Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਪੰਜਾਬੀ ਸਪਤਾਹ ਦਾ ਤੀਜਾ ਦਿਨ ਗੁਰਬਾਣੀ ਦਾ ਅਧਿਐਨ ਅਤੇ ਅਧਿਆਪਨਵਿਸ਼ੇਤੇ ਅਕਾਦਮਿਕ ਭਾਸ਼ਣ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੰਜਾਬੀ ਸਪਤਾਹ ਦਾ ਤੀਜਾ ਦਿਨ
`ਗੁਰਬਾਣੀ ਦਾ ਅਧਿਐਨ ਅਤੇ ਅਧਿਆਪਨ` ਵਿਸ਼ੇ `ਤੇ ਅਕਾਦਮਿਕ ਭਾਸ਼ਣ

ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ, 03 ਨਵੰਬਰ, ਪ੍ਰਬੁੱਧ ਸ਼ਖ਼ਸੀਅਤ ਪੋ੍. ਅਵਤਾਰ ਸਿੰਘ (ਰਾਮਗੜੀੵਆ ਕਾਲਜ,ਫਗਵਾੜਾ) ਨੇ `ਗੁਰਬਾਣੀ ਦਾ ਅਧਿਐਨ ਅਤੇ ਅਧਿਆਪਨ` ਵਿਸ਼ੇ `ਤੇ ਅਕਾਦਮਿਕ ਭਾਸ਼ਣ ਦਿੰਦਿਆਂ ਕਿਹਾ ਕਿ ਅਧਿਆਪਕ ਦੀ ਆਪਣੀ ਮੌਲਿਕ ਸੋਚ ਤੇ ਵਿਚਾਰਧਾਰਾ ਹੋਣੀ ਚਾਹੀਦੀ ਹੈ। ਗੁਰਬਾਣੀ ਨੂੰ ਕਲਾਸੀਕਲ ਰਚਨਾ ਮੰਨਦਿਆਂ ਉਨ੍ਹਾਂ ਕਿਹਾ ਇਸਦਾ ਸੰਚਾਰ ਇਸਦੀ ਸਮੁੱਚਤਾ ਵਿੱਚ ਨਿਹਿਤ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਫ਼ਲਸਫ਼ਾ ਸ਼ਬਦ, ਬਾਣੀ ਤੇ ਨਾਮ ਦੇ ਸੰਕਲਪਾਂ ਦੀ ਅੰਤਰ- ਸਬੰਧਤਾ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਸਰਕਾਰ ਅਤੇ ਵਾਈਸ-ਚਾਂਸਲਰ ਪੋ੍. ਜਸਪਾਲ ਸਿੰਘ ਸੰਧੂ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਤੀਜੇ ਦਿਨ `ਗੁਰਬਾਣੀ ਦਾ ਅਧਿਐਨ ਅਤੇ ਅਧਿਆਪਨ` ਵਿਸ਼ੇ `ਤੇ ਅਕਾਦਮਿਕ ਭਾਸ਼ਣ ਦੇ ਰਹੇ ਸਨ।
ਇਸ ਸਮਾਗਮ ਵਿਚ ਡਾ.ਪਰਮਿੰਦਰ ਸਿੰਘ(ਖਾਲਸਾ ਕਾਲਜ, ਅੰਮਿ੍ਤਸਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪੋ੍. ਅਵਤਾਰ ਸਿੰਘ ਨਾਲ ਆਪਣੀ ਭਾਵਨਾਤਮਕ ਸਾਂਝ ਪ੍ਗਟ ਕਰਦਿਆਂ ਕਿਹਾ ਕਿ ਪੋ੍. ਅਵਤਾਰ ਸਿੰਘ ਡੂੰਘੀ ਦਾਰਸ਼ਨਿਕ ਸੂਝ-ਬੂਝ ਦੇ ਮਾਲਕ ਹਨ। ਉਹ ਗੁਰਬਾਣੀ ਦੇ ਗੰਭੀਰ ਚਿੰਤਕ ਹਨ। ਇਸਤੋਂ ਇਲਾਵਾ ਉਹ ਪੰਜਾਬ ਦੇ ਸਮਾਜਿਕ,ਰਾਜਨੀਤਿਕ ਅਤੇ ਸਭਿਆਚਾਰਕ ਯਥਾਰਥ ਨੂੰ ਬੜੀ ਬੇਬਾਕੀ ਨਾਲ ਪ੍ਗਟ ਕਰਨ ਲਈ ਹਮੇਸ਼ਾ ਸਰਗਰਮ ਰਹਿੰਦੇ ਹਨ। ਡਾ. ਪਰਮਿੰਦਰ ਸਿੰਘ ਨੂੰ ਉਨ੍ਹਾਂ ਨੇ ਪੇ੍ਰਕ ਅਤੇ ਪ੍ਰਤੀਬੱਧ ਅਧਿਆਪਕ ਮੰਨਿਆ ਅਤੇ ਕਿਹਾ ਕਿ ਉਨ੍ਹਾਂ ਅੰਦਰ ਸਹਿਜ ਭਾਵ ਰਾਹੀਂ ਅਸਾਧਾਰਨ ਗਿਆਨ ਦੇਣ ਦੀ ਸਮਰੱਥਾ ਹੈ।
ਡਾ. ਪਰਮਿੰਦਰ ਸਿੰਘ ਨੇ ਗੁਰਬਾਣੀ ਨੂੰ ਪੇ੍ਮ ਆਧਾਰਤ ਮੰਨਦਿਆਂ ਕਿਹਾ ਕਿ ਗੁਰਬਾਣੀ ਦੀ ਅਸਲ ਸਮਝ ਸਹਿਜ ਅਤੇ ਜੀਵਨ ਵਿੱਚ ਇਸਦੇ ਵਾਸਤਵਿਕ ਅਮਲ ਰਾਹੀਂ ਹੀ ਆ ਸਕਦੀ ਹੈ।ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ। ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਡਾ.ਕੰਵਲਦੀਪ ਕੌਰ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਹਰਿੰਦਰ ਕੌਰ ਸੋਹਲ,ਡਾ. ਪਵਨ ਕੁਮਾਰ,ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਗੁਰਪ੍ਰੀਤ ਸਿੰਘ ਬੁੱਟਰ,ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
   

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …