Breaking News

ਗਿੱਧੇ ਦੀ ਧਮਾਲ ਨਾਲ ਸ਼ੁਰੂ ਹੋਵੇਗਾ ਕੱਲ੍ਹ ਤੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਫੈਸਟੀਵਲ









ਗਿੱਧੇ ਦੀ ਧਮਾਲ ਨਾਲ ਸ਼ੁਰੂ ਹੋਵੇਗਾ ਕੱਲ੍ਹ ਤੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਫੈਸਟੀਵਲ

ਅਮਰੀਕ ਸਿੰਘ    
ਅੰਮ੍ਰਿਤਸਰ , 5 ਅਕਤੂਬਰ 
-ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਫੈਸਟੀਵਲ ਵੀਰਵਾਰ ਤੋਂ ਪੂਰੇ ਜੋਸ਼ ਖਰੋਸ਼ ਅਤੇ ਧੂਮ ਧੜੱਕੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ  ।ਇਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਇਕ ਮਹੀਨਾ ਚੱਲਣ ਵਾਲੇ ਯੂਥ ਫੈਸਟੀਵਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ  । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਵੱਖ ਵੱਖ ਜ਼ੋਨਾਂ ਦਾ ਸ਼ੁਰੂ ਹੋਣ ਵਾਲਾ ਯੂਥ ਫੈਸਟੀਵਲ ਵਿਦਿਆਰਥੀਆਂ ਦੇ ਜੀਵਨ ਦਾ ਇਕ ਅਟੁੱਟ ਅੰਗ ਹੁੰਦਾ ਹੈ ਜਿਸ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ  ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਇਸ ਨਾ ਯੂਥ ਫੈਸਟੀਵਲ ਦੇ ਦਿਨਾਂ ਵਿੱਚ ਆਪਣੀਆਂ ਯਾਦਾਂ ਨੂੰ ਸੁਚੱਜਤਾ ਨਾਲ   ਸਾਂਭਣ ਯੋਗ ਬਣਾਇਆ ਜਾ ਸਕੇ । ਛੇ ਜੂਨ ਨੂੰ ਐਜੂਕੇਸ਼ਨ ਕਾਲਜਾਂ ਦੇ ਵਿੱਚ ਮੁਕਾਬਲੇ ਸ਼ੁਰੂ ਹੋਣਗੇ ਜਿਸ ਦੀ ਸ਼ੁਰੂਆਤ ਪੰਜਾਬ ਦੇ ਲੋਕ ਨਾਚ ਗਿੱਧੇ ਨਾਲ  ਹੋਵੇਗੀ ਅਤੇ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਰਹਿਣਗੀਆਂ  । ਯੁਵਕ ਭਲਾਈ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਡਾ ਆਨਿੁਸ਼ ਦੂਆ ਨੇ ਦੱਸਿਆ ਹੈ ਕਿ ਜ਼ੋਨਲ ਯੂਥ ਫੈਸਟੀਵਲ “ਸਿੱਖਿਆ ਕਾਲਜ” ਜ਼ੋਨ ਦੇ ਦੋ ਦਿਨਾਂ ( 06-07 ਅਕਤੂਬਰ, 2022) ਯੂਥ ਫੈਸਟੀਵਲ ਵਿੱਚ ਡੀਏਵੀ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ,ਆਨੰਦ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਜੇਠੂਵਾਲ,ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੀਨਿਊ ਅੰਮ੍ਰਿਤਸਰ , ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ, ਖਾਨਕੋਟ ਅੰਮ੍ਰਿਤਸਰ, ਸੰਤ ਬਾਬਾ ਹਜ਼ਾਰਾ ਸਿੰਘ,ਕਾਲਜ ਆਫ਼ ਐਜੂਕੇਸ਼ਨ ਨੌਸ਼ਹਿਰਾ ਮੱਝਾ ਸਿੰਘ ਗੁਰਦਾਸਪੁਰ, ਬਟਾਲਾ ਕਾਲਜ ਆਫ਼ ਐਜੂਕੇਸ਼ਨ, ਵਿ. ਬੁੱਲੋਵਾਲ, ਗਰਦਾਸਪੁਰ, ਐਮਜੀਐਨ ਕਾਲਜ ਆਫ਼ ਐਜੂਕੇਸ਼ਨ,ਜਲੰਧਰ, ਸਰਕਾਰ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਸੀਟੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਵੇਗਾ ।ਡਾ ਦੂਆ ਨੇ ਦਸਿਆ ਕਿ ਐਜੂਕੇਸ਼ਨ ਕਾਲਜਾਂ ਦੇ ਛੇ ਅਕਤੂਬਰ ਤੋਂ ਸ਼ੁਰੂ ਹੋ ਰਹੇ ਯੂਥ ਫੈਸਟੀਵਲ ਦੀ ਸ਼ੁਰੂਆਤ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਧਮਾਲ ਨਾਲ ਬਾਅਦ ਦੁਪਹਿਰ 12 :00 ਵਜੇ ਦਸ਼ਮੇਸ਼ ਆਡੀਟੋਰੀਅਮ ਵਿੱਚ  ਹੋਵੇਗੀ। ਇਸ ਦੇ ਬਾਅਦ ਏਸੇ ਹੀ ਆਡੀਟੋਰੀਅਮ ਵਿੱਚ ਗਰੁੱਪ ਸ਼ਬਦ /ਭਜਨ , ਸਮੂਹ ਗੀਤ (ਭਾਰਤੀ) ਦੇ ਮੁਕਾਬਲੇ ਵੀ ਇੱਥੇ ਹੀ ਹੋਣਗੇ  ਜਦੋਂ ਕਿ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਲੱਗਣ ਵਾਲੀ ਦੂਜੀ ਸਟੇਜ ‘ਤੇ ਗੀਤ/ ਗਜ਼ਲ ਲੋਕਗੀਤ ਦੇ ਮੁਕਾਬਲੇ ਹੋਣਗੇ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੀ ਆਰਚੀਟੈਕਚਰ ਵਿਭਾਗ ਵਿਚ  ਕਲਾ ਦਾ ਅਖਾੜਾ ਲੱਗੇਗਾ ਜਿਸ ਵੱਖ ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀ ਪੇਂਟਿੰਗ ਆਨ ਦਾ ਸਪਾਟ ,ਕਾਰਟੂਨਿੰਗ, ਕੋਲਾਜ, ਸਕੈਚਿੰਗ, ਪੋਸਟਰ ਮੇਕਿੰਗ ,ਕਲੇਅ ਮਾਡਲਿੰਗ ,ਸਲੋਗਨ ਰਾਈਟਿੰਗ, ਪੇਂਟਿੰਗਜ਼ ਸਟਿੱਲ ਲਾਈਫ ਦੇ ਮੁਕਾਬਲਿਆਂ ਵਿੱਚ  ਹਿੱਸਾ  ਲੈਣਗੇ   । ਮੁੱਢਲੇ ਕੁਇਜ਼ ਮੁਕਾਬਲੇ ਬਾਅਦ ਦੁਪਹਿਰ 12 :30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਹੋਣਗੇ ।
ਇਸੇ ਤਰ੍ਹਾਂ ਡਾ ਦੂਆ ਨੇ ਦੱਸਿਆ ਕਿ ਐਜੂਕੇਸ਼ਨ ਕਾਲਜਾਂ ਦੇ ਦੂਜੇ ਦਿਨ ਦੇ ਮੁਕਾਬਲੇ 7 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਦੇ ਵਿੱਚ ਹੀ ਕਾਸਟਿਊਮ  ਪਰੇਡ ,ਸਕਿਟ ਮਿਮੀਕਰੀ  ਅਤੇ ਮਹਿੰਦੀ ਦੇ ਮੁਕਾਬਲੇ ਹੋਣਗੇ  । ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਆਰਕੀਟੈਕਟ ਵਿਭਾਗ ਵਿਚ ਅਤੇ ਕਾਨਫ਼ਰੰਸ ਹਾਲ ਵਿੱਚ ਪੋਇਟੀਕਲ ਸਿੰਪੋਜ਼ੀਅਮ ਐਲੋਕਿਊਸ਼ਨ ਅਤੇ ਡਿਬੇਟ ਦੇ ਮੁਕਾਬਲੇ ਹੋਣਗੇ । ਡਾ ਦੂਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ 06 ਅਕਤੂਬਰ ਤੋਂ 21ਨਵੰਬਰ ਤੱਕ  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲਣਗੇ ।  ਅੰਤਰ-ਕਾਲਜ ਵੱਖ ਵੱਖ  ਸਭਿਆਚਾਰਕ ਮੁਕਾਬਲਿਆਂ ਦਾ ਇਹ  ਇੱਕ  `ਯੁਵਕ ਮੇਲਾ’ ਹੋ ਨਿਬੜੇਗਾ ।ਆਰੰਭ ਹੋਣ ਜਾ ਰਹੇ ਹਨ।  ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਇਹ ਮੁਕਾਬਲੇ ਗੁਰੂ ਨਾਨਕ ਭਵਨ ਆਡੀਟੋਰੀਅਮ, ਕਾਨਫਰੰਸ ਹਾਲ, ਆਰਕੀਟੈਕਚਰ ਵਿਭਾਗ ਵਿਚ ਵੀ ਆਯੋਜਿਤ ਕੀਤੇ ਜਾਣਗੇ।
ਯੁਵਕ ਭਲਾਈ ਵਿਭਾਗ ਦੇ ਇੰਚਾਰਜ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ 06 ਤੋਂ 08 ਅਕਤੂਬਰ, 2022 ਤਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਫਗਵਾੜਾ ਜ਼ਿਲ੍ਹਿਆਂ ਦੇ ਕਾਲਜਾਂ ਦਾ `ਡੀ` ਜ਼ੋਨ ਯੁਵਕ ਮੇਲਾ 14 ਤੋਂ 17 ਅਕਤੂਬਰ ਅਤੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟਾਂ ਦਾ ਯੁਵਕ ਮੇਲਾ 19 ਤੋਂ 22 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦਾ `ਬੀ` ਜ਼ੋਨ ਯੁਵਕ ਮੇਲਾ 26 ਤੋਂ 29 ਅਕਤੂਬਰ, ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦਾ `ਏ` ਜ਼ੋਨ` ਯੁਵਕ ਮੇਲਾ 01 ਤੋਂ 04 ਨਵੰਬਰ ਅਤੇ ਜਲੰਧਰ ਜ਼ਿਲੇ ਦੇ ਕਾਲਜਾਂ ਦਾ `ਸੀ` ਜ਼ੋਨ ਯੁਵਕ ਮੇਲਾ 14 ਤੋਂ 17 ਨਵੰਬਰ ਤਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਟਰ-ਕਾਲਜ ਫਾਈਨਲ ਯੁਵਕ ਮੇਲਾ 18 ਤੋਂ 21 ਨਵੰਬਰ 2022 ਨੂੰ  ਕਰਵਾਇਆ ਜਾ ਰਿਹਾ ਹੈ।
 
  

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …