Breaking News

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਗਰਲਜ਼ ਹੋਸਟਲ’ ਸਮਾਰੋਹ ਕਰਵਾਇਆ ਗਿਆ

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਗਰਲਜ਼ ਹੋਸਟਲ’ ਸਮਾਰੋਹ ਕਰਵਾਇਆ ਗਿਆ

ਅਮਰੀਕ ਸਿੰਘ 

ਅੰਮ੍ਰਿਤਸਰ, ਮਾਰਚ 4

ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ‘ਗਰਲਜ਼ ਹੋਸਟਲ’ ਸਮਾਰੋਹ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਸੱਭਿਆਚਾਰਕ ਵਿਭਿੰਨਤਾ ਨਾਲ ਭਰਪੂਰ ਇਸ ਸ਼ਾਮ ਦੇ ਸਮਾਗਮ ਮੌਕੇ ਹੋਸਟਲ ਵਿਦਿਆਰਥੀਆਂ ਨੇ ਡਾਂਸ, ਸੰਗੀਤ ਅਤੇ ਕਵਿਤਾ ਪਾਠ ਸਮੇਤ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾਵਾਂ ਦਾ ਪ੍ਰਦਰਸ਼ਿਤ ਕੀਤਾ।

ਇਸ ਸਮਾਗਮ ਮੌਕੇ ਜੇਤੂ ਘੋਸ਼ਿਤ ਕੀਤੇ ਗਏ ਗੁਰ ਅਸੀਸ ਕੌਰ ਨੂੰ ‘ਮਿਸ ਹੋਸਟਲ ਈਵਨਿੰਗ’ ਚੁਣਿਆ ਗਿਆ, ਜਦਕਿ ਜਨਮੀਤ ਕੌਰ ਨੂੰ ‘ਮਿਸ ਚਾਰਮਿੰਗ’ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਤਨੀਸ਼ਾ ਨੂੰ ‘ਮਿਸ ਵੈਲ ਡਰੈਸਡ’ ਅਤੇ ਸੁਹਾਨਾ ਨੂੰ ‘ਮਿਸ ਟੈਲੇਂਟੇਡ’ ਚੁਣਿਆ ਗਿਆ। ਇਸ ਮੌਕੇ ਹੋਸਟਲ ਦੀ ਸਭ ਤੋਂ ਅਨੁਸ਼ਾਸਿਤ ਵਿਦਿਆਰਥਣ ਦਾ ਖਿਤਾਬ ਸ਼ਿਵਾਨੀ ਸਿੰਘ ਨੂੰ ਦਿੱਤਾ ਗਿਆ ਜਦੋਂਕਿ ਮੈਮੁਨਾ ਮੂਸਾ ਅਤੇ ਲੋਰੈਨਾ ਸੇਡਰਿਕ ਨੂੰ ਸਭ ਤੋਂ ਸਾਫ਼ ਕਮਰੇ ਲਈ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਡਾ. ਮੰਜੂ ਬਾਲਾ ਨੇ ਸਮਾਜ ’ਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਭਵਿੱਖ ਦੀ ਪੀੜ੍ਹੀ ਨੂੰ ਸੇਧ ਦੇਣ ਲਈ ਖਾਸ ਤੌਰ ’ਤੇ ਮਾਵਾਂ ਦੇ ਰੂਪ ’ਚ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਜੀਵਨ ਦੇ ਸਮੂਹ ਵਰਗਾਂ ’ਚ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਸਮਾਜ ’ਚ ਧੀਆਂ, ਭੈਣਾਂ, ਪਤਨੀਆਂ ਅਤੇ ਮਾਵਾਂ ਦੇ ਰੂਪ ’ਚ ਔਰਤਾਂ ਦੀ ਮਹੱਤਤਾ ਅਤੇ ਬਹੁਪੱਖੀ ਭੂਮਿਕਾਵਾਂ ’ਤੇ ਜ਼ੋਰ ਦਿੱਤਾ। 

ਇਸ ਮੌਕੇ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣ ਨੇ ਕਿਹਾ ਕਿ ਔਰਤਾਂ ਦਾ ਰੱਬ ਦੇ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ, ਕਿਉਂਕਿ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਆਪਣੇ ਬੱਚਿਆਂ ਦੀ ਪ੍ਰਵਰਿਸ਼ ’ਚ ਮੁੱਖ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਭੀਖ ਮੰਗਣ ਨੂੰ ਰੋਕਣ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਔਰਤਾਂ ਨੂੰ ਖੁਦ ਰੋਜ਼ਗਾਰ ਦੇ ਵੱਖ-ਵੱਖ ਤਰੀਕਿਆਂ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਸੁਤੰਤਰ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …