Breaking News

ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਨੇ ਅੰਡਰ ਗਰਾਉਂਡ ਪਾਵਰ ਕੇਬਲ ਪ੍ਰੋਜੈਕਟ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਨੇ ਅੰਡਰ ਗਰਾਉਂਡ ਪਾਵਰ ਕੇਬਲ ਪ੍ਰੋਜੈਕਟ ਦਾ ਕੀਤਾ ਉਦਘਾਟਨ
AMRIK SINGH
ਅੰਮ੍ਰਿਤਸਰ 30 ਜੁਲਾਈ 2022–
          ਸ: ਹਰਭਜਨ ਸਿੰਘ ਈ.ਟੀ.ਓ, ਬਿਜਲੀ ਮੰਤਰੀ, ਪੰਜਾਬ ਵੱਲੋਂ ਅੱਜ ਅੰਮ੍ਰਿਤਸਰ ਜਿਲ੍ਹੇ ਵਿੱਚ ਪੰਜਾਬ ਦੇ ਪਹਿਲੇ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਅਧੀਨ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਤੋਂ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਤੱਕ 132 ਕੇ.ਵੀ. ਅੰਡਰ ਗਰਾਊਂਡ ਕੇਬਲ ਜਿਸਦੀ ਲੰਬਾਈ 3.101 ਕਿਲੋਮੀਟਰ ਹੈ, ਵਿਛਾਈ ਗਈ ਹੈ। ਇਹ 132 ਕੇ.ਵੀ. ਅੰਡਰ ਗਰਾਊਂਡ ਕੇਬਲ ਅੰਮਿਤ੍ਰਸਰ ਦੇ ਭੀੜ-ਭਾੜ ਵਾਲੇ ਇਲਾਕੇ ਸੁਲਤਾਨਵਿੰਡ ਗੇਟ, ਗੁਰਦੁਆਰਾ ਸ਼ਹੀਦਾਂ, ਚਾਟੀਵਿੰਡ ਗੇਟ, ਗੁਰੁ ਰਵਿਦਾਸ ਮਾਰਗ ਦੇ ਵਿੱਚ ਦੀ ਵਿਛਾਈ ਗਈ ਹੈ। ਇਹ ਪੰਜਾਬ ਸੂਬੇ ਅੰਦਰ ਪਹਿਲੀ ਵਾਰ ਹੋਇਆ ਕਿ 132 ਕੇ.ਵੀ. ਅੰਡਰ ਗਰਾਊਂਡ ਪਾਵਰ ਕੇਬਲ ਵਿਛਾਈ ਗਈ ਹੈ, ਇਸ ਤੋਂ ਪਹਿਲਾਂ ਸੂਬੇ ਅੰਦਰ 66 ਕੇ.ਵੀ. ਤੱਕ ਦੀ ਅੰਡਰ ਗਰਾਊਂਡ ਪਾਵਰ ਕੇਬਲ ਵਿਛਾਈ ਜਾਂਦੀ ਸੀ।
          ਬਿਜਲੀ ਮੰਤਰੀ ਨੇ ਦੱਸਿਆ ਕਿ ਸ: ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਕੁਆਲਟੀ ਅਤੇ ਨਿਰਵਿਘਿਨ ਪਾਵਰ ਸਪਲਾਈ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਜਿਲ੍ਹਾ ਪੰਜਾਬ ਦਾ ਮਹੱਤਵਪੂਰਨ ਸ਼ਹਿਰ ਹੋਣ ਦੇ ਬਾਵਜੂਦ ਵੀ ਬਿਜਲੀ ਸਮੱਸਿਆ ਨਾਲ ਕਾਫੀ ਦੇਰ ਤੋਂ ਪ੍ਰਭਾਵਿਤ ਸੀ। ਜਿਸ ਵਿੱਚ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਦੇ ਆਲੇ-ਦੁਆਲੇ ਵਾਲਾ ਖੇਤਰ ਅਤੇ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਵਾਲਾ ਖੇਤਰ ਸਮੇਤ ਬਾਬੇ ਸ਼ਹੀਦਾਂ ਸਾਹਿਬ ਜੀ ਦਾ ਗੁਰਦੁਆਰਾ ਬਿਜਲੀ ਸਮੱਸਿਆ ਤੋਂ ਕਾਫੀ ਪ੍ਰਭਾਵਿਤ ਰਹਿੰਦੇ ਸਨ ਅਤੇ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਅਤੇ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਦੋਵੇਂ ਰੈਡੀਅਲ ਹੋਣ ਕਾਰਨ ਸਿੰਗਲ ਸਰਕਟ ਸਪਲਾਈ ਪ੍ਰਭਾਵਿਤ ਹੋਣ ਕਾਰਨ ਬੰਦ ਹੋ ਜਾਂਦੇ ਸੀ। ਇਸ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪਾਉਣ ਨਾਲ ਸਿੰਗਲ ਸਰਕਟ ਸਪਲਾਈ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਉਨਾਂ ਦੱਸਿਆ ਕਿ  ਪ੍ਰੋਜੈਕਟ ਤਕਰੀਬਨ 20 ਕਰੌੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਸ: ਹਰਭਜਨ ਸਿੰਘ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਖੇਤਰੀ ਸੈਕਟਰ ਨੂੰ ਇਸ ਵਾਰ ਪੂਰੀ ਬਿਜਲੀ ਮੁਹੱਈਆ ਕਰਵਾਈ ਗਈ ਹੈ।
          ਇਸ ਮੌਕੇ ਚੀਫ਼ ਇੰਜੀ: ਬਾਲ ਕ੍ਰਿਸ਼ਨ ਬਾਰਡਰ ਜੋਨ ਅੰਮ੍ਰਿਤਸਰ, ਇੰਜ. ਯੋਗੇਸ਼ ਟੰਡਨ, ਨਿਰਦੇਸ਼ਕ (ਤਕਨੀਕੀ), ਪੀ.ਐਸ.ਟੀ.ਸੀ.ਐਲ, ਐਸ.ਈ. ਇੰਜੀ: ਬਲਬੀਰ ਸਿੰਘ, ਚੀਫ ਇੰਜੀ: ਸਿਮਰਜੀਤ ਕੌਰ, ਅਡੀਸ਼ਨਲ ਐਸ.ਈ ਰਮਨ ਸ਼ਰਮਾ, ਐਸ.ਈ. ਜਸਪ੍ਰੀਤ ਸਰਾਂ ਤੋਂ ਇਲਾਵਾ ਬਿਜਲੀ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *