Breaking News

ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਲੱਗੀ ਕੌਮੀ ਲੋਕ ਅਦਾਲਤ
13 ਵੱਖ-ਵੱਖ ਬੈਂਚਾਂ ਨੇ ਕੀਤਾ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ
ਲੋਕ ਅਦਾਲਤ ਦੇ ਫੈਸਲੇ ਦੀ ਬਦੌਲਤ 5 ਸਾਲ ਬਾਅਦ ਪਤੀ-ਪਤਨੀ ਦਾ ਝਗੜਾ ਮੁੱਕਿਆ, ਦੋਵੇਂ ਇਕੱਠੇ ਆਪਣੇ ਘਰ ਗਏ

ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਲੱਗੀ ਕੌਮੀ ਲੋਕ ਅਦਾਲਤ
13 ਵੱਖ-ਵੱਖ ਬੈਂਚਾਂ ਨੇ ਕੀਤਾ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ
ਲੋਕ ਅਦਾਲਤ ਦੇ ਫੈਸਲੇ ਦੀ ਬਦੌਲਤ 5 ਸਾਲ ਬਾਅਦ ਪਤੀ-ਪਤਨੀ ਦਾ ਝਗੜਾ ਮੁੱਕਿਆ, ਦੋਵੇਂ ਇਕੱਠੇ ਆਪਣੇ ਘਰ ਗਏ

ਗੁਰਸ਼ਰਨ ਸਿੰਘ ਸੰਧੂ 
ਗੁਰਦਾਸਪੁਰ, 12 ਨਵੰਬਰ
– ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਤਜਿੰਦਰ ਸਿੰਘ ਢੀਂਡਸਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅਤੇ ਸ੍ਰੀ ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹੁਨਮਾਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੁਆਰਾ, ਸੈਸ਼ਨਜ਼ ਡਵੀਜ਼ਨ ਗੁਰਦਾਸਪੁਰ ਅਧੀਨ ਸਮੂਹ ਨਿਆਂਇਕ ਅਦਾਲਤਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਅੱਜ “ਨੈਸ਼ਨਲ ਲੋਕ ਅਦਾਲਤ” ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਲਈ ਗੁਰਦਾਸਪੁਰ ਅਤੇ ਬਟਾਲਾ ਵਿਖੇ ਦੇ ਨਿਆਂਇਕ ਅਧਿਕਾਰੀਆਂ ਦੇ ਕੁੱਲ 13 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ।
        ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪੋਂਡੇਬਲ ਕੇਸ, ਲੇਬਰ ਡਿਸਪਿਊਟ ਕੇਸ, ਲੈਂਡ ਐਕੂਏਸ਼ਨ ਕੇਸ, ਇਲੈਕਟ੍ਰੀਸਿਟੀ, ਵਾਟਰ ਬਿੱਲ ਕੇਸ, ਸਰਵਿਸ ਮੈਟਰ, (ਪੇਂਡਿੰਗ ਇਨ ਡਿਸਟਰਿਕ ਕੋਰਟਸ ਐਂਡ ਹਾਈ ਕੋਰਟ) ਰੀਟਰਾਇਲ ਬੈਨੀਫਿਟਸ ਐਂਡ ਅਦਰ ਸਿਵਲ ਕੇਸ ਆਦਿ ਕੇਸ ਲਗਾਏ ਗਏ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਜਿਵੇਂ ਕਿ ਕੇਸ ਅੰਡਰ ਸੈਕਸ਼ਨ 138 ਆਫ਼ ਐੱਨ.ਆਈ. ਐਕਟ ਬੈਂਕ ਰਿਕਵਰੀ ਕੇਸ, ਲੇਬਰ ਡਿਸਪਿਊਟ, ਇਲੈਕਟ੍ਰੀਸਿਟੀ ਐਂਡ ਵਾਟਰ ਬਿੱਲ ਐਂਡ ਅਦਰ (ਕ੍ਰਿਮਨਲ ਕੰਪੋਨਡੇਬਲ, ਮੈਟਰੀਮੋਨੀਅਲ ਐਂਡ ਅਦਰ ਸਿਵਲ ਡਿਸਪਿਊਟ) ਕੇਸ ਲਗਾਏ ਗਏ ਹਨ। ਇਸ ਲੋਕ ਅਦਾਲਤ ਵਿੱਚ ਰਾਜ਼ੀਨਾਮਾ ਹੋਣ ਯੋਗ ਕੇਸਾਂ ਦੇ ਨਿਪਟਾਰੇ ਲਈ 3223 ਕੁੱਲ ਕੇਸ, ਜੋ ਕਿ ਕੋਰਟਾਂ ਵਿੱਚ ਲੰਬਿਤ ਹਨ, ਸੁਣਵਾਈ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 2188 ਕੁੱਲ ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ, ਇਸ ਤੋਂ ਇਲਾਵਾ 32 ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸ ਤਰਾਂ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 2220 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਕੁੱਲ 167546626/- ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ।
       ਇਸ ਨੈਸ਼ਨਲ ਲੋਕ ਅਦਾਲਤ ਵਿੱਚ ਮੈਡਮ ਜਸਬੀਰ ਕੌਰ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਗੁਰਦਾਸਪੁਰ ਦੁਆਰਾ ਕੋਰਟ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਫੈਮਿਲੀ ਝਗੜਿਆਂ ਨੂੰ ਮੁਕਾਇਆ ਗਿਆ। ਇੱਕ ਕੇਸ ਵਿੱਚ ਪਤੀ ਅਤੇ ਪਤਨੀ ਦਾ ਸਾਲ 2014 ਵਿੱਚ ਵਿਆਹ ਹੋਇਆ ਸੀ ਅਤੇ ਦੋਨਾਂ ਦੀ ਇੱਕ ਬੱਚੀ ਸੀ। ਪਤਨੀ ਆਪਣੀ ਬੇਟੀ ਨਾਲ ਸਾਲ 2018 ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਮਾਨਯੋਗ ਕੋਰਟ ਦੇ ਯਤਨਾਂ ਅਨੁਸਾਰ ਦੋਨਾਂ ਧਿਰਾਂ ਨੂੰ ਆਪਣਾ ਝਗੜਾ ਖਤਮ ਕਰਨ ਲਈ ਯਤਨ ਕੀਤੇ ਗਏ ਅਤੇ ਆਖਿਰ ਦੋਨਾਂ ਧਿਰਾਂ ਨੇ ਆਪਣਾ ਆਪਸੀ ਸਹਿਮਤੀ ਨਾਲ ਝਗੜਾ ਮੁਕਾਉਣ ਦਾ ਫੈਸਲਾ ਕੀਤਾ ਅਤੇ ਆਪਸੀ ਸਹਿਮਤੀ ਨਾਲ ਦੋਨਾਂ ਧਿਰਾਂ ਨੇ 13-ਬੀ ਦੀ ਪਟੀਸ਼ਨ ਫਾਈਲ ਕਰਕੇ ਆਪਣਾ ਝਗੜਾ ਮੁਕਾ ਕੇ ਅਲਗ-ਅਲਗ ਰਹਿਣ ਦਾ ਫੈਸਲਾ ਕੀਤਾ। ਪਤੀ ਨੇ ਆਪਣੀ ਪਤਨੀ ਅਤੇ ਬੱਚੀ ਨੂੰ 3,50,000/- ਰੁਪਏ ਦੇਣ ਲਈ ਸਹਿਮਤ ਹੋ ਗਿਆ। ਇਸ ਤਰ੍ਹਾਂ ਦੋਨਾਂ ਧਿਰਾਂ ਨੇ ਆਪਣਾ ਚਾਰ ਸਾਲ ਪੁਰਾਣਾ ਝਗੜਾ ਮੁਕਾ ਕੇ ਅਲਗ ਰਹਿਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਦੂਸਰੇ ਕੇਸ ਵਿੱਚ ਦੋਨਾਂ ਧਿਰਾਂ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਦੋਨਾਂ ਪਤੀ ਪਤੀ ਦੇ ਤਿੰਨ ਬੱਚੇ ਸਨ। ਮਾਨਯੋਗ ਫੈਮਿਲੀ ਕੋਰਟ ਦੇ ਯਤਨਾਂ ਅਨੁਸਾਰ ਦੋਨਾਂ ਧਿਰਾਂ ਦਾ ਝਗੜਾ ਖਤਮ ਕਰਨ ਲਈ ਯਤਨ ਕੀਤੇ ਗਏ ਅਤੇ ਆਖਿਰ ਵਿੱਚ ਦੋਨਾਂ ਧਿਰਾਂ ਨੇ ਆਪਣਾ ਝਗੜਾ ਮੁਕਾਉਣ ਦਾ ਫੈਸਲਾ ਕੀਤਾ ਅਤੇ ਮੁੜ ਤੋਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਦੋਨਾਂ ਧਿਰਾਂ ਨੇ ਨੈਸ਼ਨਲ ਲੋਕ ਅਦਾਲਤ ਦੌਰਾਨ ਹੀ ਆਪਣਾ ਕੇਸ ਵਾਪਸ ਲੈ ਲਿਆ।
         ਨੈਸ਼ਨਲ ਲੋਕ ਅਦਾਲਤ ਮੌਕੇ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੈਂਪ ਕੋਰਟ ਲਗਾਈ ਗਈ। ਇਸ ਕੈਂਪ ਕੋਰਟ ਦੌਰਾਨ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਕੇਸ ਦਾ ਨਿਪਟਾਰਾ ਕੀਤਾ ਗਿਆ ਅਤੇ ਹਵਾਲਾਤੀਆਂ ਨੂੰ ਸੇਧ ਦਿੱਤੀ ਗਈ ਕਿ ਉਹ ਚੰਗਾ ਰੁਜਗਾਰ ਅਪਨਾਉਣ ਤੇ ਦੁਬਾਰਾ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕਰਨ। 

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …