Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਨਪ੍ਰੀਤ ਕੌਰ ਨੇ  ਜਿਿਤਆ ਸਰਵੋਤਮ ਪੇਪਰ ਅਵਾਰਡ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਨਪ੍ਰੀਤ ਕੌਰ ਨੇ  ਜਿਿਤਆ ਸਰਵੋਤਮ ਪੇਪਰ ਅਵਾਰਡ

ਅਮਰੀਕ ਸਿੰਘ 
ਅੰਮ੍ਰਿਤਸਰ, 04 ਸਤੰਬਰ, 

 ਅਕਾਦਮਿਕ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਗੁਰੂ ਨਾਨਕ ਦੇਵ ਯੂਨੀਵਰਸਿ ਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੀ ਖੋਜ ਵਿਿਦਆਰਥੀ ਮਨਪ੍ਰੀਤ ਨੂੰ ਮਦਰਾਸ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼, ਚੇਨਈ ਵੱਲੋਂ ਸਰਵੋਤਮ ਪੇਪਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡਾ. ਸਵਾਤੀ ਮਹਿਤਾ ਦੀ ਅਗਵਾਈ ਹੇਠ ਪੀ.ਐੱਚ.ਡੀ ਕਰ ਰਹੀ ਇਸ ਖੋਜ ਵਿਿਦਆਰਥੀ ਮਨਪ੍ਰੀਤ ਕੌਰ ਨੂੰ ਇਹ ਐਵਾਰਡ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮਦਰਾਸ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼, ਚੇਨਈ ਦੁਆਰਾ ਆਯੋਜਿਤ ਤਿੰਨ ਦਿਨਾਂ ਡਾਕਟੋਰਲ ਕੋਲੋਕਿਅਮ ਵਿੱਚ ਪ੍ਰਦਾਨ ਕੀਤਾ ਗਿਆ। ਦੇਸ਼ ਭਰ ਦੀਆਂ ਉੱਘੀਆਂ ਸੰਸਥਾਵਾਂ ਜਿਵੇਂ ਕਿ ਆਈਆਈਟੀ, ਆਈਆਈਐਮ, ਐਮਐਸਈ ਚੇਨਈ, ਆਈਆਈਐਸਈਆਰ ਭੋਪਾਲ, ਆਈਐਸਈਸੀ ਬੰਗਲੌਰ, ਸੀਡੀਐਸ ਤ੍ਰਿਵੇਂਦਰਮ, ਦਿੱਲੀ ਯੂਨੀਵਰਸਿਟੀ, ਬੀਆਈਟੀਐਸ ਪਿਲਾਨੀ, ਐਨਆਈਏਐਸ ਬੈਂਗਲੁਰੂ, ਟੀਆਈਐਸਐਸ ਤੁਲਜਾਪੁਰ ਅਤੇ ਹੋਰ ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਭਾਗ ਲਿਆ।
ਮਨਪ੍ਰੀਤ ਕੌਰ ਦੀ ਖੋਜ ਲੁਧਿਆਣੇ ਦੀਆਂ ਮੈਨੂਫੈਕਚਰਿੰਗ ਫਰਮਾਂ ਵਿੱਚ ਫਰਮਾਂ ਦੀ ਕਾਰਗੁਜ਼ਾਰੀ ਉੱਤੇ ਲਰਨਿੰਗ ਮਕੈਨਿਜ਼ਮ ਦੇ ਪ੍ਰਭਾਵਾਂ ਦੀ ਪੜਚੋਲ ਕਰਨਾ ਸ਼ਾਮਿਲ ਸੀ ਅਤੇ ਜਿਸ ਵਿਚ ਉਨ੍ਹਾਂ ਨੇ ਉਤਮਤਾ ਦਾ ਨਮੂਨਾ ਦਿੰਦਿਆਂ ਆਪਣੀ ਖੋਜ ਪੱਤਰ ਪੇਸ਼ ਕੀਤਾ। ਮਨਪ੍ਰੀਤ ਕੌਰ ਦਾ ਕਾਰਜ ਸਿੱਖਣ ਦੀਆਂ ਵਿਧੀਆਂ ਅਤੇ ਨਿਰਮਾਣ ਫਰਮਾਂ ਖਾਸ ਤੌਰ ‘ਤੇ ਟੈਕਸਟਾਈਲ ਅਤੇ ਮਸ਼ੀਨ ਟੂਲ ਫਰਮਾਂ ਦੇ ਵਿਚਕਾਰ ਸਬੰਧਾਂ ਨੂੰ ਦਰਸਾਉਂਦਾ ਹੈ, ਜੋ ਕਿ ਲੁਧਿਆਣਾ ਵਿੱਚ ਇੱਕ ਉਦਯੋਗਿਕ ਹੱਬ ਹੈ। 

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …