Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਖਾਦ ਸਬੰਧੀ ਓਰੀਐਂਟੇਸ਼ਨ ਕੋਰਸ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਖਾਦ ਸਬੰਧੀ ਓਰੀਐਂਟੇਸ਼ਨ ਕੋਰਸ ਦਾ ਆਯੋਜਨ

ਅਮਰੀਕ ਸਿੰਘ  ਗੁਰਸ਼ਰਨ ਸੰਧੂ 

ਅੰਮ੍ਰਿਤਸਰ 30 ਅਗਸਤ 

 ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਦੀ ਸਰਪ੍ਰਸਤੀ ਹੇਠ ਸਥਾਪਿਤ ਕੀਤੇ ਗਏ ਖੇਤੀਬਾੜੀ ਵਿਭਾਗ ਵੱਲੋਂ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ (ਐਫਏਆਈ) ਦੇ ਸਹਿਯੋਗ ਨਾਲ ਇੱਕ-ਰੋਜ਼ਾ ਖਾਦ ਸਬੰਧੀ ਓਰੀਐਂਟੇਸ਼ਨ ਕੋਰਸ ਕਰਵਾਇਆ ਗਿਆ। ਓਰੀਐਂਟੇਸ਼ਨ ਕੋਰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖਾਦ ਦੇ ਵੱਖ-ਵੱਖ ਖੇਤਰਾਂ, ਖੇਤੀਬਾੜੀ ਸੈਕਟਰ, ਲੌਜਿਸਟਿਕਸ ਅਤੇ ਮਾਰਕੀਟਿੰਗ, ਖਾਦ ਦੀ ਵਰਤੋਂ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਤਰੀਕਿਆਂ ਅਤੇ ਇਸ ਖੇਤਰ ਵਿੱਚ ਨੌਕਰੀਆਂ ਦੇ ਮੌਕਿਆਂ ਆਦਿ ਬਾਰੇ ਜਾਣੂ ਕਰਵਾਉਣਾ ਸੀ।
ਇਸ ਓਰੀਐਂਟੇਸ਼ਨ ਕੋਰਸ ਦਾ ਉਦਘਾਟਨ ਸ੍ਰੀ ਅਰਵਿੰਦ ਚੌਧਰੀ, ਡਾਇਰੈਕਟਰ ਜਨਰਲ ਐਫਏਆਈ, ਜੋ ਕਿ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਸਾਬਕਾ ਆਰਥਿਕ ਸਲਾਹਕਾਰ ਵੀ ਸਨ, ਨੇ ਕੀਤਾ। ਕੋਰਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਰੇਣੂ ਭਾਰਦਵਾਜ ਵੱਲੋਂ ਮੁੱਖ ਭਾਸ਼ਣ ਦੇ ਕੇ ਕੀਤੀ ਗਈ। ਖੇਤੀਬਾੜੀ ਵਿਭਾਗ ਦੇ ਮੁਖੀ ਪ੍ਰੋ.(ਡਾ.) ਪੀ.ਕੇ. ਪਾਤੀ ਅਤੇ ਐਫਏਆਈ ਦੇ ਹੋਰ ਡੈਲੀਗੇਟ ਵੀ ਉਦਘਾਟਨ ਸਮਾਰੋਹ ਵਿੱਚ ਮੌਜੂਦ ਸਨ। ਇਸ ਓਰੀਐਂਟੇਸ਼ਨ ਕੋਰਸ ਵਿੱਚ ਡਾ. ਡੀ.ਐਸ. ਯਾਦਵ, ਡਾਇਰੈਕਟਰ (ਪਬਲੀਕੇਸ਼ਨ ਅਤੇ ਪੀਆਰ), ਐਫਏਆਈ, ਨਵੀਂ ਦਿੱਲੀ), ਸ੍ਰੀ ਹਰਿੰਦਰ ਕੌਸ਼ਿਕ (ਐਫਏਆਈ-ਐਨਆਰ, ਨਵੀਂ ਦਿੱਲੀ), ਸ੍ਰੀ ਹਰਮੇਲ ਸਿੰਘ ਸਿੱਧੂ (ਸਟੇਟ ਮਾਰਕੀਟਿੰਗ ਮੈਨੇਜਰ, ਇਫਕੋ, ਚੰਡੀਗੜ੍ਹ) ਸ਼ਾਮਲ ਹੋਏ। ਸ਼੍ਰੀ ਸ਼ੈਲੇਂਦਰ ਸਿੰਘ (ਮੁਖੀ, ਬਿਜ਼ਨਸ ਡਿਵ, ਜੀ.ਐੱਸ.ਐੱਫ.ਸੀ., ਚੰਡੀਗੜ੍ਹ), ਸ਼੍ਰੀ.ਆਰ.ਐੱਸ. ਰਾਣਾ (ਡਿਪਟੀ ਜੀ.ਐੱਮ. ਮਾਰਕੀਟਿੰਗ, ਸੀ.ਐੱਫ.ਸੀ.ਐੱਲ., ਚੰਡੀਗੜ੍ਹ), ਸ਼੍ਰੀ ਅਜੇ ਕੁਮਾਰ ਸੇਤੀਆ (ਸੇਲਜ਼ ਹੈੱਡ- ਉੱਤਰੀ ਜ਼ੋਨ, ਯਾਰਾ, ਚੰਡੀਗੜ੍ਹ) ਅਤੇ ਸ੍ਰੀ ਦਿਲਬਾਗ ਸਿੰਘ (ਜ਼ੋਨਲ ਮੈਨੇਜਰ (ਮਾਰਕੀਟਿੰਗ), ਐਨਐਫਐਲ, ਚੰਡੀਗੜ੍ਹ) ਨੇ ਵਿਦਿਆਰਥੀਆਂ ਨੂੰ ਖਾਦ ਨਾਲ ਸਬੰਧਤ ਵੱਖ-ਵੱਖ ਦਿਸ਼ਾਵਾਂੂਆਂ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ `ਤੇ ਲੈਕਚਰ ਦਿੱਤਾ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸੈਮੀਨਾਰ ਵਿੱਚ ਡਾ. ਅਮਰਿੰਦਰ ਸਿੰਘ, ਡਾ. ਸੌਰਭ ਪਾਂਡੇ, ਡਾ. ਸਤਿੰਦਰ ਕੌਰ, ਸ੍ਰੀਮਤੀ ਪਰਮਪ੍ਰੀਤ ਕੌਰ ਅਤੇ ਸ੍ਰੀ ਬਿਕਰਮਜੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਸੁਨੈਨਾ ਸੰਧੂ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਕੀਤਾ। ਡੈਲੀਗੇਟਾਂ ਨੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਵਿਭਾਗ ਨੂੰ ਖਾਦ ਅਤੇ ਬੀਜ ਅਧਾਰਤ ਖੇਤੀਬਾੜੀ ਕੰਪਨੀਆਂ ਵਿੱਚ ਬੀ.ਐਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਦੀ ਸਿਖਲਾਈ ਅਤੇ ਪਲੇਸਮੈਂਟ ਲਈ ਐਫਏਆਈ ਨਾਲ ਤਾਲਮੇਲ ਸਥਾਪਤ ਕਰਨ ਦੀ ਸਲਾਹ ਦਿੱਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, 29 ਅਗਸਤ, 2022 (   ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਮਈ 2022 ਸੈਸ਼ਨ ਦੇ ਬੀ.ਏ.ਬੀ.ਐਡ. ਚਾਰ ਸਾਲਾ ਕੋਰਸ ਸਮੈਸਟਰ ਦੂਜਾ ਤੇ ਚੌਥਾ, ਬੈਚੁਲਰ ਆਫ ਵੋਕੇਸ਼ਨ (ਕਾਸਮੀਟਾਲੋਜੀ ਐਂਡ ਵੈਲਨੈਸ) ਸਮੈਸਟਰ ਦੂਜਾ, ਚੌਥਾ ਤੇ ਛੇਵਾਂ, ਬੈਚੁਲਰ ਆਫ ਵੋਕੇਸ਼ਨ (ਸਾਊਂਡ ਟੈਕਨਾਲੋਜੀ ਸਮੈਸਟਰ ਦੂਜਾ, ਚੌਥਾ ਅਤੇ ਛੇਵਾਂ, ਬੈਚੁਲਰ ਆਫ ਵੋਕੇਸ਼ਨ (ਫੋਟੋਗ੍ਰਾਫੀ ਐਂਡ ਜਰਨਲਿਸਮ) ਸਮੈਸਟਰ ਚੌਥਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਾਾਾ.ਗਨਦੁ.ੳਚ.ਨਿ `ਤੇ  ਵੇਖਿਆ  ਜਾ ਸਕਦਾ ਹੈ।  ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *