ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਤਰ-ਵਿਭਾਗ ਤੈਰਾਕੀ (ਲੜਕੇ/ਲੜਕੀਆਂ) ਮੁਕਾਬਲਿਆਂ ਦਾ ਆਯੋਜਨ ਅਮਰੀਕ ਸਿੰਘ ਅੰਮ੍ਰਿਤਸਰ, 16 ਸਤੰਬਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ, ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਪ੍ਰੋ: ਅਨੀਸ਼ ਦੁਆ, ਡੀਨ ਵਿਦਿਆਰਥੀ ਭਲਾਈ ਦੇ ਦੇਖ ਰੇਖ ਹੇਠ ਅੰਤਰ-ਵਿਭਾਗ ਤੈਰਾਕੀ (ਲੜਕੇ/ਲੜਕੀਆਂ) ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜੀਐਨਡੀਯੂ ਕੈਂਪਸ ਸਪੋਰਟਸ ਦੇ ਟੀਚਰਜ਼ ਇੰਚਾਰਜ, ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਅੰਤਰ ਵਿਭਾਗੀ ਤੈਰਾਕੀ 2022-23 ਦੇ ਦੇ ਨਤੀਜਿਆਂ ਵਿਚ: 50 ਮੀਟਰ ਫਰੀ ਸਟਾਈਲ (ਪੁਰਸ਼) ਤੈਰਾਕੀ: ਕੰਪਿਊਟਰ ਸਾਇੰਸ ਤੋਂ ਰੋਹਨ - ਪਹਿਲਾ ; ਫਿਜ਼ੀਓਥਰਪੀ ਤੋਂ ਜਤਿਨ ਸ਼ਰਮਾ - ਦੂਜਾ ਅਤੇ ਕੰਪਿਊਟਰ ਸਾਇੰਸ ਤੋਂ ਜੈ ਸ਼ਰਮਾ ਤੀਜਾ ਸਥਾਨ। 100 ਮੀਟਰ ਫਰੀ ਸਟਾਈਲ (ਪੁਰਸ਼): ਕਾਨੂੰਨ ਤੋਂ ਅਗਮ ਮਹਾਜਨ - ਪਹਿਲਾ; ਕੰਪਿਊਟਰ ਸਾਇੰਸ ਤੋਂ ਰੋਹਨ - ਦੂਜਾ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਕਰਨਬੀਰ ਮਹਿਤਾ - ਤੀਜਾ ਸਥਾਨ। 200 ਮੀਟਰ ਫਰੀ ਸਟਾਈਲ (ਪੁਰਸ਼): ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਕਰਨਬੀਰ ਮਹਿਤਾ - ਪਹਿਲਾ; ਕਾਨੂੰਨ ਵਿਭਾਗ ਤੋਂ ਅਗਮ ਮਹਾਜਨ - ਦੂਜਾ ਅਤੇ ਕੰਪਿਊਟਰ ਸਾਇੰਸ ਤੋਂ ਜੈ ਸ਼ਰਮਾ - ਤੀਜਾ ਸਥਾਨ। 50 ਮੀਟਰ ਬੈਕ ਸਟ੍ਰੋਕ (ਪੁਰਸ਼): ਆਰਕੀਟੈਕਚਰ ਤੋਂ ਰਜਿੰਦਰ ਸਿੰਘ - ਪਹਿਲਾ; ਕਾਨੂੰਨ ਤੋਂ ਅਗਮ ਮਹਾਜਨ - ਦੂਜਾ; ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਦੇਸਾਈ ਜੈਸ਼ - ਤੀਜਾ। 100 ਮੀਟਰ ਬੈਕ ਸਟ੍ਰੋਕ (ਪੁਰਸ਼): ਕੰਪਿਊਟਰ ਸਾਇੰਸ ਤੋਂ ਜੈ ਸ਼ਰਮਾ - ਪਹਿਲਾ; ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਦੇਸਾਈ ਜੈਸ਼ - ਦੂਜਾ। 50 ਮੀਟਰ ਬ੍ਰੈਸਟ ਸਟ੍ਰੋਕ (ਪੁਰਸ਼): ਆਰਕੀਟੈਕਚਰ ਤੋਂ ਰਜਿੰਦਰ ਸਿੰਘ - ਪਹਿਲਾ; ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਕਰਨਬੀਰ ਮਹਿਤਾ - ਦੂਜਾ; ਕੰਪਿਊਟਰ ਸਾਇੰਸ ਤੋਂ ਰੋਹਨ - ਤੀਜਾ। 100 ਮੀਟਰ ਬ੍ਰੈਸਟ ਸਟ੍ਰੋਕ (ਪੁਰਸ਼): ਆਰਕੀਟੈਕਚਰ ਤੋਂ ਜਪਨੀਤ ਸਿੰਘ - ਪਹਿਲਾ; ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਦੇਸਾਈ ਜੈਸ਼ - ਦੂਜਾ; ਕੰਪਿਊਟਰ ਸਾਇੰਸ ਤੋਂ ਰੋਹਨ - ਤੀਜਾ। 50 ਮੀਟਰ ਫ੍ਰੀ ਸਟਾਈਲ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ - ਪਹਿਲਾ; ਅੰਗਰੇਜ਼ੀ ਤੋਂ ਯੁਕਤਾ - ਦੂਜਾ; ਗਣਿਤ ਤੋਂ ਪਾਵਨੀ - ਤੀਜਾ ਸਥਾਨ। 100 ਮੀਟਰ ਫ੍ਰੀ ਸਟਾਈਲ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ - ਪਹਿਲਾ; ਹਿਊਮਨ ਜੈਨੇਟਿਕਸ ਤੋਂ ਦ੍ਰਿਸ਼ਟੀ ਮਹਿੰਦਰ - ਦੂਜਾ; ਅੰਗਰੇਜ਼ੀ ਤੋਂ ਯੁਕਤਾ - ਤੀਜਾ ਸਥਾਨ। 50 ਮੀਟਰ ਬੈਕ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ - ਪਹਿਲਾ; ਹਿਊਮਨ ਜੈਨੇਟਿਕਸ ਤੋਂ ਦ੍ਰਿਸ਼ਟੀ ਮਹਿੰਦਰੂ - ਦੂਜਾ; ਅੰਗਰੇਜ਼ੀ ਤੋਂ ਯੁਕਤਾ - ਤੀਜਾ ਸਥਾਨ। 100 ਮੀਟਰ ਬੈਕ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ - ਪਹਿਲਾ; ਹਿਊਮਨ ਜੈਨੇਟਿਕਸ ਤੋਂ ਦ੍ਰਿਸ਼ਟੀ ਮਹਿੰਦਰੂ - ਦੂਜਾ। 50 ਮੀਟਰ ਬ੍ਰੈਸਟ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ ਪਹਿਲਾ; ਗਣਿਤ ਤੋਂ ਪਾਵਨੀ - ਦੂਜਾ; ਅੰਗਰੇਜ਼ੀ ਤੋਂ ਯੁਕਤਾ - ਤੀਜਾ। 100 ਮੀਟਰ ਬ੍ਰੈਸਟ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ-ਪਹਿਲਾ; ਅੰਗਰੇਜ਼ੀ ਤੋਂ ਯੁਕਤਾ - ਦੂਜਾ ਅਤੇ ਗਣਿਤ ਤੋਂ ਪਾਵਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਰਾਸ਼ਟਰੀ ਇੰਜਨੀਅਰ ਦਿਵਸ