Breaking News

ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਕਰਵਾਈ ਜਾ ਰਹੀ ਹੈ ਹੈਪੇਟਾਈਟਸ-ਬੀ ਅਤੇ ਸੀ ਦੀ ਸਕਰੀਨਿੰਗ : ਸਿਵਲ ਸਰਜਨ- ਨੈਸ਼ਨਲ ਵਾਇਰਲ ਹੈਪਾਟਾਈਟਸ ਸੀ ਪ੍ਰੋਗਰਾਮ ਅਧੀਨ ਮਰੀਜਾਂ ਲਈ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਬਿਲਕੁਲ ਮੁਫਤ ਦਵਾਈਆਂ ਉਪਲਬਧ : ਸਿਵਲ ਸਰਜਨ

ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਕਰਵਾਈ ਜਾ ਰਹੀ ਹੈ ਹੈਪੇਟਾਈਟਸ-ਬੀ ਅਤੇ ਸੀ ਦੀ ਸਕਰੀਨਿੰਗ : ਸਿਵਲ ਸਰਜਨ
– ਨੈਸ਼ਨਲ ਵਾਇਰਲ ਹੈਪਾਟਾਈਟਸ ਸੀ ਪ੍ਰੋਗਰਾਮ ਅਧੀਨ ਮਰੀਜਾਂ ਲਈ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਬਿਲਕੁਲ ਮੁਫਤ ਦਵਾਈਆਂ ਉਪਲਬਧ : ਸਿਵਲ ਸਰਜਨ


ਅਮਰੀਕ ਸਿੰਘ 
ਫਿਰੋਜ਼ਪੁਰ, 12 ਅਕਤੂਬਰ:     
   ਪੰਜਾਬ ਸਰਕਾਰ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੰਦ ਕੈਦੀਆਂ ਦੀ ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਸਕਰੀਨਿੰਗ ਕਰਵਾਉਣ ਦੇ ਹੁਕਮਾਂ ਤਹਿਤ ਡਾ. ਯੁਵਰਾਜ ਨਾਰੰਗ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਜੇਲ੍ਹ ਸੁਪਰਡੰਟ ਬਲਜੀਤ ਸਿੰਘ ਵੈਦ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।
        ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿੱਚ ਹੁਣ ਤੱਕ 869 ਕੈਦੀਆ ਅਤੇ ਜੇਲ੍ਹ ਸਟਾਫ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋ ਹੈਪੇਟਾਈਟਸ-ਬੀ ਦੇ 2 ਅਤੇ ਹੈਪੇਟਾਈਟਸ-ਸੀ ਦੇ 174 ਮਰੀਜ ਪਾਜੇਟਿਵ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜਾਂ ਦਾ ਇਲਾਜ ਜੇਲ੍ਹ ਦੇ ਅੰਦਰ ਹੀ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਬਿਲਕੁਲ ਮੁਫਤ ਕੀਤਾ ਜਾਵੇਗਾ।
        ਸਿਵਲ ਸਰਜਨ ਨੇ ਦੱਸਿਆ ਕਿ ਕੈਦੀਆਂ ਅਤੇ ਜੇਲ੍ਹ ਸਟਾਫ ਨੂੰ ਹੈਪੇਟਾਈਟਸ ਬਿਮਾਰੀ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਅਤੇ ਸੀ ਨਸ਼ਿਆਂ ਦੇ ਟੀਕਿਆਂ ਦੇ ਇਸਤੇਮਾਲ ਨਾਲ, ਦੂਸ਼ਿਤ ਖੂਨ ਚੜ੍ਹਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ, ਇਸ ਬੀਮਾਰੀ ਤੋਂ ਪੀੜਤ ਮਰੀਜ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਟੁਥ ਬਰਸ਼ ਅਤੇ ਰੇਜ਼ਰ ਆਪਸ ਵਿਚ ਸਾਂਝੇ ਕਰਨ ਨਾਲ, ਇਸ ਬੀਮਾਰੀ ਤੋਂ ਪੀੜਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲਸਿਸ ਹੋਣ ਨਾਲ, ਪੀੜਤ ਮਾਂ ਤੋਂ ਨਵਜੰਮੇ ਬਚੇ ਨੂੰ ਅਤੇ ਸ਼ਰੀਰ ਉੱਤੇ ਟੈਟੂ ਬਣਵਾਉਣ ਨਾਲ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚੱਲ ਰਹੇ ਨੈਸ਼ਨਲ ਵਾਇਰਲ ਹੈਪਾਟਾਈਟਸ ਸੀ ਪ੍ਰੋਗਰਾਮ ਅਧੀਨ ਹੈਪੇਟਾਈਟਸ-ਸੀ ਦੇ ਮਰੀਜਾਂ ਨੂੰ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਬਿਲਕੁਲ ਮੁਫਤ ਦਵਾਈਆਂ ਉਪਲਬਧ ਕਰਵਾਇਆ ਜਾ ਰਹੀਆਂ ਹਨ। ਇਸ ਪ੍ਰੋਗਰਾਮ ਅਧੀਨ ਜ਼ਿਲ੍ਹਾ ਫਿਰੋਜ਼ਪੁਰ ਦੇ 6181 ਹੈਪੇਟਾਈਟਸ-ਸੀ ਦੇ ਮਰੀਜ ਰਜਿਸਟਰਡ ਹੋ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਮਰੀਜ ਦਾ ਪੰਜਾਬ ਦਾ ਵਸਨੀਕ ਹੋਣਾ ਜਰੂਰੀ ਹੈ।
        ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਯੁਵਰਾਜ ਨਾਰੰਗ, ਜ਼ਿਲ੍ਹਾ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਬੁਖਾਰ ਅਤੇ ਕਮਜੋਰੀ ਮਹਿਸੂਸ ਕਰਨਾ, ਭੁੱਖ਼ ਨਾ ਲਗਣਾ ਅਤੇ ਪਿਸ਼ਾਬ ਦਾ ਪੀਲਾ ਪਨ, ਜਿਗਰ ਖਰਾਬ ਹੋਣਾ ਅਤੇ ਜਿਗਰ ਦਾ ਕੈਂਸਰ ਹੋਣਾ ਇਸ ਬੀਮਾਰੀ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਹੈਪਾਟਾਈਟਸ ਬਿਮਾਰੀ ਤੋ ਬਚਾਅ ਲਈ ਨਸ਼ੀਲੇ ਟੀਕਿਆਂ ਅਤੇ ਸੂਈਆਂ ਦਾ ਸਾਂਝਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜਖਮਾਂ ਨੂੰ ਖੁੱਲਾ ਨਾ ਛੱਡਕੇ, ਸਰਕਾਰ ਤੋ ਮੰਜੂਰਸ਼ੁਦਾ ਬਲੱਡ ਬੈਂਕ ਤੋ ਹੀ ਮਰੀਜ ਲਈ ਟੈਸਟ ਕੀਤਾ ਖੂਨ ਵਰਤੋ ਵਿੱਚ ਲਿਆ ਕੇ, ਰੇਜਰ ਅਤੇ ਬੁਰਸ਼ ਸਾਂਝੇ ਨਾ ਕਰ ਕੇ ਹੈਪੇਟਾਈਟਸ ਤੋਂ ਬਚਿਆ ਜਾ ਸਕਦਾ ਹੈ ।
                ਇਸ ਮੌਕੇ ਜੈ ਸ਼ਿਵ ਕੁਮਾਰ ਡੀ.ਐਸ.ਪੀ, ਵਿਕਾਸ ਐਲ.ਟੀ, ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨਰਿੰਦਰ ਕੁਮਾਰ, ਰਮਨਦੀਪ ਸਿੰਘ, ਅਰਵਿੰਦਰ ਸਿੰਘ ਅਤੇ ਜੇਲ੍ਹ ਸਟਾਫ ਹਾਜ਼ਰ ਸਨ। 
—-
   



About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …