Breaking News

ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਚੱਲੀਆਂ ਗੋਲ਼ੀਆਂ, ਜ਼ਖ਼ਮੀ ਹੋਏ ਦੋ ਨੌਜਵਾਨਾਂ ‘ਚੋਂ ਇਕ ਦੀ ਮੌਤ 

ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਪ੍ਰੈੱਸ ਵਾਰਤਾ ਕਰ ਪੱਤਰਕਾਰਾਂ ਨਾਲ ਕੀਤੀ ਜਾਣਕਾਰੀ ਸਾਂਝੀ  

ਪੰਜਾਬ ‘ਚ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਬੁੱਧਵਾਰ ਦੁਪਹਿਰ ਨੂੰ ਕੁਝ ਲੋਕਾਂ ਨੇ ਖਾਲਸਾ ਕਾਲਜ ਨੇੜੇ ਦੋ ਨੌਜਵਾਨਾਂ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਪੈਦਲ ਆਏ ਸਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਘਟਨਾ ਤੋਂ ਕੁਝ ਦੂਰੀ ‘ਤੇ ਮੌਜੂਦ ਜ਼ਖ਼ਮੀਆਂ ਦੇ ਸਾਥੀ ਉਨ੍ਹਾਂ ਨੂੰ ਛੇਤੀ ਨਾਲ ਕਾਰ ‘ਚ ਬਿਠਾ ਕੇ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਡੀਸੀਪੀ ਰਛਪਾਲ ਸਿੰਘ ਤੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਮੌਕੇ ’ਤੇ ਪੁੱਜੇ। ਅਤੇ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਇਕ ਲੜਕੀ ਪੜ੍ਹਦੀ ਸੀ ਜਿਸ ਨਾਲ ਕੀ ਕਿਸੇ ਲੜਕੇ ਦੀਆਂ ਫੋਟੋਆਂ ਹੋਣ ਕਰਕੇ ਇਨ੍ਹਾਂ ਲੜਕਿਆਂ ਵਿਚਾਲੇ ਝਗੜਾ ਹੋਇਆ ਸੀ  ਅਤੇ ਜਿਸ ਵਿੱਚ ਦੋ ਲੜਕੇ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚੋਂ ਕਿ ਇਕ ਲੜਕਾ ਜਿਸਦਾ ਨਾਮ ਲਵਪ੍ਰੀਤ ਸਿੰਘ ਜੋ ਕਿ ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਹੈ ਉਸ ਦੀ ਹੁਣ ਮੌਤ ਹੋ ਗਈ  ਇਸਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਹਾ ਕਿ ਇਸ ਘਟਨਾ ਨੂੰ ਘੱਲੂਘਾਰਾ ਅਤੇ ਗੈਂਗਸਟਰ ਨਾਲ ਨਾ ਜੋੜ ਕੇ ਦੇਖਿਆ ਜਾਵੇ ਏਕ ਪੁਰਾਣੀ ਰੰਜਿਸ਼ ਤਹਿਤ ਇਨ੍ਹਾਂ ਨੂੰ ਦੁਕਾਨਾਂ ਦੀ ਲੜਾਈ ਹੋਈ ਹੈ  ਇਸ ਦੇ ਨਾਲ ਹੀ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਕੋਲ ਹਥਿਆਰ ਕਿੱਥੋਂ ਆਇਆ ਕੀ ਹਥਿਆਰ ਪਹਿਲਾਂ ਹੀ ਅੰਮ੍ਰਿਤਸਰ ਚ ਮੌਜੂਦ ਸੀ ਜਾਂ ਹੁਣ ਲੈ ਕੇ ਆਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ  ਅਤੇ ਇਸ ਸਭ ਦਾ ਖੁਲਾਸਾ ਆਰੋਪੀ ਨੌਜਵਾਨਾਂ ਨੂੰ ਫੜਨ ਤੋਂ ਬਾਅਦ ਹੀ ਕੀਤਾ ਜਾਵੇਗਾ  

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *