ਗਿੱਧੇ ਦੀ ਧਮਕ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਜ਼ੋਨਲ ਯੁਵਕ ਮੇਲਾ
ਵਿਦੇਸ਼ੀ ਮਹਿਮਾਨਾਂ ਦੀਆਂ ਵੀ ਗਿੱਧੇ ਵਿਚ ਥਿਰਕੀਆਂ ਅੱਡੀਆਂ
ਅਮਰੀਕ ਸਿੰਘ
ਖ਼ਾਲਸਾ ਕਾਲਜ ਆਫ ਐਜੂਕੇਸ਼ਨ ਦੇ ਗਿੱਧੇ ਦੀ ਟੀਮ ਸਿਰ ਸਜਿਆ ਤਾਜ
ਅµਮ੍ਰਿਤਸਰ, 10 ਅਕਤੂਬਰ,
ਵਿਿਦਆਰਥੀਆਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਦੇ ਜਸ਼ਨ ਦੇ ਤੌਰ ‘ਤੇ ਜਾਣੇ ਜਾਂਦਾ, ਯੁਵਕ ਮੇਲਾ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਗਿੱਧੇ ਦੀ ਧਮਕ ਨਾਲ ਸ਼ੁਰੂ ਹੋਇਆ। ਜਿਸ ਦੇ ਵਿਚ ਐਜੂਕੇਸ਼ਨਲ ਕਾਲਜਾਂ ਦੀਆਂ ਸੱਤ ਟੀਮਾਂ ਨੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਅਜਿਹੀਆਂ ਪੇਸ਼ਕਾਰੀਆਂ ਦਿੱਤੀਆਂ ਜਿਸ ਦੇ ਨਾਲ ਆਡੀਟੋਰੀਅਮ ਵਿਚ ਹਾਜ਼ਰ ਵਿਚ ਦਰਸ਼ਕਾਂ ਨੇ ਹੀ ਭਰਪੂਰ ਆਨੰਦ ਹੀ ਨਹੀਂ ਲਿਆ ਸਗੋਂ ਵਿਦੇਸ਼ੀ ਮਹਿਮਾਨਾਂ ਦੀਆਂ ਅੱਡੀਆਂ ਵੀ ਗਿੱਧੇ ਦੀ ਥਾਪ ਨਾਲ ਥਿਰਕਣ ਲਗ ਪਈਆਂ ਅਤੇ ਉਨ੍ਹਾਂ ਨੇ ਵਿਿਦਆਰਥੀ ਕਲਾਕਾਰਾਂ ਦੇ ਨਾਲ ਨੱਚ ਕੇ ਖੂਬ ਆਨੰਦ ਲਿਆ ਅਤੇ ਇਸ ਮੌਕੇ ਇਹ ਵੀ ਕਿਹਾ ਕਿ ਪੰਜਾਬ ਦੇ ਇਸ ਲੋਕ ਨਾਚ ਵਿਚ ਪੰਜਾਬ ਦੇ ਸਭਿਆਚਾਰਕ ਦੀ ਰੂਹ ਧੜਕਦੀ ਹੈ ਅਤੇ ਇਸ ਰੂਹ-ਏ-ਰਵਾਂ ਲੋਕ ਨਾਚ ਨੂੰ ਸਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਵਿਸ਼ਵ ਪੱਧਰ ‘ਤੇ ਪੁਚਾਉਣ ਦੀ ਲੋੜ ਹੈ। ਮੁੱਖ ਮਹਿਮਾਨ ਦੇ ਤੌਰ ‘ਤੇ ਪੱੁਜੇ ਸੈਂਟਰ ਫਾਰ ਸਿੱਖ ਐਂਡ ਪੰਜਾਬੀ ਸਟੱਡੀਜ਼ ਦੇ ਡਾਇਰੈਕਟਰ, ਰਿਸਰਚ ਐਂਡ ਨਾਲੇਜ ਐਕਸਚੇਂਜ ਈਈਐਚਡਬਲਿਊ ਦੇ ਐਸੋਸੀਏਟ ਡੀਨ ਅਤੇ ਟੀਆਰਐਸ-ਯੂਕੇ ਦੇ ਪ੍ਰਧਾਨ, ਡਾ. ਓਪਿੰਦਰਜੀਤ ਕੌਰ ਤੱਖਰ ਅਤੇ ਵਿਸ਼ੇਸ਼ ਮਹਿਮਾਨ ਆਸਟਰੇਲੀਆ ਤੋਂ ਜੁਦਿਥ ਵਾਈਟ ਨੇ ਪੰਜਾਬ ਦੇ ਸਭਿਆਚਾਰਕ ਮਾਹੌਲ ਦਾ ਖੂਬ ਆਨੰਦ ਮਾਣਿਆ। ਇਸ ਯੁਵਕ ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਤ 18 ਕਾਲਜਾਂ ਦੇ ਲਗਪਗ 350 ਵਿਿਦਆਰਥੀ ਕਲਾਕਾਰ ਸੰਗੀਤ, ਥੀਏਟਰ, ਡਾਂਸ, ਸਾਹਿਤ ਅਤੇ ਲਲਿਤ ਕਲਾ ਦੀਆਂ ਲਗਪਗ 28 ਆਈਟਮਾਂ ਵਿੱਚ ਭਾਗ ਲੈ ਰਹੇ ਹਨ। ਅੱਜ ਦੇ ਗਿੱਧੇ ਦੇ ਵਿਚ ਪਹਿਲਾ ਸਥਾਨ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ, ਦੂਜਾ ਸਥਾਨ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ.ਟੀ. ਰੋਡ ਅਤੇ ਤੀਜੇ ਸਥਾਨ ‘ਤੇ ਆਨੰਦ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਤੇ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਅੰਮ੍ਰਿਤਸਰ ਸਾਂਝੇ ‘ਤੌਰ ‘ਤੇ ਰਹੇ।
ਇਸ ਤੋਂ ਪਹਿਲਾਂ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਡਾ. ਓਪਿੰਦਰਜੀਤ ਕੌਰ ਦਾ ਸਵਾਗਤ ਕੀਤਾ ਅਤੇ ਡਾ. ਅਮਨਦੀਪ ਸਿੰਘ, ਇੰਚਾਰਜ ਯੁਵਕ ਭਲਾਈ ਨੇ ਕਾਲਜਾਂ ਦੇ ਵਿਿਦਆਰਥੀ-ਕਲਾਕਾਰਾਂ ਅਤੇ ਅਧਿਆਪਕਾਂ ਦੇ ਨਾਲ-ਨਾਲ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ।
ਡਾ. ਓਪਿੰਦਰਜੀਤ ਕੌਰ ਨੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਇਹਨਾਂ ਯੁਵਕ ਮੇਲਿਆਂ ਰਾਹੀਂ ਸਭਿਆਚਾਰ ਦੇ ਸਾਰਥਕ ਅਦਾਨ-ਪ੍ਰਦਾਨ ਨੂੰ ਸਮੇਂ ਦੀ ਲੋੜ ਦਸਦਿਆਂ ਕਿਹਾ ਕਿ ਸਾਡਾ ਸੱਭਿਆਚਾਰ ਅਤੇ ਵਿਰਸਾ ਅਮੀਰ ਹੈ ਜੋ ਸਾਡੀ ਪਛਾਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰਾਸਤਾਂ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਯੁਵਕ ਮੇਲਾ ਇੱਕ ਜਸ਼ਨ ਹੋਣ ਦੇ ਨਾਲ ਨਾਲ ਭਵਿੱਖ ਦੀ ਸੰਭਾਲ ਅਤੇ ਅਤੀਤ ਦਾ ਸਨਮਾਨ ਵੀ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਆਡੀਟੋਰੀਅਮ ਦਾ ਇਹ ਮੰਚ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਪਰੰਪਰਾਵਾਂ ਨਾਲ ਜੁੜਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਇਸ ਮੌਕੇ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਤਸ਼ਾਹਿਤ ਕਰਨ ਦੀ ਵਕਾਲਤ ਵਕਾਲਤ ਕਰਦਿਆਂ ਕਿਹਾ ਕਿ ਰਿਸਰਚ ਐਂਡ ਨਾਲੇਜ ਐਕਸਚੇਂਜ ਵਿਭਾਗ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਕਿ ਆਓ ਕਿ ਪੰਜਾਬ ਦੇ ਸਭਿਆਚਾਰ ਨੂੰ ਰਲ ਮਿਲ ਕੇ ਅੰਤਰਰਾਸ਼ਟਰੀ ਪੱਧਰ ‘ਤੇ ਲ਼ੈ ਕੇ ਜਾਈਏ ਤਾਂ ਜੋ ਹੋਰ ਲੋਕ ਵੀ ਸਾਡੇ ਇਸ ਅਮੀਰ ਵਿਰਸੇ ਦੀਆਂ ਖਾਸੀਅਤਾਂ ਤੋਂ ਜਾਣੂ ਹੋ ਸਕਣ।
ਅੱਜ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧਾ, ਸਮੂਹ ਸ਼ਬਦ/ਭਜਨ ਅਤੇ ਸਮੂਹ ਗੀਤ ਭਾਰਤੀ ਦੇ ਮੁਕਾਬਲੇ ਕਰਵਾਏ ਗਏ। ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਸਟੇਜ ‘ਤੇ ਗੀਤ/ਗਜ਼ਲ ਅਤੇ ਲੋਕ ਗੀਤ ਅਤੇ ਆਰਕੀਟੈਕਚਰ ਵਿਭਾਗ ਦੀ ਸਟੇਜ ‘ਤੇ ਪੇਂਟਿੰਗ ਆਨ ਦਾ ਸਪਾਟ, ਕੋਲਾਜ, ਸਕੈਚਿੰਗ, ਪੋਸਟਰ ਮੇਕਿੰਗ, ਕਲੇਅ ਮਾਡਲੰਿਗ, ਸਲੋਗਨ ਰਾਈਟਿੰਗ, ਪੇਂਟਿੰਗ ਸਟਿਲ ਲਾਈਫ ਦੇ ਮੁਕਾਬਲੇ ਕਰਵਾਏ ਗਏ ਅਤੇ ਕਾਨਫ਼ਰੰਸ ਹਾਲ ਵਿੱਚ ਕੁਇਜ਼ ਦਾ ਆਯੋਜਨ ਕੀਤਾ ਗਿਆ। ਇਸ ਤੀਜੇ ਯੁਵਕ ਮੇਲੇੇ ਦੇ ਦੂਜੇ ਅਤੇ ਆਖਰੀ ਦਿਨ ਦਸਮੇਸ਼ ਆਡੀਟੋਰੀਅਮ ਵਿੱਚ ਕਾਸਟਿਊਮ ਪਰੇਡ, ਮਿਿਮਕਰੀ, ਸਕਿੱਟ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਆਰਕੀਟੈਕਚਰ ਵਿਭਾਗ ਵਿੱਚ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਰਟੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ, ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਕਾਵਿ-ਸੰਵਾਦ, ਭਾਸ਼ਣ ਅਤੇ ਡੀਬੇਟ ਮੁਕਾਬਲੇ ਕਰਵਾਏ ਜਾਣਗੇ। ਇਸੇ ਦਿਨ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਇਨਾਮ ਵੰਡ ਸਮਾਗਮ ਵੀ ਕਰਵਾਇਆ ਜਾਵੇਗਾ।