Breaking News

ਔਰਤ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ: ਡਾ. ਸ਼ਿਵੇਤਾ ਸ਼ਿਨੋਏ

ਔਰਤ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ: ਡਾ. ਸ਼ਿਵੇਤਾ ਸ਼ਿਨੋਏ

ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ, 06 ਫਰਵਰੀ,               
       ਮਿਆਸ ਜੀ.ਐਨ.ਡੀ.ਯੂ. ਡੀਪਾਰਟਮੈਂਟਰ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਦੇ ਮੁਖੀ ਤੇ ਡੀਨ, ਪ੍ਰੋ. ਡਾ. ਸ਼ਿਵੇਤਾ ਸ਼ਿਨੋਏ ਨੇ ਕਿਹਾ ਕਿ ਆਧੁਨਿਕ ਦੁਨੀਆਂ ਵਿਚ ਔਰਤ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ਜੈਂਡਰ ਸੰਵੇਦਨਸ਼ੀਲਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਵਿਸ਼ੇ `ਤੇ ਦੋ ਹਫਤਿਆ ਦਾ ਆਨਲਾਈਨ ਅੰਤਰ/ਬਹੁਅਨੁਸ਼ਾਸਨੀ ਰਿਫਰੈਸ਼ ਕੋਰਸ ਵਿਚ ਮੁੱਖ ਭਾਸ਼ਣ ਦੇਣ ਰਹੇ ਸਨ। ਵੈਦਿਕ ਯੁਗ ਦੀਆਂ ਔਰਤਾਂ ਘੋਸ਼, ਅਪਲਾ, ਮੈਤਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਰਾਤਨ ਯੁਗ ਵਿਚ ਵੀ ਇਸਤਰੀਆਂ ਦਾ ਇਤਿਹਾਸ ਵਿਚ ਨਾਂ ਵਰਣਨਯੋਗ ਹਨ। ਉਨ੍ਹਾਂ ਕਿਹਾ ਕਿ ਵਿਅਕਤੀਗਤ ਰੁਝਾਨਾਂ ਕਰਕੇ ਵੱਖ ਵੱਖ ਸਮਾਜਾਂ ਵਿਚ ਔਰਤਾਂ ਨੂੰ ਹਾਸ਼ੀਏ `ਤੇ ਧੱਕਿਆ ਜਾਂਦਾ ਹੈ ਰਿਹਾ ਹੈ ਅਤੇ ਲੋੜ ਹੈ ਕਿ ਔਰਤ ਦੇ ਯੋਗਦਾਨ ਦੀ ਪਛਾਣ ਕਰਦੇ ਹੋਏ ਮੁੱਖ ਧਾਰਾ ਵਿਚ ਰੱਖਿਆ ਜਾਵੇ।
ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਪ੍ਰੋ.(ਡਾ.) ਸੁਧਾ ਜਤਿੰਦਰ ਨੇ ਯੂਨੀਵਰਸਿਟੀ ਦੇ ਇਸ ਸੈਂਟਰ ਦੀਆਂ ਮਹੱਤਵਪੂਰਨ ਗਤੀਵਿਧੀਆਂ ਤੋਂ ਜਾਣੂ ਕਰਵਾਉਂਦਿਆਂ ਕਰਵਾਉਂਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੰਧੂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾਂ ਯੂਨੀਵਰਸਿਟੀ ਦਾ ਇਹ ਕੇਂਦਰ ਅਧਿਆਪਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਮੇਂ ਦੀਆਂ ਲੋੜਾਂ ਅਨੁਸਾਰ ਗਿਆਨ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵੱਲੋਂ ਕਰਵਾਏ ਜਾਂਦੇ ਕੋਰਸਾਂ ਦਾ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਲਾਭ ਲੈਣਾ ਚਾਹੀਦਾ ਹੈ। ।
ਉਨ੍ਹਾਂ ਕਿਹਾ ਕਿ ਇਤਿਹਾਸ ਤੋਂ ਲਕਸ਼ਮੀ ਬਾਈ ਉਦਾਹਰਣ ਲੈਂਦਿਆਂ ਔਰਤਾਂ ਦੀ ਅਗਵਾਈ ਦੀ ਪਛਾਣ ਕਰਨਾ ਸਮਾਜ ਦਾ ਮੁਢਲਾ ਫਰਜ਼ ਹੈ। ਉਨ੍ਹਾਂ ਇਸ ਮੌਕੇ ਘਰੇਲੂ ਹਿੰਸਾ, ਮਨੋਵਿਗਿਆਨਕ ਮੁੱਦੇ ਅਤੇ ਜੈਂਟਰ ਮਸਲਿਆਂ `ਤੇ ਵਿਸਥਾਰ ਵਿਚ ਚਾਨਣਾ ਪਾਇਆ।
ਕੋਰਸ ਕੋਆਰਡੀਨੇਟਰ, ਡਾ. ਅਨੁਪਮ ਕੌਰ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …