Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਦੇ ਸਹਿਯੋਗ ਨਾਲ `ਸਿਨਰਜੀਸਟਿਕ ਟਰੇਨਿੰਗ ਪ੍ਰੋਗਰਾਮ ਯੂਟੀਲਾਇਜ਼ਿੰਗ ਦ ਸਾਇੰਟਿਫਿਕ ਐਂਡ ਟੈਕਨਾਲੋਜੀ ਇਨਫਰਾਸਟਰਕਚਰ (ਐਸਟੀਯੂਟੀਆਈ) ਤਹਿਤ `ਐਡਵਾਂਸਡ ਕੈਰੈਕਟਰਾਈਜ਼ੇਸ਼ਨ ਟੈਕਨੀਕਜ਼ ਫਾਰ ਕੈਮੀਕਲ ਸਕੈਫੋਲਡ` ਵਿਸ਼ੇ `ਤੇ ਇਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।

++ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਡਵਾਂਸਡ ਕਰੈਕਟਰਾਈਜ਼ੇਸ਼ਨ ਟੈਕਨੀਕਜ਼ ਫਾਰ ਕੈਮੀਕਲ ਸਕੈਫੋਲਡ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ


ਅਮਰੀਕ ਸਿੰਘ .
ਅੰਮ੍ਰਿਤਸਰ, 30 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਦੇ ਸਹਿਯੋਗ ਨਾਲ `ਸਿਨਰਜੀਸਟਿਕ ਟਰੇਨਿੰਗ ਪ੍ਰੋਗਰਾਮ ਯੂਟੀਲਾਇਜ਼ਿੰਗ ਦ ਸਾਇੰਟਿਫਿਕ ਐਂਡ ਟੈਕਨਾਲੋਜੀ ਇਨਫਰਾਸਟਰਕਚਰ (ਐਸਟੀਯੂਟੀਆਈ) ਤਹਿਤ `ਐਡਵਾਂਸਡ ਕੈਰੈਕਟਰਾਈਜ਼ੇਸ਼ਨ ਟੈਕਨੀਕਜ਼ ਫਾਰ ਕੈਮੀਕਲ ਸਕੈਫੋਲਡ` ਵਿਸ਼ੇ `ਤੇ ਇਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।  ਇਸ ਸਿਖਲਾਈ ਪ੍ਰੋਗਰਾਮ ਦੌਰਾਨ  ਦੇਸ਼ ਦੇ ਵੱਖ-ਵੱਖ ਹਿੱਸਿਆਂ ਵਾਰੰਗਲ, ਤੇਲੰਗਾਨਾ, ਚੇਨਈ, ਛੱਤੀਸਗੜ੍ਹ, ਉੜੀਸਾ, ਤਾਮਿਲਨਾਡੂ, ਹੈਦਰਾਬਾਦ, ਕਰਨਾਟਕ, ਬੰਗਲੌਰ, ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਤੋਂ 25 ਪ੍ਰਤੀਯੋਗੀਆਂ ਨੇ ਭਾਗ ਲਿਆ।
ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਮੌਕੇ ਭਾਗ ਲੈ ਰਹੇ ਅਧਿਆਪਕਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਵੱਖ-ਵੱਖ ਖੋਜਾਂ `ਤੇ ਗੱਲ ਕਰਦਿਆਂ ਸਮਾਜ ਦੇ ਭਲੇ ਲਈ ਇਨ੍ਹਾਂ ਵਿਗਿਆਨਕ ਅਧਿਐਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖਮੁਖੀ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. (ਡਾ.) ਰੇਣੂ ਭਾਰਦਵਾਜ, ਨਿਰਦੇਸ਼ਕ ਖੋਜ ਅਤੇ ਪ੍ਰੋਗਰਾਮ ਦੇ ਕਨਵੀਨਰ ਦੇ ਸੁਆਗਤੀ ਭਾਸ਼ਣ ਨਾਲ ਹੋਈ। ਪ੍ਰੋਗਰਾਮ ਕੋਆਰਡੀਨੇਟਰ, ਪ੍ਰੋ. ਜਤਿੰਦਰ ਕੌਰ ਨੇ ਇਸ ਸੱਤ ਰੋਜ਼ਾ ਪ੍ਰੋਗਰਾਮ ਦੀ ਰਿਪੋਰਟ ਪੇਸ਼ ਕੀਤੀ ਜਦੋਂਕਿ ਸ਼੍ਰੀ ਹਰੀਸ਼ ਮਾਡੂ, ਟੈਕਨੀਕਲ ਅਫਸਰ, ਸੀਆਰਆਈਐਫ, ਐਨਆਈਟੀ ਵਾਰੰਗਲ ਅਤੇ ਪ੍ਰੋਗਰਾਮ ਕੋਆਰਡੀਨੇਟਰ ਨੇ ਐਨਆਈਟੀ, ਵਾਰੰਗਲ ਵਿਖੇ ਖੋਜ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਦੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਧੀਨ ਸਪਾਂਸਰ ਇਸ ਪ੍ਰੋਗਰਾਮ ਦੌਰਾਨ ਆਧੁਨਿਕ ਵਿਗਿਆਨਕ ਯੰਤਰਾਂ ਜਿਵੇਂ ਕਿ ਐਕਸ-ਰੇ ਡਿਫਰੈਕਸ਼ਨ, ਲਿਕਵਿਡ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਸਕੋਪੀ, ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ, ਮਾਈਕ੍ਰੋਵੇਵ ਪਲਾਜ਼ਮਾ ਐਟਮਿਕ ਐਮੀਸ਼ਨ ਸਪੈਕਟ੍ਰੋਸਕੋਪੀ, ਫੁਰੀਅਰ ਟਰਾਂਸਮਿਸ਼ਨ ਇਨਫਰਾਰੈੱਡ ਸਪੈਕਟਰੋਕੋਪੀ, ਮਾਈਕ੍ਰੋਸਕੋਪ ਹੈਂਡਸ ਨਾਲ ਮਾਈਕ੍ਰੋਸਕੋਪ, ਮਾਈਕ੍ਰੋਸਕੋਪ ਆਦਿ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਉਦਯੋਗ, ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਭਾਗ ਲੈਣ ਵਾਲਿਆਂ ਨਾਲ ਚਰਚਾ ਵੀ ਕੀਤੀ।
  













About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …