ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ 'ਦੀਵਾਲੀ ਤਿਉਹਾਰਅਮਰੀਕ ਸਿੰਘ ਅੰਮ੍ਰਿਤਸਰ, 30 ਅਕਤੂਬਰ,- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.) ਅਮਿਤ ਕੌਟਸ ਅਤੇ ਪ੍ਰੋ (ਡਾ.) ਦੀਪਾ ਸਿਕੰਦ ਕੌਟਸ, ਡੀਨ ਫੈਕਲਟੀ ਆਫ਼ ਐਜੂਕੇਸ਼ਨ, ਸਿੱਖਿਆ ਵਿਭਾਗ ਦੀ ਅਗਵਾਈ ਹੇਠ “ਗਰੀਨ ਗਲੋ ਫੈਸਟ” ਸਿਰਲੇਖ ਹੇਠ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ।ਤਿਉਹਾਰ ਦੀ ਰੌਣਕ ਅਤੇ ਵਿਿਭੰਨਤਾ ਨੂੰ ਦਰਸਾਉਣ ਲਈ ਵਿਭਾਗ ਨੂੰ ਦੀਵੇ ਅਤੇ ਰੰਗੋਲੀਆਂ ਨਾਲ ਸਜਾਇਆ ਗਿਆ। ਇਸ ਮੌਕੇ ਵਿਭਾਗ ਦੇ ਵੱਖ ਵੱਖ ਕਲਾਸਾਂ ਦੇ ਵਿਿਦਆਰਥੀਆਂ ਦੇ ਰੰਗੋਲੀ ਬਣਾਉਣ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮਹਿੰਦੀ ਡਿਜ਼ਾਈਨਿੰਗ; ਕਲਾਸਰੂਮ ਦੀ ਸਜਾਵਟ ਤੋਂ ਇਲਾਵਾ ਵਿਭਾਗ ਦੇ ਸਾਇੰਸ ਕਲੱਬ ਵੱਲੋਂ ਵਿਿਗਆਨ ਖੇਡਾਂ ਦੇ ਵੱਖ-ਵੱਖ ਸਟਾਲ ਲਗਾਏ ਗਏ ਜੋ ਕਿ ਅੱਜ ਦੇ ਦਿਨ ਦਾ ਖਿੱਚ ਦਾ ਕੇਂਦਰ ਸਨ।ਪ੍ਰੋ. ਅਮਿਤ ਕੌਟਸ ਅਤੇ ਪ੍ਰੋ. ਦੀਪਾ ਸਿਕੰਦ ਕੌਟਸ ਨੇ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ ਦਿੰਦਿਆਂ ਲੋਕਾਂ ਨੂੰ ਪਟਾਕਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ ਕਿਉਂਕਿ ਇਹ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਪੈਦਾ ਕਰਦੇ ਹਨ