-ਗਲੀਆਂ, ਸੜਕਾਂ ਉਤੇ ਸਮਾਨ ਸੁੱਟਣ ਤੇ ਰੋਕਣ ਵਾਲਿਆਂ ਉਤੇ ਹੋਵੇਗੀ ਸਖਤ ਕਾਰਵਾਈ-ਨਿੱਝਰਅਮਰੀਕ ਸਿੰਘਅੰਮ੍ਰਿਤਸਰ, 30 ਜੁਲਾਈ ਜਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਹੇਅਰ, ਜਿੰਨਾ ਨੂੰ ਅੰਮ੍ਰਿਤਸਰ ਤੇ ਤਰਨਤਾਰਨ ਜਿਲਿਆਂ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸੌਂਪੀ ਗਈ ਹੈ, ਨੇ ਆਪਣੇ ਪਲੇਠੀ ਮੀਟਿੰਗ ਵਿਚ ਜਿਲ੍ਹਾ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਤੁਹਾਡੇ ਉਤੇ ਕਿਸੇ ਵੀ ਤਰਾਂ ਦਾ ਰਾਜਸੀ ਦਬਾਅ ਸਾਡੇ ਵੱਲੋਂ ਨਹੀਂ ਪਾਇਆ ਜਾਵੇਗਾ, ਸੋ ਤੁਸੀਂਂ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਪਣੇ ਜਿਲ੍ਹੇ ਲਈ ਲਾਮਿਸਾਲ ਕੰਮ ਕਰੋ, ਮੈਂ ਤੁਹਾਡੇ ਨਾਲ ਚਟਾਨ ਦੀ ਤਰਾਂ ਖੜਾਂਗਾ। ਉਨਾਂ ਮੀਟਿੰਗ ਵਿਚ ਆਏ ਅਧਿਕਾਰੀਆਂ ਦਾ ਛੁੱਟੀ ਦੇ ਬਾਵਜੂਦ ਦੇਰ ਸ਼ਾਮ ਤੱਕ ਮੀਟਿੰਗ ਵਿਚ ਭਾਗ ਲੈਣ ਲਈ ਧੰਨਵਾਦ ਕਰਦੇ ਕਿਹਾ ਕਿ ਤੁਸੀਂ ਖੁੱਲ ਕੇ ਕੰਮ ਕਰੋ, ਮੈਂ ਤਹਾਨੂੰ ਡਰਾਉਣ ਜਾਂ ਧਮਕਾਉਣ ਲਈ ਨਹੀਂ ਆਇਆ, ਬਲਕਿ ਤੁਹਾਡੀ ਮਦਦ ਲਈ ਹਾਂ। ਉਨਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਤੇ ਲੋਕਾਂ ਦੇ ਕੰਮ ਸਮੇਂ ਸਿਰ ਹੋਣ ਇਸ ਗੱਲ ਉਤੇ ਧਿਆਨ ਕੇਂਦਰਿਤ ਕਰੋ। ਸ੍ਰੀ ਹੇਅਰ ਨੇ ਕਿਹਾ ਕਿ ਲੋਕਾਂ ਨੇ ਬੜੇ ਉਤਸ਼ਾਹ ਤੇ ਚਾਅ ਨਾਲ ਇਹ ਸਰਕਾਰ ਚੁਣੀ ਹੈ, ਜਿਸ ਕਾਰਨ ਸਾਡੇ ਉਤੇ ਲੋਕਾਂ ਨੂੰ ਵੱਡੀਆਂ ਆਸਾਂ ਹਨ। ਅਸੀਂ ਇਹ ਆਸਾਂ ਤੁਹਾਡੀ ਮਦਦ ਨਾਲ ਹੀ ਪੂਰੀਆਂ ਕਰਨੀਆਂ ਹਨ, ਸੋ ਆਪਾਂ ਸਾਰੇ ਇਕ ਟੀਮ ਵਜੋਂ ਵਿਚਰ ਕੇ ਲੋਕ ਮਸਲੇ ਹੱਲ ਕਰਾਂਗੇ। ਸ਼ਹਿਰ ਵਿਚ ਕੂੜੇ ਪ੍ਰਬੰਧਨ ਦਾ ਹਵਾਲਾ ਲੈਂਦੇ ਹੋਏ ਉਨਾਂ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਅਗਲੀ ਮੀਟਿੰਗ ਤੱਕ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ। ਉਨਾਂ ਕਿਹਾ ਕਿ ਸਾਫ-ਸੁਥਰਾ ਵਾਤਾਵਰਣ ਸਿਰਜਣ ਦਾ ਜਿੰਮਾ ਸਾਡੇ ਸਾਰਿਆਂ ਉਤੇ ਹੈ ਅਤੇ ਇਹ ਸਾਡੇ ਤੇ ਸਾਡੇ ਭਵਿੱਖ ਲਈ ਜ਼ਰੂਰੀ ਹੈ। ਉਨਾਂ ਇਸ ਮੌਕੇ ਪਿੰਗਲਵਾੜਾ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲ ਨੂੰ ਮਿਡ ਡੇਅ ਮੀਲ ਸਕੀਮ ਦਾ ਲਾਭ ਦੇਣ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿਚ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਵਿਧਾਇਕ ਡਾ. ਅਜੇ ਗੁਪਤਾ, ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ. ਦਲਬੀਰ ਸਿੰਘ ਟੌਂਗ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਕੁਮਾਰ ਸੌਰਭ ਰਾਜ ਅਤੇ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਹਰ-ਘਰ ਲਹਿਰਾਇਆ ਜਾਵੇ ਤਿਰੰਗਾਕੈਬਨਿਟ ਮੰਤਰੀ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਹਰ ਘਰ ਉਤੇ ਤਿਰੰਗਾ ਲਹਿਰਾਉਣ ਦੀ ਅਪੀਲ ਕਰਦੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਕੰਮ ਕਰਨ ਵਾਲੀ ਟੀਮ ਹਰ ਪਿੰਡ ਤੇ ਹਰ ਮਹੁੱਲੇ ਵਿਚ ਇਹ ਤਿਰੰਗਾ ਮੁਹੱਇਆ ਕਰਵਾਏਗੀ, ਜੋ ਕਿ ਤੁਸੀਂ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਉਤੇ ਚਾਅ ਨਾਲ ਲਗਾ ਕੇ ਆਜ਼ਾਦੀ ਦਿਵਸ ਮਨਾਓ।ਸੜਕਾਂ ਤੇ ਗਲੀਆਂ ਉਤੇ ਸਮਾਨ ਰੱਖਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈਇਸ ਮੌਕੇ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ ਨੇ ਸਪੱਸ਼ਟ ਕੀਤਾ ਕਿ ਸ਼ਹਿਰਾਂ ਦੀਆਂ ਸੜਕਾਂ ਉਤੇ ਉਸਾਰੀ ਦਾ ਸਮਾਨ ਸੁੱਟਣ ਵਾਲੇ ਦੁਕਾਨਦਾਰਾਂ ਤੇ ਲੋਕਾਂ, ਸੜਕਾਂ ਤੇ ਕਬਜ਼ਾ ਕਰਦੇ ਦੁਕਾਨਦਾਰ ਜੋ ਕਿ ਜਾਮ ਦਾ ਕਾਰਨ ਬਣਦੇ ਹਨ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਵਿਚ ਸੜਕਾਂ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ।ਕਾਨੂੰਨ ਦਾ ਰਾਜ ਕਾਇਮ ਹੋਵੇਗਾ-ਧਾਲੀਵਾਲਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਵਿਚ ਸਾਰੇ ਅਧਿਕਾਰੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਚਾਹੇ ਕੋਈ ਵੀ ਵਿਭਾਗ ਹੋਵੇ, ਆਪਣੇ ਆਪਣੇ ਦਾਇਰੇ ਵਿਚ ਰਹਿੰਦੇ ਹੋਏ ਕਾਨੂੰਨ ਅਨੁਸਾਰ ਲੋਕਾਂ ਨੂੰ ਰਹਿਣ ਦੀ ਆਦਤ ਪਾਵੇ। ਪੁਲਿਸ ਨਸ਼ੇ ਤੇ ਚੋਰੀਆਂ ਰੋਕੇ, ਕਾਰਪੋਰੇਸ਼ਨ ਸ਼ਹਿਰਾਂ ਦੀ ਸਾਫ-ਸਫਾਈ ਵੱਲ ਧਿਆਨ ਦੇਵੇ ਤੇ ਪਿੰਡਾਂ ਵਿਚ ਕੰਮ ਕਰਦੇ ਵਿਭਾਗ ਸਰਕਾਰੀ ਜਾਇਦਾਦਾਂ ਉਤੇ ਨਾਜ਼ਾਇਜ ਕਬਜ਼ੇ ਰੋਕਣ। ਉਨਾਂ ਕਿਹਾ ਕਿ ਤੁਹਾਡਾ ਕੰਮ ਲੋਕਾਂ ਵਿਚ ਕਾਨੂੰਨ ਦਾ ਡਰ ਪੈਦਾ ਕਰੇ, ਤਾਂ ਮਾਹੌਲ ਸਾਜ਼ਗਾਰ ਹੋ ਸਕਦਾ ਹੈ। ਇਸ ਮੌਕੇ ਮੰਤਰੀਆਂ ਨੇ ਸ਼ਹਿਰਾਂ ਤੇ ਪਿੰਡਾਂ ਵਿਚ ਹਰੇਕ ਵਿਭਾਗ ਵੱਲੋਂ ਕਰਵਾਏ ਜਾਂਦੇ ਕੰਮਾਂ ਦੇ ਵੇਰਵੇ ਲਏ ਅਤੇ ਉਸ ਉਤੇ ਵਿਸਥਾਰ ਵਿਚ ਚਰਚਾ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਜਿੰਨਾ ਨੇ ਮੀਟਿੰਗ ਵਿਚ ਕਨਵੀਨਰ ਦੀ ਜਿੰਮੇਵਾਰੀ ਵੀ ਨਿਭਾਈ ਨੇ ਜਿਲ੍ਹਾ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜੋ ਵੀ ਆਦੇਸ਼ ਪ੍ਰਾਪਤ ਹੋਣਗੇ, ਸਾਰੇ ਅਧਿਕਾਰੀ ਉਸ ਉਤੇ ਇਮਾਨਦਾਰੀ ਨਾਲ ਕੰਮ ਕਰਨਗੇ।