ਅਮਰੀਕ ਸਿੰਘ
ਗੁਰਦਾਸਪੁਰ 15 ਜੂਨ
ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਸਕੀਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ, ਗੁਰਦਾਸਪੁਰ ਜੀ ਦੀ ਪ੍ਰਧਾਨਗੀ ਹੇਠ ਮਿਤੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਇੱਕ ਪਲੇਸਮੈਂਟ ਕੈਂਪ ਅਤੇ ਸਵੈਰੋਜਗਾਰ ਕੈਂਪ ਲਗਾਇਆ ਗਿਆ । ਇਸ ਰੋਜਗਾਰ ਮੇਲੇ ਵਿੱਚ Agile Herbal Company ਦੇ ਐਚ.ਆਰ ਸ਼੍ਰੀ ਕੁਲਦੀਪ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ । ਰੋਜਗਾਰ ਮੇਲੇ ਵਿੱਚ ਸੇਲਜ ਐਗਜੈਕਟਿਵ ਦੀਆ 50 ਆਸਾਮੀ ਲਈ ਯੋਗ ਪ੍ਰਾਰਥਨਾਂ ਦੀ ਚੋਣ ਕੀਤੀ ਜਾਣੀ ਸੀ । ਰੋਜਗਾਰ ਮੇਲੇ ਵਿੱਚ 33 ਲੜਕੀਆ ਨੇ ਭਾਗ ਲਿਆ । Agile Herbal Company ਦੇ ਐਚ.ਆਰ ਸ਼੍ਰੀ ਕੁਲਦੀਪ ਸਿੰਘ ਵਲੋਂ ਸੇਲਜ ਐਗਜੈਕਟਿਵ ਦੀ ਆਸਾਮੀ ਲਈ ਰੋਜਗਾਰ ਕੈਂਪ ਵਿੱਚ ਆਏ ਪ੍ਰਾਰਥੀਆ ਦੀ ਇੰਟਰਵਿਊ ਕੀਤੀ ਗਈ । ਇੰਟਰਿਵਊ ਕਰਨ ਉਪਰੰਤ 18 ਪ੍ਰਾਰਥਨਾਂ ਦੀ ਚੋਣ ਕੀਤੀ ਗਈ । ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਚੁਣੀਆ ਗਈਆ ਪ੍ਰਾਰਥਣਆਂ ਨੂੰ 8000 ਤੋਂ 10000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ । ਸਵੈਰੋਜਗਾਰ ਕੈਂਪ ਵਿੱਚ ਐਲ.ਡੀ.ਐਮ ਗੁਰਦਾਸਪੁਰ , ਜੀ.ਐਮ.ਡੀ.ਆਈ.ਸੀ ਬਟਾਲਾ, ਪਸ਼ੂ ਪਾਲਣ , ਮੱਛੀ ਪਾਲਣ, ਐਸ.ਸੀ ਕਾਰਪੋਰੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਵਿਭਾਗਾਂ ਦੇ ਅਧਿਕਾਰੀਆ/ ਨੁਮਾਇੰਦਿਆ ਨੇ ਸ਼ੂਮਲੀਅਤ ਕੀਤੀ । ਸਵੈ-ਰੋਜਗਾਰ ਕੈਂਪ ਵਿੱਚ ਕੁੱਲ 36 ਪ੍ਰਾਰਥੀਆ ਨੇ ਭਾਗ ਲਿਆ । ਇਸ ਕੈਂਪ ਵਿੱਚ ਬੇਰੁਜਗਾਰ ਪ੍ਰਾਰਥੀ ਜੋ ਆਪਣਾ ਨਿੱਜੀ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਵਲੋਂ ਸਵੈ-ਰੋਜਗਾਰ ਸਕੀਮ ਅਧੀਨ ਲੋਨ ਲਈ ਅਪਲਾਈ ਕੀਤਾ ਗਿਆ ਸੀ। ਉਪਰਕੋਤ ਵਿਭਾਗਾਂ ਤੋਂ ਆਏ ਅਧਿਕਾਰੀਆ ਵਲੋ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਵੈ-ਰੋਜਗਾਰ ਸਕੀਮ ਅਧੀਨ ਲੋਨ ਲੈਣ ਲਈ ਆਏ ਪ੍ਰਾਰਥੀਆ ਦੀ ਇੰਟਰਵਿਊ ਲਈ ਗਈ । ਸਵੈਰੋਜਗਾਰ ਕੈਂਪ ਵਿੱਚ ਆਏ ਉਪਰੋਕਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆ /ਨੁਮਾਇੰਦਿਆ ਵਲੋਂ ਇੰਟਰਵਿਊ ਦੌਰਾਨ 26 ਪ੍ਰਾਰਥੀਆ ਨੂੰ ਲੋਨ ਲੈਣ ਲਈ ਚੁਣਿਆ ਗਿਆ । ਜਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਵੈ-ਰੋਜਗਾਰ ਦੀਆ ਵੱਖ-ਵੱਖ ਸਕੀਮਾਂ ਰਾਹੀਂ ਬੇਰੁਜਗਾਰ ਨੌਜਵਾਨ ਜੋ ਆਪਣਾ ਨਿੱਜੀ ਕੰਮ ਕਰਨ ਦੇ ਚਾਹਵਾਨ ਹਨ, ਨੂੰ ਸਬਸਿਡੀ ਤੇ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ । ਉਹਨਾਂ ਅੱਗੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਬੇਰੁਜਗਾਰ ਪ੍ਰਾਰਥੀਆ ਲਈ ਪਹਿਲਾਂ ਵੀ ਅਜਿਹੇ ਕੈਂਪ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਹੋਰ ਵੀ ਰੋਜਗਾਰ/ਸਵੈ-ਰੋਜਗਾਰ ਸਬੰਧੀ ਕੈਂਪ ਆਯੋਜਿਤ ਕੀਤੇ ਜਾਂਦੇ ਰਹਿਣਗੇ ਹਨ ਤਾਂ ਜੋ ਬੇਰੁਜਗਾਰ ਪ੍ਰਾਰਥੀ ਇਹਨਾਂ ਸਕੀਮਾਂ ਦਾ ਲਾਹਾ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ । ਇਸ ਲਈ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀ ਰੋਜਗਾਰ ਦਫਤਰ ਵਿਖੇ ਆਪਣਾ ਨਾਮ ਰੋਜਗਾਰ ਲਈ ਦਰਜ ਕਰਵਾਉਣ । ਪ੍ਰਾਰਥੀ ਆਨਲਾਈਨ ਵੀ ਵਿਭਾਗ ਦੀ ਵੈਬਸਾਈਟ www.pgrkam.com ਤੇ ਵੀ ਆਪਣਾ ਨਾਮ ਦਰਜ ਕਰ ਸਕਦੇ ਹਨ ।