ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਜ਼ੋਨਲ ਯੁਵਕ ਮੇਲਾ ਦੀ ਓਵਰਆਲ ਚੈਂਪੀਅਨ ਬਣਿਆ ਏ.ਪੀ ਜੇ ਕਾਲਜ ਜਲੰਧਰ
ਗੁਰਸ਼ਰਨ ਸਿੰਘ ਸੰਧੂ
ਅੰਮ੍ਰਿਤਸਰ, 22 ਨਵੰਬਰ,
ਅੰਤਰ ਜ਼ੋਨਲ ਫਾਈਨਲ ਯੂਥ ਫੈਸਟੀਵਲ.2022 ਓਵਰਆਲ ਚੈਂਪੀਅਨ ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੂਜੇ ਨੰਬਰ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਤੀਜੇ ਸਥਾਨ ‘ਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਰਿਹਾ ।
ਸੰਗੀਤ ਟਰਾਫੀ ਵਿਚ ਪਹਿਲੀ ਸਥਿਤੀ ਅਤੇ ਦੂਜੀ ਸਥਿਤੀ ਏਪੀਜੇ ਕਾਲਜ ਆਫ ਫਾਈਨ ਆਰਟਸ ਅਤੇ ਜਲੰਧਰ ਲਾਇਲਪੁਰ ਖਾਲਸਾ ਕਾਲਜ, ਜਲੰਧਰ ।ਇਸੇ ਤਰ੍ਹਾਂ ਫਾਈਨ ਆਰਟਸ ਟਰਾਫੀ ਪਹਿਲੀ ਸਥਾਨ
ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੂਜੀ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਬੀਬੀਕੇਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦਾ ਕਬਜਾ ਰਿਹਾ । ਸਾਹਿਤਕ ਟਰਾਫੀ ਪਹਿਲੀ ਸਥਾਨ ਖਾਲਸਾ ਕਾਲਜ, ਅੰਮ੍ਰਿਤਸਰ ਦੂਜਾ BBKDAV ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਅਤੇ B.U.C, ਬਟਾਲਾ ।ਥੀਏਟਰ ਟਰਾਫੀਪਹਿਲੀ ਸਥਾਨ ਏਪੀਜੇ ਕਾਲਜ ਆਫ ਫਾਈਨ ਆਰਟਸ ਅਤੇ ਦੂਜਾ ਖਾਲਸਾ ਕਾਲਜ, ਅੰਮ੍ਰਿਤਸਰ ।ਫੋਕ ਟਰਾਫੀ ਵਿੱਚ ਪਹਿਲਾਂ ਐਪੀਜੇ ਕਾਲਜ ਆਫ ਫਾਈਨ ਆਰਟਸ ਦੂਜਾ ਜਲੰਧਰ ਖਾਲਸਾ ਕਾਲਜ, ਅੰਮ੍ਰਿਤਸਰ ਰਿਹਾ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਧਮਾਲ ਨਾਲ ਅਮਿਟ ਯਾਦਾਂ ਛੱਡਦਾ ਅਗਲੇ ਸਾਲ ਮੁੜ ਜੁੜਨ ਦੀਆਂ ਗਲਵਕੜੀਆਂ ਨਾਲ ਸੰਪੰਨ ਹੋ ਗਿਆ । ਬਾਰ ਦੇ ਇਲਾਕੇ ਦਾ ਮਰਦਾ ਦਾ ਨਾਚ ਝੁੰਮਰ ਦੀ ਵਿਸ਼ੇਸ਼ ਪੇਸ਼ਕਾਰੀ ਮੁੱਖ ਮਹਿਮਾਨ ਦੇ ਆਉਣ ‘ਤੇ ਕੀਤੀ ਗਈ । ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਜਸਪਾਲ ਸਿੰਘ ਸੰਧੂ ਵੀ ਮੁੱਖ ਮਹਿਮਾਨ ਦੇ ਨਾਲ ਇਸ ਮੌਕੇ ਉਚੇਚੇ ਤੌਰ ‘ਤੇ ਹਾਜ਼ਰ ਸਨ । ਉਨ੍ਹਾਂ ਇਸ ਯੁਵਕ ਮੇਲੇ ਦੀ ਓਵਰਆਲ ਚੈਂਪੀਅਨ ਟਰਾਫੀ `ਤੇ ਕਾਬਜ਼ ਹੋਏ ਕਾਲਜ ਅਤੇ ਹੋਰ ਜੇਤੂਆਂ ਨੂੰ ਆਪਣਾ ਕਬਜਾ ਜਮਾਉਣ ਦੀਆਂ ਵਧਾਈਆਂ ਦਿੱਤੀਆਂ । ਇਨਾਮ ਵੰਡ ਸਮਾਰੋਹ ਮੌਕੇ ਡਾ. ਏ.ਪੀ. ਸਿੰਘ ਡੀਨ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਅਤੇ ਐਡੀਸ਼ਨਲ ਸਕੱਤਰ, ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਜੇਤੂਆਂ ਨੂੰ ਟਰਾਫ਼ੀਆਂ ਵੰਡੀਆਂ । ਉਨ੍ਹਾਂ ਵਧਾਈਆਂ ਦਿੰਦਿਆਂ ਕਿਹਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ । ਕਲਾਵਾਂ ਵਿਦਿਆਰਥੀਆਂ ਵਿੱਚ ਅਨੁਸਾਸ਼ਨ ਦਾ ਸਬੱਬ ਬਣਦੀਆਂ । ਕਲਾਕਾਰਾਂ ਨੇ ਸੰਸਾਰ ਭਰ ਵਿਚ ਵੱਡੇ ਮੁਕਾਮ ਹਾਸਿਲ ਕੀਤੇ ਹਨ । ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਚਮਕਾਇਆ ਹੈ । ਕਲਾਕਾਰ ਸਿਹਤਮੰਦ ਅਤੇ ਸਭਿਆ ਸਮਾਜ ਦੀ ਸਿਰਜਣਾ ਕਰਨ ਵਿੱਚ ਵੱਡਾ ਰੋਲ ਕਰਦੇ । ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਾਲਾਘਾਯੋਗ ਹਨ । ਉਨ੍ਹਾਂ ਨੇ ਸਫਲਤਾ ਪੂਰਵਕ ਯੁਵਕ ਮੇਲੇ ਦੇ ਸੰਪੰਨ ਹੋਣ ਤੇ ਕਿਹਾ ਕਿ ਯੂਨੀਵਰਸਿਟੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਵੀ ਇੰਝ ਹੀ ਯਤਨਸ਼ੀਲ ਰਹੇਗੀ । । ਡਾ ਏ.ਪੀ ਸਿੰਘ ਅਤੇ ਡਾ ਜਸਪਾਲ ਸਿੰਘ ਸੰਧੂ ਨੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ । ਪ੍..24 ਵੀਂ ਵਾਰ ਮਾਕਾ ਮਿਲਣਾ ਇਨ੍ਹਾਂ ਯਤਨਾਂ ਦਾ ਹੀ ਸਬੂਤ ਹੈ । ਇਸ ਤੋਂ ਬਾਅਦ ਜੇਤੂਆਂ ਨੂੰ ਟਰਾਫ਼ੀਆਂ ਵੀ ਉਨ੍ਹਾਂ ਦਿੱਤੀਆਂ ।ਮੁਕਾਬਲਿਆਂ ਨੂੰ ਚੰਗੀ ਭਾਵਨਾ ਨਾਲ ਸਫਲਤਾ ਪੂਰਵਕ ਕਰਵਾਉਣ ਦੀ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਉਪਲੱਬਧਤਾ ਲਈ ਹਮੇਸ਼ਾ ਤੱਤਪਰ ਰਹੀ ਹੈ । ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ।
ਇਸ ਯੁਵਕ ਮੇਲੇ ਦੌਰਾਨ ਫਾਈਨ ਆਰਟਸ ਵਰਗ ‘ ਸੰਗੀਤ ਵਰਗ , ਲਿਟਰੇਰੀ ਵਰਗ ,ਥੀਏਟਰ ,ਡਾਂਸ ਵਰਗ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਯਾਦਗਾਰੀ ਫੋਟੋਆਂ ਵੀ ਮੁੱਖ ਮਹਿਮਾਨਾਂ ਨਾਲ ਖਿਚਵਾਈਆ ਗਈਆਂ
ਡਾ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਇੰਚਾਰਜ ਵਲੰਟੀਅਰਾਂ ਅਤੇ ਸਟਾਫ ਦਾ ਯੁਵਕ ਮੇਲੇ ਸਫਲਤਾ ਪੂਰਵਕ ਸੰਪੰਨ ਹੋਣ ਦੇ ਵਧਾਈ ਦਿੰਦਿਆਂ ਧੰਨਵਾਦ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ