Breaking News

ਕੱਬਡੀ ਨੈਸ਼ਨਲ ਸਟਾਈਲ ਅੰਡਰ-14 ਮੁਕਾਬਲੇ
ਲੜਕਿਆਂ ਵਿੱਚ ਪਹਿਲਾ ਸਥਾਨ ਭੱਟੀਆਂ ਅਤੇ ਲੜਕੀਆਂ ਦੇ ਵਰਗ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਟੀਮ ਜੇਤੂ ਰਹੀ

ਅਮ

ਕੱਬਡੀ ਨੈਸ਼ਨਲ ਸਟਾਈਲ ਅੰਡਰ-14 ਮੁਕਾਬਲੇ
ਲੜਕਿਆਂ ਵਿੱਚ ਪਹਿਲਾ ਸਥਾਨ ਭੱਟੀਆਂ ਅਤੇ ਲੜਕੀਆਂ ਦੇ ਵਰਗ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਟੀਮ ਜੇਤੂ ਰਹੀ

ਅਮਰੀਕ ਸਿੰਘ 
ਗੁਰਦਾਸਪੁਰ, 16 ਸਤੰਬਰ  ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅੱਜ ਦੂਜੇ ਦਿਨ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਅੱਜ ਅੰਡਰ-14 ਵਰਗ ਵਿੱਚ ਲੜਕੇ ਤੇ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਕਰਵਾਏ ਗਏ।ਲੜਕਿਆਂ ਦੇ ਅੰਡਰ-14 ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੱਟੀਆਂ ਬਲਾਕ ਕਾਹਨੂੰਵਾਨ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਗੌਂਸਪੁਰਾ ਬਲਾਕ ਬਟਾਲਾ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਬੱਦੋਵਾਲ ਕਲਾਂ ਬਲਾਕ ਫ਼ਤਹਿਗੜ੍ਹ ਚੂੜੀਆਂ ਦੀ ਕਬੱਡੀ ਟੀਮ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-14 ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ੇਖੂਪੁਰ ਬਲਾਕ ਬਟਾਲਾ ਰੂਰਲ ਅਤੇ ਤੀਸਰਾ ਸਥਾਨ ਸਰਕਾਰੀ ਮਿਡਲ ਸਕੂਲ ਮੁਸਤਦਾਬਾਦ ਜੱਟਾਂ ਬਲਾਕ ਗੁਰਦਾਸਪੁਰ ਦੀ ਟੀਮ ਨੇ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਸ. ਸੁਖਚੈਨ ਸਿੰਘ ਨੇ ਦੱਸਿਆ ਕਿ 17 ਸਤੰਬਰ ਨੂੰ ਖੇਡ ਮੇਲੇ ਦੇ ਤੀਸਰੇ ਦਿਨ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਪੋਰਟਸ ਸਟੇਡੀਅਮ ਗੁਰਦਾਸਪੁਰ ਵਿਖੇ ਖੋ-ਖੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ ਜਦਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਿੱਬੜ ਦੇ ਖੇਡ ਮੈਦਾਨ ਵਿੱਚ ਹੈਂਡਬਾਲ ਅਤੇ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ।  
    

About Gursharan Singh Sandhu

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰਅਮਰੀਕ   ਸਿੰਘ ਅੰਮ੍ਰਿਤਸਰ, …