ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ ਆਪਣਾ 53ਵਾਂ ਸਥਾਪਨਾ ਦਿਵਸ ਸਮਾਗਮ ਖੋਜ ਅਤੇ ਨਵੀਆਂ ਕਾਢਾਂ ਵਿਚ ਨਵੀਨਤਾ ਸਮਸਿੱਆਵਾਂ ਦਾ ਹੱਲਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਕ ਵਿਰਸੇ ਨੂੰ ਸੰਭਾਲਣ ਅਤੇ ਪ੍ਰਸਾਰਣ ਦੀ ਲੋੜ: ਡਾ ਸਰਬਜਿੰਦਰ ਸਿੰਘਲੋਕ ਕਲਾ ਪ੍ਰਦਰਸ਼ਨੀ ਵਿਚ ਪੁਰਾਤਨ ਸਭਿਆਚਾਰ ਦੀਆਂ ਝਲਕਾਂ ਨੇ ਸਥਾਪਨਾ ਦਿਵਸ ਵਿਚ ਭਰਿਆ ਪੁਰਾਣੇ ਪੰਜਾਬ ਦਾ ਰੰਗਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ, 24 ਨਵੰਬਰ, ਡਾ.ਯੋਗੇਸ਼ ਕੁਮਾਰ ਚਾਵਲਾ ਸਾਬਕਾ ਡਾਇਰੈਕਟਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੇ ਕਿਹਾ ਹੈ ਕਿ ਖੋਜ ਅਤੇ ਨਵੀਆਂ ਕਾਢਾਂ ਵਿਚ ਨਵੀਨਤਾ ਦਾ ਭਾਰਤੀ ਭਵਿੱਖ ਸ਼ਾਨਦਾਰ ਹੈ ਇਸ ਤੇ ਕੰਮ ਕਰਕੇ ਜਿੱਥੇ ਦੇਸ਼ ਨੂੰ ਵਿਸ਼ਵ ਦੇ ਹਾਣ ਦਾ ਬਣਾਇਆ ਜਾ ਸਕਦਾ ਉੱਥੇ ਦੇਸ਼ ਨੂੰ ਦਰਪੇਸ਼ ਬਹੁਤ ਸਾਰੀਆਂ ਸਮਸਿੱਆਵਾਂ ਦੇ ਹੱਲ ਕੱਢੇ ਜਾ ਸਕਦੇ ਹਨ । ੳਹੁਨਾਂ ਨੇ ਖੋਜ ਅਤੇ ਨਵੀਆਂ ਕਾਢਾਂ ਨੂੰ ਹੁਲਾਰਾ ਦੇਣ ਲਈ ਵਿਿਦਆਰਥੀਆਂ ਅਤੇ ਅਧਿਆਪਕਾਂ ਵਿਚ ਨਵੀਨਤਾਕਾਰੀ ਯੋਗਤਾ ਪੈਦਾ ਕਰਨ ਦੇ ਲਈ ਯੂਨੀਵਰਸਿਟੀਆਂ ਨੂੰ ਸੁਝਾਅ ਦਿੱਤੇ। ਡਾ ਸਰਬਜਿੰਦਰ ਸਿੰਘ ਡੀਨ, ਫਕੈਲਟੀ ਆਫ਼ ਹਿਊੂਮੈਨੇਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਅਤੇ ਚੇਅਰਮੈਨ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸਿਧਾਂਤਕ ਵਿਰਸੇ ਨੂੰ ਵਿਸਾਰ ਦੇਂਦੀਆਂ ਹਨ ਉਹਨਾਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਕ ਫਲਸਫੇ ਦੇ ਵਿਸ਼ੇ ਤੇ ਭਾਸ਼ਣ ਦੇ ਰਹੇ ਸਨ ।ਦੋਵੇਂ ਬੁਲਾਰਿਆਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 53ਵੇਂ ਸਥਾਪਨਾ ਦਿਵਸ ਤੇ ਵਿੱਦਿਅਕ ਭਾਸ਼ਣ ਦੇਂਦਿਆਂ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ 52 ਸਾਲਾਂ ਦੇ ਸ਼ਾਨਦਾਰ ਇਤਿਹਾਸ ਵਿਚ ਉਚੇਰੀ ਸਿੱਖਿਆ ਤੋਂ ਇਲਾਵਾ ਹੋਰ ਖੇਤਰਾਂ ਵਿਚ ਮਾਰੀਆਂ ਗਈਆਂ ਮੱਲਾਂ ਲਈ ਵਧਾਈਆਂ ਦਿੱਤੀਆਂ ਉੱਥੇ ਅਗਲੇ ਸਾਲਾਂ ਦੇ ਲਈ ਇੰਝ ਹੀ ਕਾਰਜ ਜਾਰੀ ਰੱਖਣ ਦੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ।ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਲ ਫਲਸਫੇ ਨੂੰ ਵਿਸ਼ਵ ਵਿਚ ਪਹੁੰਚਾਉਣ ਤੇ ਜੋਰ ਦੇਦਿੰਆਂ ਡਾ. ਡਾ ਸਰਬਜਿੰਦਰ ਸਿੰਘ ਨੇ ਕਿਹਾ ਕਿ ਪੂਰੇ ਵਿਸ਼ਵ ਨੂੰ ਜਿੰਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇ ਹੱਲ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਉਸ ਕੱਟੜ ਰਾਸ਼ਟਰਵਾਦ ਦੇ ਸਖਤ ਬਰਖਿਲਾਫ ਹੈ ਜੋ ਮਨੁੱਖਤਾ ਦੇ ਲਈ ਘਾਤਕ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਵਿਿਦਅਕ ਫਲਸਫਾ ਵਿਸ਼ਵ ਅਕਾਦਮਿਕਤਾ ਨੂੰ ਵੀ ਅਜਿਹੀ ਅਗਵਾਈ ਦੇਣ ਦੇ ਸਮਰੱਥ ਹੈ ਜਿਸ ਵਿਚ ਅਕਾਦਮਿਕਤਾ ਦੀਆਂ ਨਵੀਆਂ ਚੁਣੌਤੀਆਂ ਨੂੰ ਨਜਿੱਠਣ ਦੀ ਅਨੰਤ ਸੰਭਾਵਨਾਵਾਂ ਸਮੋਈਆਂ ਹੋਈਆਂ ਹਨ।ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪਾਰ ਵਾਦ, ਸੰਵਾਦ ਅਤੇ ਪਾਰਸੰਵਾਦ ਦੇ ਸੰਦਰਭ ਵਿਚ ਕਿਹਾ ਕਿ ਜਿਨ੍ਹਾਂ ਚਿਰ ਤੱਕ ਸਿਧਾਂਤਕ ਵਿਰਸੇ ਨੂੰ ਅੱਗੇ ਨਹੀਂ ਤੋਰਿਆ ਜਾਂਦਾ ਉਹਨਾਂ ਚਿਰ ਤੱਕ ਗੁੰਝਲਦਾਰ ਸਮਸਿੱਆਵਾਂ ਦੇ ਜੰਗਲ ਉੱਘਦੇ ਰਹਿਣਗੇ । ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਨਾਏ ਜਾ ਰਹੇ 53ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਵਿਿਦਅਕ ਭਾਸ਼ਣਾਂ ਸਮੇਂ ਵਿਿਦਆਰਥੀਆਂ ਖੋਜਾਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਹੋ ਰਹੇ ਸਨ। ਬੜੀ ਸ਼ਾਨੋ ਸ਼ੌਕਤ ਅਤੇ ਉਤਸ਼ਾਹ ਨਾਲ ਮਨਾਏ ਗਏ ਸਥਾਪਨਾ ਦਿਵਸ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੋਰਾ ਸਿੰਘ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸ੍ਰਵਣ ਕਰਵਾਇਆ ਗਿਆ। ਇਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਵੱਖ ਵੱਖ ਕਾਲਜਾਂ ਵੱਲੋਂ ਲਾਈ ਲੋਕ ਕਲਾ ਪ੍ਰਦਰਸ਼ਨੀਆਂ ਵਿਚ ਪੰਜਾਬ ਦੇ ਪੁਰਾਣੇ ਸਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਸੇ ਤਰ੍ਹਾਂਵਿਿਦਆਰਥੀਆਂ ਵੱਲੋ ਤਿਆਰ ਕੀਤੀਆਂ ਗਈਆਂ ਪੇਂਟਿੰਗਾ ਅਤੇ ਪੁਸਤਕ ਪ੍ਰਦਰਸ਼ਨੀ ਵਿਚ ਵੀ ਸਥਾਪਨਾ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਆਏ ਮਹਿਮਾਨਾਂ ਵੱਲੋਂ ਬੜੀ ਦਿਲਚਸਪੀ ਵਿਖਾਈ ਗਈ । ਇਸ ਸਮੇਂ ਦੋਵਾਂ ਬੁਲਾਰਿਆਂ ਨੂੰ ਫੁਲਕਾਰੀ ਅਤੇ ਕਾਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਕੀਤਾ ਗਿਆ । ਕਲੀਨ ਐਂਡ ਗ੍ਰੀਨ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਸ਼ੇ 'ਤੇ ਕਰਵਾਈ ਆਨ ਸਪੋਟ ਪੇਂਟਿੰਗ ਦੇ ਵਿਚ ਵਿਿਦਆਰਥੀ ਕਲਾਕਾਰਾਂ ਵੱਲੋਂ ਉਮਦਾਂ ਕਿਸਮ ਦੀ ਕਲਾ ਵਿਖਾਈ ਗਈ । ਇਸ ਸਮੇਂ ਤਿੰਨ ਪੁਜੀਸ਼ਨਾਂ ਪਹਿਲੀਆਂ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਵਿਚ ਸੁਮੇਧਾ ਜੈਨ(ਬੀ.ਬੀ. ਕੇ ਡੀ. ਏ. ਵੀ ਕਾਲਜ) ਨੇ ਪਹਿਲਾ, ਜਸਕਰਨ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਦੂਜਾ ਅਤੇ ਪ੍ਰੀਤੀ ਗੁਪਤਾ (ਐਚ. ਐਮ. ਵੀ. ਕਾਲਜ ਜਲੰਧਰ) ਨੇ ਤੀਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਾ.ਯੋਗੇਸ਼ ਕੁਮਾਰ ਚਾਵਲਾ ਨੇ ਆਪਣਾ ਭਾਸ਼ਣ ਜਾਰੀ ਰੱਖਦਿਆਂ ਖੋਜ ਅਤੇ ਨਵੀਆਂ ਕਾਢਾਂ ਦੇ ਇਤਿਹਾਸਕਤਕ ਹਵਾਲਿਆਂ ਨਾਲ ਅਗੇ ਕਿਹਾ ਕਿ ਭਾਰਤ ਕੁੱਲ 20 ਫੀਸਦੀ ਹੀ ਵਿਿਗਆਨ ਦੇ ਖੇਤਰ ਵਿਚ ਆਪਣਾ ਯੋਗਦਾਨ ਦੇ ਰਿਹਾ ਹੈ । ਉਹਨਾਂ ਨੇ ਵੱਡੇ ਪੱਧਰ ਤੇ ਨਵੀਨਤਾ ਲਿਆਉਣ ਦਾ ਜੋਰ ਦੇਂਦਿਆਂ ਖੋਜ ਦੀ ਗੁਣਵੰਤਾ ਤੇ ਫੋਕਸ ਕਰਨ ਲਈ ਕਿਹਾ । ਉਹਨਾਂ ਨੇ ਕਿਹਾ ਕਿ ਖੋਜ ਹੀ ਲੋਕਾਂ ਦੀ ਜਿੰਦਗੀ ਸੁਖਾਲੀ ਕਰ ਸਕਦੀ ਹੈ ।ਕੋਵਿਡ ਦੇ ਹਵਾਲੇ ਨਾਲ ਉਹਨਾਂ ਕਿਹਾ ਖੋਜ ਦੀਆਂ ਸੰਭਾਵਨਾਵਾਂ ਖਤਮ ਨਹੀਂ ਹੁੰਦੀਆਂ ਸਗੋਂ ਲਗਾਤਾਰ ਬਣੀਆਂ ਰਹਿੰਦੀਆਂ ਹਨ ।ਸਮਾਜ ਦੇ ਲਾਭ ਲਈ ਅੰਤਰ ਅਨੁਸ਼ਾਸਨੀ ਖੋਜ ਅਤੇ ਵਿਕਾਸ ਦੀ ਉਹਨਾਂ ਨੇ ਵਕਾਲਤ ਕੀਤੀ ।ਉਹਨਾਂ ਨੇ ਕਿਹਾ ਕਿ ਅਸੀਂ ਨਵੀਆਂ ਘੱਟ ਖਰਚੇ ਵਾਲੀਆਂ ਕਾਢਾਂ ਵੱਲ ਉਹਨਾਂ ਧਿਆਨ ਨਹੀਂ ਦੇ ਰਹੇ ਜਿਨ੍ਹੀ ਸਮੇਂ ਦੀ ਲੋੜ ਹੈ ।ਵਿਿਗਆਨ ਅਤੇ ਟੈਕਨਾਲਜੀ ਵਿਚ ਨਵੀਨਤਾ ਨਾਲ ਭਾਰਤ ਦੇ ਅੱਗੇ ਵੱਧਣ ਦੀਆਂ ਆਸੀਮ ਸੰਭਾਵਨਾਵਾਂ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਿਦਅਕ ਫਲਸਫੇ 'ਤੇ ਆਪਣਾ ਭਾਸ਼ਣ ਜਾਰੀ ਰਖਦਿਆਂ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਧਾਂਤਕ ਨਿਸ਼ਾਨਦੇਹੀਆਂ ਤੱਕ ਪੁੱਜਣ ਦੀਆਂ ਯੁਗਤਾਂ ਪਛਾਣਨ ਦੀ ਲੋੜ ਹੈ ਅਤੇ ਇਸ ਨੂੰ ਪ੍ਰਸਾਰਣ ਦਾ ਕੰਮ ਅਕਾਦਮਿਕ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ ।ਉਹਨਾਂ ਨੇ ਕਿਹਾ ਕਿ ਹੁਣ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਤੇ ਹੀ ਜਿਆਦਾ ਜੋਰ ਦਿੱਤਾ ਗਿਆ ਜਿਸ ਨਾਲ ਸਿਧਾਂਤਕ ਪੱਖ ਨੂੰ ਪਛਾਣਨ ਦੀ ਸਾਡੇ ਵਿਦਵਾਨਾਂ ਵੱਲੋਂ ਅਣਗਹਿਲੀ ਹੋਈ ਹੈ । ਜਿਸ ਤੇ ਹੁਣ ਜੋਰ ਦੇਣਾ ਸਮੇਂ ਦੀ ਮੰਗ ਹੈ ਅਤੇ ਸਮਾਜ ਨੂੰ ਘੁਣ ਵਾਂਗ ਲੱਗਿਆ ਮੂਲਵਾਦ, ਜਾਤੀਵਾਦ,ਪਾਖੰਡਵਾਦ,ਦੰਭ ਅਤੇ ਸੰਸਾਰ ਵਿਚ ਫੈਲੀ ਹੋਈ ਵੰਡ ਦਰ ਵੰਡ ਨੂੰ ਖਤਮ ਕੀਤਾ ਜਾ ਸਕਦਾ ਹੈ ।ਉਹਨਾਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੂੰ ਸਮਝਨ ਲਈ ਅਕਾਦਮਿਕਤਾ ਵਿਚ ਦੋ ਹੀ ਇਤਿਹਾਸਕ ਅਤੇ ਸਿਧਾਂਤਕ ਵਿਧਾਵਾ ਹਨ।ਡਾ. ਸਰਬਜਿੰਦਰ ਸਿੰਘ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਦੁਖਾਂਤਕ ਪਹਿਲੂ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਥਿਆਲੋਜੀ ਦੀ ਥਾਂ ਹਿਸਟਰੀ ਵਿੱਚੋਂ ਵੇਖਣ ਦੇ ਹੀ ਯਤਨ ਹੁੰਦੇ ਰਹੇ ਹਨ ਅਤੇ ਇਸਦੀ ਸਮੇਂ ਸੀਮਾ 1469 ਤੋਂ 1539 ਤੱਕ ਪੱਕੀ ਕਰ ਦਿਤੀ ਜਾਂਦੀ ਹੈ। ਪਰ ਪੈਗ਼ੰਬਰੀ ਅਜ਼ਮਤ ਦਾ ਪ੍ਰਕਾਸ਼ ਸਮੇਂ ਦੇ ਬੰਧਨਾਂ ਤੋਂ ਪਾਰ ਹੁੰਦਾ ਹੈ। ਸੀਮਾ ਵਿੱਚ ਰੱਖਕੇ ਜੇ ਵੇਖੋਗੇ ਤਾਂ ਹਾਂ-ਪੱਖੀ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਥਿਆਲੋਜੀ, ਗੁਰੂ ਨਾਨਕ ਪਾਤਸ਼ਾਹ ਦੀ ਸਦੈਵ ਪ੍ਰਸੰਗਕਤਾ ਦਾ ਪ੍ਰਸੰਗ ਸਥਾਪਤ ਕਰ ਉਨ੍ਹਾਂ ਨੂੰ ਹਰੇਕ ਸਮਕਾਲ ‘ਚ ਨਿਗਾਹਬਾਨ ਵਜੋਂ ਰੂਪਮਾਨ ਕਰਦੀ ਹੈ। ਇਹ ਕੰਮ ਇਸ ਖੇਤਰ ਵਿੱਚ ਕਾਰਜਸ਼ੀਲ ਚਿੰਤਕਾਂ ਨੂੰ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਦੇ ਚੇਤਿਆਂ ‘ਚੋਂ ਗੁੰਮ ਹੈ। ਨਤੀਜਨ ਹਰ ਧਰਮ ਦੀ ਅਕਾਦਮਿਕਤਾ ਸਥਾਪਤ ਹੈ, ਪਰ ਸਿੱਖ ਧਰਮ ਇਸ ਵਿੱਚ ਬਹੁਤ ਪਿੱਛੇ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸਵਾਗਤੀ ਭਾਸ਼ਣ ਦੇਦਿਂਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੱਸੀਆਂ ਅਤੇ ਭੱਵਿਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਵੀ ਜਾਣੂ ਕਰਵਾਇਆ ।ਡੀਨ ਵਿਿਦਅਕ ਮਾਮਲੇ, ਡਾ. ਹਰਦੀਪ ਸਿੰਘ ਨੇ 53ਵੇਂ ਸਥਾਪਨਾ ਦਿਵਸ ਸਮਾੋਰਹ ਦਾ ਹਿੱਸਾ ਬਣੇ ਯੂਨੀਵਰਸਿਟੀ ਦੇ ਸਮੂਹ ਭਾਈਚਾਰੇ ਦਾ ਇਸ ਸਮਾਰੋੋਹ ਨੂੰ ਸਫਲਤਾ ਤਕ ਲੈ ਕੇ ਜਾਣ ਦੇ ਲਈ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਡਾ.ਯੋਗੇਸ਼ ਕੁਮਾਰ ਚਾਵਲਾ ਅਤੇ ਡਾ ਸਰਬਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਵਡਮੱੁਲੇ ਵਿਚਾਰਾਂ ਤੋਂ ਵਿਿਦਆਰਥੀ ਅਤੇ ਅਧਿਆਪਕ ਖੂਬ ਲਾਹਾ ਲੈਣਗੇ। ਡੀਨ ਵਿਿਦਆਰਥੀ ਭਲਾਈ ਡਾ. ਅਨੀਸ਼ ਦੂਆ ਨੇ ਅਕਾਦਮਿਕ ਭਾਸ਼ਣ ਦੇ ਇਸ ਸਮਾਗਮ ਨੂੰ ਵਿਧੀਵਤ ਤਰੀਕੇ ਨਾਲ ਨੇਪਰੇ ਚੜ੍ਹਾਇਆ।ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਹਾਜਰ ਸਨ। ਯੂਨੀਵਰਸਿਟੀ ਦੇ ਵੱਖ ਵੱਖ ਸਥਾਨਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਅਕਾਦਮਿਕ ਮਾਹਿਰਾਂ, ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ, ਵਿਿਦਆਰਥੀਆਂ ਅਤੇ ਕਰਮਚਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਰਲ ਮਿਲ ਕੇ ਗੁਰੂ ਕਾ ਲµਗਰ ਛਕਿਆ।