਭਾਗਾਂ ਵਿਚ ਵੀ ਅਧਿਆਪਕਾਂ ਅਤੇ ਵਿਿਦਆਰਥੀਆਂ ਵੱਲੋਂ ਸਾਂਝੇ ਤੌਰ ‘ਤੇ ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਸਦਕਾ ਭਾਰਤ ਨੂੰ ਕੁੱਲ 2 ਗੋਲਡ, 2 ਸਿਲਵਰ ਅਤੇ 1 ਕਾਂਸੀ ਤਮਗਾ ਜਿੱਤਾ ਦਿੱਤਾ ਹੈ ਅਤੇ ਹੋਰ ਵੀ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਕਿ ਯੂਨੀਵਰਸਿਟੀ ਦੇ ਦਸ ਅਥਲੀਟ ਜੋ ਇਸ ਖੇਡ ਮਹਾਂਉਤਸਵ ਵਿਚ ਆਪਣੀਆਂ ਜਬਰਦਸਤ ਪੇਸ਼ਕਾਰੀਆਂ ਦੇ ਰਹੇ ਹਨ, ਤੋਂ ਲਗਦਾ ਹੈ ਕਿ ਉਹ ਵੀ ਭਾਰਤ ਦੀ ਝੋਲੀ ਨੂੰ ਵੱਖ ਵੱਖ ਮੈਡਲਾਂ ਨਾਲ ਭਰ ਦੇਣਗੇ।