Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤਾਇਕਵਾਂਡੋ (ਲੜਕੀਆਂ) ਦੀ ਵੀ ਚੈਂਪੀਅਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤਾਇਕਵਾਂਡੋ (ਲੜਕੀਆਂ) ਦੀ ਵੀ ਚੈਂਪੀਅਨ


ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ 12 ਜਨਵਰੀ, 
 ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਵਿਚ ਆਪਣੀ ਸਰਦਾਰੀ ਕਾਇਮ ਕਰਦਿਆਂ ਹੋਇਆਂ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ) ਚੈਂਪੀਅਨਸ਼ਿਪ ਵੀ ਆਪਣੇ ਨਾਂ ਕਰ ਲਈ ਹੈ। ਉਸ ਨੇ ਇਹ ਚੈਂਪੀਅਨਸ਼ਿਪ 55 ਅੰਕਾਂ ਦੇ ਵੱਡੇ ਫਰਕ ਨਾਲ ਐਮ.ਡੀ.ਯੂ. ਰੋਹਤਕ ਨੂੰ 26 ਅੰਕਾਂ ਨਾਲ ਪਛਾੜਦਿਆਂ ਹੋਇਆਂ ਜਿੱਤੀ ਹੈ। ਯੂਨੀਵਰਸਿਟੀ ਆਫ ਕੇਰਲਾ ਨੇ 09 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ ਹੈ।  ਇਹ ਚੈਂਪੀਅਨਸ਼ਿਪ ਯੂਨੀਵਰਸਿਟੀ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ 9 ਜਨਵਰੀ ਤੋਂ ਸ਼ੂਰੂ ਹੋਈ ਸੀ ਜਿਸ ਦੇ ਵਿਚ ਦੋ ਸੌ ਵੱਧ ਯੂਨੀਵਰਸਿਟੀਆਂ ਦੇ ਤਾਇਕਵਾਡੋ ਦੀਆਂ ਖਿਡਾਰਨਾਂ ਆਪਣੇ ਜਾਹੋ ਜਹਾਲ ਵਿਖਾਉਣ ਲਈ ਉਤਰੀਆਂ ਸਨ।
ਸਰਦੀ ਦੇ ਮੌਸਮ ਵਿਚ ਖਿਡਾਰਨਾਂ ਦੀਆਂ ਚੁਸਤੀਆਂ ਫੁਰਤੀਆਂ ਦੇ ਦਾਅ ਪੇਚ ਦਰਸ਼ਕਾਂ ਦਾ ਵੀ ਉਤਸ਼ਾਹ ਵਧਾਅ ਰਹੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਚੈਂਪੀਅਨਸ਼ਿਪ ਦੇ ਲਈ ਕੀਤੇ ਗਏ ਚੰਗੇ ਪ੍ਰਬੰਧਾਂ ਦੇ ਕਾਰਨ ਖਿਡਾਰੀਆਂ ਵਿਚ ਜਿਥੇ ਯੂਨੀਵਰਸਿਟੀ ਪ੍ਰਤੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਸੀ ਉਥੇ ਵੱਖ ਵੱਖ ਰਾਜਾਂ ਦੇ ਖਿਡਾਰਨਾਂ ਨੇ ਯੂਨੀਵਰਸਿਟੀ ਦੇ ਕੈਂਪਸ ਵਿਚ ਰਹਿ ਕੇ ਆਪਣੀਆਂ ਯਾਦਾਂ ਨੂੰ ਆਪਣੇ ਮੋਬਾਈਲਾਂ ਵਿਚ ਸਮੇਟਿਆ।ਵੱਖ ਵੱਖ ਭਾਸ਼ਾਵਾਂ ਅਤੇ ਸਭਿਆਰਾਂ ਨਾਲ ਜੁੜੇ ਖਿਡਾਰੀ ਜਦੋਂ ਇਕ ਦੂਜੇ ਦੇ ਨਾਲ ਸਾਂਝਾ ਵਧਾਅ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਦੀ ਅਹਿਮੀਅਤ ਦੀ ਸਮਝ ਆ ਰਹੀ ਸੀ।
ਖੇਡ ਵਿਭਾਗ ਦੇ ਇੰਚਾਰਜ, ਡਾ. ਕੰਵਰ ਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲ਼ਾਂ ਲੜਕਿਆਂ ਦੀ ਚੈਂਪੀਅਨਸ਼ਿਪ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 45 ਅੰਕਾਂ ਦੇ ਨਾਲ ਜਿੱਤ ਚੁੱਕੀ ਹੈ ਜਿਸ ਵਿਚ 18 ਅੰਕਾਂ ਨਾਲ ਐਮ.ਡੀ.ਯੂ. ਰੋਹਤਕ ਦੂਜੇ ਸਥਾਨ `ਤੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 10 ਅੰਕਾਂ ਨਾਲ ਤੀਜੇ ਸਥਾਨ `ਤੇ ਰਹੀ ਸੀ।
ਇਸ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ) ਚੈਂਪੀਅਨਸ਼ਿਪ ਦੇ ਪਹਿਲੇ ਦਿਨ 49-53, 53-57 ਅਤੇ +73 ਕਿਲੋਗ੍ਰਾਮ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਦੂਜੇ ਦਿਨ 46-49, 57-62 ਕਿਲੋਗ੍ਰਾਮ, ਪੌਮਸੇ ਇੰਡੀਵਿ. ਅਤੇ ਪੌਮਸੇ ਟੀਮ ਦੇ ਮੁਕਾਬਲੇ ਜਦੋਂਕਿ 11 ਜਨਵਰੀ ਤੀਜੇ ਦਿਨ ਅੰਡਰ 46, 67-73 ਕਿਲੋਗ੍ਰਾਮ ਅਤੇ ਮਿਕਸ ਪੇਅਰ ਦੇ ਮੁਕਾਬਲਿਆਂ ਤੋਂ ਇਲਾਵਾ ਅੱਜ 62-67 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ।
ਜੇਤੂ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ ਅਤੇ ਲੜਕੇ)  ਚੈਂਪੀਅਨਸ਼ਿਪ ਦਾ ਤਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਰ `ਤੇ ਹੀ ਸਜਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਖਿਡਾਰੀਆਂ, ਕੋਚਾਂ, ਅਧਿਕਾਰੀਆਂ, ਕਾਲਜਾਂ ਅਤੇ ਖੇਡ ਵਿਭਾਗ ਨੂੰ ਉਚੇਚੇ ਤੌਰ `ਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਯੂਨੀਵਰਸਿਟੀ ਦੇ ਖਿਡਾਰੀ ਯੂਨੀਵਰਸਿਟੀ ਦਾ ਖੇਡਾਂ ਵਿਚ ਨਾਂ ਬਹੁਤ ਉਚਾ ਕਰ ਰਹੇ ਹਨ ਜਿਸ `ਤੇ ਸਾਰੀ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਉਨ੍ਹਾਂ `ਤੇ ਮਾਣ ਹੈ।

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …