ਸਟੋਰੀ:– ਖੁਦ ਬੀਮਾਰ ਹੋ ਗਿਆ ਹੈ ਗੁਰਦਾਸਪੁਰ ਦਾ ਸਿਵਲ ਹਸਪਤਾਲ, ਫੰਡ ਨਾ ਆਉਣ ਕਰਕੇ ਪਹੁੰਚ ਗਿਆ ਹੈ ਦਮ ਤੋੜਨ ਦੀ ਕਗਾਰ ਤੇ।
…ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਐਂਕਰ:– ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਗੁਰਦਾਸਪੁਰ ਦਾ ਸਿਵਲ ਹਸਪਤਾਲ ਸਰਕਾਰੀ ਫੰਡ ਨਾ ਆਉਣ ਕਰਕੇ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕਾ ਹੈ, ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਰਕੇ ਸਿਵਲ ਹਸਪਤਾਲ ਵਿਚ ਜ਼ਿਆਦਾਤਰ ਏਸੀ ਰਿਪੇਅਰ ਖੁਣੋਂ ਬੰਦ ਪਏ ਹਨ ਕੁਝੇਕ ਚੱਲ ਰਹੇ ਹਨ ਪਰ ਠੰਢਕ ਨਹੀਂ ਦੇ ਰਹੇ ਕਿਉਂਕਿ ਇਸ ਵਾਰ ਇਨ੍ਹਾਂ ਦੀ ਸਰਵਿਸ ਨਹੀਂ ਹੋਈ ਹੈ, ਸਰਵਿਸ ਕਰਨ ਵਾਲੀ ਫਰਮ ਦਾ ਪਿਛਲਾ ਬਕਾਇਆ ਵੀ ਅਦਾ ਨਹੀਂ ਕੀਤਾ ਗਿਆ ਇਸ ਲਈ ਉਸਨੇ ਇਸ ਵਾਰ ਏਸੀ ਸਰਵਿਸ ਨਹੀਂ ਕੀਤੇ । ਹਸਪਤਾਲ ਵਿੱਚ ਲੱਗੀਆਂ ਲਿਫਟਾਂ ਵੀ ਸਰਵਿਸ ਨਾਂ ਹੋਣ ਕਰਕੇ ਬੰਦ ਪਈਆਂ ਹਨ।ਸਿਵਲ ਹਸਪਤਾਲ ਵਿਚ ਦਵਾਈਆਂ ਦੀ ਘਾਟ ਹੈ ਅਤੇ ਲੈਬਾਂ ਵਿੱਚ ਵੀ ਸਾਮਾਨ ਖਤਮ ਹੋ ਚੁੱਕਾ ਹੈ ਦੂਜੇ ਪਾਸੇ ਡੀਸੀ ਗੁਰਦਾਸਪੁਰ ਵੱਲੋਂ ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਕਿਹਾ ਕਿ ਜਲਦੀ ਫੰਡ ਜਾਰੀ ਕੀਤੇ ਜਾਣਗੇ।
ਵੀ ਓ :– ਸਿਵਿਲ ਹਸਪਤਾਲ ਵਿਚ ਇਲਾਜ ਕਰਵਾਉਣ ਪਹੁੰਚੇ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਵਿਲ ਹਸਪਤਾਲ ਵਿੱਚ ਉਹਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਫ਼ਤ ਵਾਲੀਆਂ ਦਵਾਈਆਂ ਦੀ ਘਾਟ ਹੈ ਅਤੇ ਹਸਪਤਾਲ ਵਿੱਚ ਖੁੱਲ੍ਹੇ ਜਨ ਔਸ਼ਧੀ ਕੇਂਦਰ ਵਿੱਚ ਵੀ ਬਹੁਤ ਘੱਟ ਦਵਾਈਆ ਮਿਲਦੀਆ ਹਨ। ਵਾਰਡਾਂ ਵਿੱਚ ਏਸੀ ਲੱਗੇ ਹਨ ਪਰ ਏਸੀ ਬੰਦ ਪਏ ਹੋਏ ਹਨ, ਬੱਚਿਆਂ ਦੇ ਵਾਰਡ ਅਤੇ ਜਨਾਨਾ ਵਾਰਡ ਦੇ ਪੱਖੇ ਵੀ ਦੁਪਹਿਰ ਵੇਲੇ ਗਰਮ ਹਵਾ ਦਿੰਦੇ ਹਨ, ਕਿਉਂਕਿ ਇਨ੍ਹਾਂ ਵਾਰਡਾਂ ਦੇ ਕੁਝ ਹਿੱਸਿਆਂ ਵਿਚ ਸਿੱਧੀ ਧੁੱਪ ਪੈਂਦੀ ਹੈ।ਜਿਸ ਕਰਕੇ ਮਰੀਜ ਬਹੁਤ ਪ੍ਰੇਸ਼ਾਨ ਹਨ ਇਸ ਲਈ ਮਰੀਜਾਂ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਕੋਈ ਵੀ ਸੁੱਖ ਸਹੂਲਤਾਂ ਹਸਪਤਾਲ ਵਿੱਚ ਦੇ ਰਹੀ ਹੈ ਤਾਂ ਉਸ ਨੂੰ ਸਹੀ ਢੰਗ ਨਾਲ਼ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ
ਬਾਈਟ::– ਮਰੀਜਾਂ ਦੇ ਰਿਸ਼ਤੇਦਾਰ
ਵੀ ਓ :– ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਗੁਰਦਾਸਪੁਰ ਡਾ ਚੇਤਨਾ ਨੇ ਕਿਹਾ ਕਿ ਐੱਸਐੱਸਬੀਵਾਈ ਦਾ ਇਕ ਕਰੋੜ ਰੁਪਏ ਦਾ ਫੰਡ ਰੁਕਣ ਕਰਕੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਐੱਨਆਰਐੱਚਐਮ ਦਾ ਫੰਡ ਵੀ ਇੱਕ ਕਰੋੜ ਰੁਪਏ ਦੇ ਕਰੀਬ ਹੈ ਜੋ ਨਹੀਂ ਮਿਲਿਆ, ਜਿਸ ਕਰਕੇ ਮੁਲਾਜਮਾਂ ਨੂੰ ਅਜੇ ਤੱਕ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ 2 ਕਰੋੜ ਰੁਪਏ ਦੇ ਕਰੀਬ ਬਣਦਾ ਫੰਡ ਨਾਂ ਮਿਲਣ ਕਰਕੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਸਪਤਾਲ ਦੀ ਮੇਨਟੀਨੈਂਸ ਵੀ ਨਹੀਂ ਹੋ ਰਹੀ ਲੈਬ ਵਿੱਚ ਸਾਮਾਨ ਵੀ ਖ਼ਤਮ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਫੰਡ ਜਲਦ ਨਾ ਮਿਲੇ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਬਾਈਟ:– ਡਾ. ਚੇਤਨਾ (ਐਸ ਐਮ ਓ ਸਿਵਿਲ ਹਸਪਤਾਲ)
ਵੀ ਓ ::– ਸਿਵਲ ਹਸਪਤਾਲ ਦਾ ਦੌਰਾ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਗਾਇਨੀ ਵਾਰਡ ਅਤੇ ਹਸਪਤਾਲ ਦਾ ਦੌਰਾ ਕੀਤਾ ਗਿਆ ਹੈ ਅਤੇ ਹਸਪਤਾਲ ਦੀ ਗਾਇਨੀ ਵਾਰਡ ਵਿਚ ਕੁੱਝ ਸਮੱਸਿਆਵਾਂ ਹਨ ਜੋ ਰੈਡ ਕਰੋਸ ਸੁਸਾਇਟੀ ਦੀ ਮੱਦਦ ਨਾਲ ਹੱਲ ਕਰਵਾਉਣ ਜਾ ਰਹੇ ਹਾਂ ਅਤੇ ਉਹਨਾਂ ਕਿਹਾ ਕਿ ਨਵੀਂ ਸਰਕਾਰ ਬਣੀ ਹੈ ਇਸ ਲਈ ਫੰਡ ਰਿਲੀਜ਼ ਕਰਨ ਵਿਚ ਮੁਸ਼ਕਿਲ ਆ ਰਹੀ ਹੈ ਇਕ ਹਫਤੇ ਤੱਕ ਵਿਧਾਨ ਸਭਾ ਸੈਸ਼ਨ ਵਿਚ ਬੱਜਟ ਪਾਸ ਕੀਤਾ ਜਾਵੇਗਾ ਜਿਸ ਤੋਂ ਬਾਅਦ ਫੰਡ ਰਿਲੀਜ਼ ਹੋ ਜਾਣਗੇ
ਬਾਈਟ:– ਮੁਹੰਮਦ ਇਸ਼ਫਾਕ (ਡਿਪਟੀ ਕਮਿਸ਼ਨ ਗੁਰਦਾਸਪੁਰ)
Download link
6 items
15_Jan_Hospital_Issue_Shots_HD.mp4
136 MB
Byte_2_HD_(1).mp4
29.7 MB
Byte_3_HD_(1).mp4
25.6 MB
Byte_DC_HD_(1).mp4
118 MB
Byte_Marij_1_HD.mp4
28.4 MB
Byte_SMO_HD.mp4
69.7 MB