Breaking News

ਖ਼ਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵੱਲੋਂ 5 ਰੋਜ਼ਾ ਆਈ. ਟੀ. ਟੈਲੇਂਟ ਹੰਟ-2024 ਸਮਾਗਮ ਕਰਵਾਇਆ ਗਿਆ।

ਖ਼ਾਲਸਾ ਕਾਲਜ ਵਿਖੇ ਆਈ. ਟੀ. ਟੈਲੰਟ ਹੰਟ ਕਰਵਾਇਆ ਗਿਆ

ਅਮਰੀਕ ਸਿੰਘ

ਅੰਮ੍ਰਿਤਸਰ, 30 ਸਤੰਬਰ 

ਖ਼ਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵੱਲੋਂ 5 ਰੋਜ਼ਾ ਆਈ. ਟੀ. ਟੈਲੇਂਟ ਹੰਟ-2024 ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਕਰਵਾਏ ਉਕਤ ਪ੍ਰੋਗਰਾਮ ’ਚ ਕੋਡ, ਡੀਬੈਗਿੰਗ, ਕੋਜ਼ੋਟਿਕਾ, ਆਨਲਾਈਨ ਗੇਮਾਂ, ਲੋਗੋ ਮੇਕਿੰਗ, ਡਿਬੇਟ, ਵੈਬ ਨੈਕਸਸ ਅਤੇ ਐਡ ਮੈਡ ਸ਼ੋ ਆਦਿ ਵੱਖ-ਵੱਖ ਸਮਾਰੋਹ ਸ਼ਾਮਿਲ ਕੀਤੇ ਗਏ।

ਇਸ ਮੌਕੇ ਐਪਲੀਕੇਸ਼ਨਜ਼ ਮੁੱਖੀ ਡਾ. ਹਰਭਜਨ ਸਿੰਘ ਰੰਧਾਵਾ ਅਤੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨੇ ਮੁੱਖ ਮਹਿਮਾਨ ਪ੍ਰਿੰ: ਡਾ. ਮਹਿਲ ਸਿੰਘ ਨੁੂੰ ਲਿਵਿੰਗ ਪਲਾਂਟ ਦੇ ਕੇ ਸਵਾਗਤ ਕੀਤਾ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਭਾਗ ਦੁਆਰਾ ਉਲੀਕੇ ਗਏ ਉਕਤ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ’ਚ ਸਹਾਈ ਸਿੱਧ ਹੁੰਦੇ ਹਨ, ਇਸ ਨਾਲ ਉਨ੍ਹਾਂ ਦੇ ਗਿਆਨ ’ਚ ਵਾਧਾ ਹੁੰਦਾ ਹੈ ਅਤੇ ਭਵਿੱਖ ’ਚ ਆਉਣ ਵਾਲੀਆਂ ਦਿੱਕਤਾਂ ਲਈ ਪਹਿਲਾਂ ਹੀ ਪ੍ਰਪੱਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਸਮਾਗਮਾਂ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਆਈ. ਟੀ. ਕੰਪਨੀਆਂ ’ਚ ਨੌਕਰੀ ਮਿਲਣ ’ਚ ਸਹਾਇਤਾ ਹੋਵੇਗੀ।

ਇਸ ਮੌਕੇ ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਤਕਨੀਕੀ, ਰਚਨਾਤਮਕ ਅਤੇ ਬੌਧਾਤਮਕ ਹੁਨਰ ਨੂੰ ਨਿਖਾਰਣ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦਿਆਂ ਅਜਿਹੇ ਮੁਕਾਬਲਿਆਂ ’ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

______

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …