Breaking News

ਔਜਲਾ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਇਕ ਪੂਣੀ ਵੀ ਨਹੀਂ ਕੱਤੀ- ਸੰਧੂ ਸਮੁੰਦਰੀ।ਔਜਲਾ 35 ਕਰੋੜ ਐਮਪੀ ਫ਼ੰਡ ਦਾ ਹਿਸਾਬ ਦੇਵੇ, ਦੱਸੇ ਕਿ ਲੋਕ ਗੰਦਗੀ ਅਤੇ ਸੀਵਰੇਜ ਨਾਲ ਪਰੇਸ਼ਾਨ ਹਨ ਫਿਰ ਚੰਡੀਗੜ੍ਹ ਗੌਲਫ਼ ਕਲੱਬ ਨੂੰ ਲੱਖਾਂ ਰੁਪਏ ਕਿਉਂ ਦਿੱਤੇ।

ਔਜਲਾ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਇਕ ਪੂਣੀ ਵੀ ਨਹੀਂ ਕੱਤੀ- ਸੰਧੂ ਸਮੁੰਦਰੀ।
ਔਜਲਾ 35 ਕਰੋੜ ਐਮਪੀ ਫ਼ੰਡ ਦਾ ਹਿਸਾਬ ਦੇਵੇ, ਦੱਸੇ ਕਿ ਲੋਕ ਗੰਦਗੀ ਅਤੇ ਸੀਵਰੇਜ ਨਾਲ ਪਰੇਸ਼ਾਨ ਹਨ ਫਿਰ ਚੰਡੀਗੜ੍ਹ ਗੌਲਫ਼ ਕਲੱਬ ਨੂੰ ਲੱਖਾਂ ਰੁਪਏ ਕਿਉਂ ਦਿੱਤੇ।

ਅਮਰੀਕ  ਸਿੰਘ 
ਅੰਮ੍ਰਿਤਸਰ ਵਿਜ਼ਨ ’ਤੇ ਸਾਰਥਕ ਨਤੀਜੇ ਆਉਣੇ ਸ਼ੁਰੂ, 850 ਕਰੋੜ ਦਾ ਸਟਾਰਟਅੱਪ, ਵੀਐਫਐਸ ਸੈਂਟਰ, ਲੂਲੂ ਨੇ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਦਾ ਲਿਆ ਫ਼ੈਸਲਾ।  

ਅੰਮ੍ਰਿਤਸਰ 27, ਮਈ (      ) ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਤਰੱਕੀ ਅਤੇ ਵਿਕਾਸ ਬਾਰੇ ਜੋ ਰੂਪ ਰੇਖਾ ਉਲੀਕਿਆ ਗਿਆ, ਉਸ ਮੁਤਾਬਕ ਸਾਰਥਕ ਵਿਕਾਸ ’ਤੇ ਅਮਲ ਸ਼ੁਰੂ ਹੋ ਚੁੱਕਾ ਹੈ, ਚੋਣ ਨਤੀਜਿਆਂ ਨਾਲ ਇਸ ’ਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦਾ  ਵਿਕਾਸ ਚਾਹੁਣ ਵਾਲੀ ਜਨਤਾ ਇਸ ਵਾਰ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਵਾਅਦਾ ਕਰਦਾ ਹਾਂ ਕਿ ਮੈਂ ਅੰਮ੍ਰਿਤਸਰ ਅਤੇ ਦਿੱਲੀ ਦੇ ਵਿੱਚ ਪੁਲ ਦਾ ਕੰਮ ਕਰਾਂਗਾ ਅਤੇ ਸ਼ਹਿਰ ਨੂੰ ਦਰਪੇਸ਼ ਮਸਲਿਆਂ ਨੂੰ ਢੁਕਵੇਂ ਮੰਚ ’ਤੇ ਜ਼ਰੂਰ ਰੱਖਾਂਗਾ।
 ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸ ਦੇ ਮੌਜੂਦਾ ਐਮਪੀ ਗੁਰਜੀਤ ਔਜਲੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੱਥ ਬੋਲਦੇ ਹਨ ਕਿ ਮੌਜੂਦਾ ਐਮਪੀ ਔਜਲੇ ਨੇ ਅੰਮ੍ਰਿਤਸਰ ਲਈ ਕੁਛ ਵੀ ਨਹੀਂ ਕੀਤਾ। ਜੋ ਵੀ ਉਹ ਵਿਕਾਸ ਪ੍ਰਾਜੈਕਟਾਂ ਬਾਰੇ ਦਾਅਵਾ ਕਰਦੇ ਹਨ, ਉਹ ਕੇਂਦਰ ਦੇ ਪ੍ਰਾਜੈਕਟ ਹਨ। ਕਾਂਗਰਸ ਸਰਕਾਰ ਨੇ ਅੰਮ੍ਰਿਤਸਰ ਨੂੰ ਕੀ ਦਿੱਤਾ, ਇਸ ਬਾਰੇ ਕਹਿਣ ਲਈ ਉਸ ਕੋਲ ਇਕ ਸ਼ਬਦ ਵੀ ਨਹੀਂ ਹੈ। ਉਹਨਾਂ ਕਿਹਾ ਕਿ ਔਜਲਾ ਨੂੰ ਐਮਪੀ ਫ਼ੰਡ ਦੇ ਮਿਲੇ 35 ਕਰੋੜ ਰੁਪਏ ਦਾ ਪਾਈ ਪਾਈ ਦਾ ਹਿਸਾਬ ਲੋਕਾਂ ਨੂੰ ਦੱਸਣ ਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਥਾਨਕ ਲੋਕ ਗੰਦਗੀ ਪਾਣੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਨਾਲ ਪਰੇਸ਼ਾਨ ਹਨ, ਪਰ ਔਜਲਾ ਵੱਲੋਂ ਚੰਡੀਗੜ੍ਹ ਗੌਲਫ਼ ਕਲੱਬ ਨੂੰ ਲੱਖਾਂ ਰੁਪਏ ਦਿੱਤੇ ਗਏ, ਕੀ ਇਹ ਪੈਸਾ ਅੰਮ੍ਰਿਤਸਰ ਦੇ ਵਿੱਚ ਖ਼ਰਚਿਆ ਨਹੀਂ ਸੀ ਜਾ ਸਕਦਾ? ਉਹਨਾਂ ਕਿਹਾ ਕਿ ਔਜਲਾ ਨੇ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਇੱਕ ਵੀ ਪਿੰਡ ਨੂੰ ਨਹੀਂ ਅਪਣਾਇਆ। ਲੁਹਾਰਕਾ ਰੋਡ ਬ੍ਰਿਜ ਨਾ ਮੁਕੰਮਲ ਬੰਦ ਪਿਆ ਹੈ। ਗੁੰਮਟਾਲਾ ਤੋਂ ਇਹ ਏਅਰਪੋਰਟ ਐਲੀਵੇਟਿਡ ਰੋਡ ਦਾ ਕੋਈ ਵਜੂਦ ਨਹੀਂ। ਉਹਨਾਂ ਕਿਹਾ ਕਿ ਔਜਲਾ ਦਿਸ਼ਾ ਕਮੇਟੀ ਦੇ ਅੱਠ ਸਾਲ ਚੇਅਰਪਰਸਨ ਰਹੇ ਪਰ ਉਹਨਾਂ ਨਾ ਭਗਤਾਂ ਵਾਲਾ ਡੰਪ ਤੇ ਨਾ ਹੀ ਤੁੰਗ ਢਾਬ ਡਰੇਨ ਦਾ ਮਸਲਾ ਹੱਲ ਕਰਵਾਇਆ, ਨਾ ਹੀ ਇਸ ਪਵਿੱਤਰ ਸ਼ਹਿਰ ਲਈ ਕੁਝ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਉਹ ਖੇਤੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਹਨ ਪਰ ਉਹਨਾਂ ਨੇ ਖੇਤੀਬਾੜੀ ਅਤੇ ਕਿਸਾਨੀ ਦੇ ਹਿਤ ’ਚ ਨਾ ਕੋਈ ਸਲਾਹ ਦਿੱਤੀ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼ ਭੇਜੀ ਹੈ। ਪਰ ਸਹੂਲਤਾਂ ਜ਼ਰੂਰ ਲਈਆਂ ਹਨ। ਉਹਨਾਂ ਕਿਹਾ ਕਿ ਔਜਲਾ ਪੋਸਟ ਗਰੈਜੂਏਟ ਇੰਸਟੀਚਿਊਟ ਫ਼ਾਰ ਹਾਰਟੀਕਲਚਰ ਬਾਰੇ ਦਾਅਵਾ ਤਾਂ ਜ਼ਰੂਰ ਕਰਦੇ ਹਨ ਪਰ ਉਹ ਹੈ ਕਿੱਥੇ? ਏਅਰਪੋਰਟ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਕਾਰਗੋ ਦੀ ਸਹੂਲਤ ਲਈ ਕੁਝ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਰਾਮ ਬਾਗ਼ ਪੈਲੇਸ ਲਈ ਫ਼ੰਡ ਲਿਆਉਣ ਦਾ ਦਾਅਵਾ ਕੀਤਾ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਫ਼ੰਡ ਮੇਰੇ ਵੱਲੋਂ ਕੇਂਦਰੀ ਪੁਰਾਤਤਵ ਵਿਭਾਗ ਤੋਂ ਚੋਣਾ ਦੇ ਐਲਾਨ ਤੋਂ ਐਨ ਪਹਿਲਾਂ ਲਿਆਂਦਾ ਗਿਆ। ਉਹਨਾਂ ਕਿਹਾ ਕਿ ਗੁਰਜੀਤ ਔਜਲਾ ਨੇ ਕਦੇ ਅੰਮ੍ਰਿਤਸਰ ਵਿੱਚ ਕੌਂਸਲੇਟ ਖੋਲ੍ਹਣ ਦੀ ਗੱਲ ਨਹੀਂ ਕੀਤੀ ਉਹਨਾਂ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਹੀ ਕੇਂਦਰ ਦੀਆਂ ਸਕੀਮਾਂ ਹਨ

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗਲ ’ਤੇ ਖ਼ੁਸ਼ੀ ਜਤਾਈ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਜੋ ਰੋਡ ਮੈਪ ਤਿਆਰ ਕੀਤਾ ਗਿਆ, ਉਸ ਉੱਤੇ ਅਮਲ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਦੱਸਿਆ ਕਿ ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਜੋ 850 ਕਰੋੜ ਰੁਪਏ ਫ਼ੰਡ ਇਕੱਠਾ ਕੀਤਾ ਗਿਆ ਉਸ ਦੀ ਵਰਤੋਂ ਲਈ ਅਪਲਾਈ ਕਰਨ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ। ਨੌਜਵਾਨ ਅਤੇ ਔਰਤਾਂ ਸਟਾਰਟ ਅਪ ਸ਼ੁਰੂ ਕਰਨ ਲਈ ਹੁਣ ਆਨ ਲਾਈਨ ਅਪਲਾਈ ਕਰ ਸਕਦੀਆਂ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਫ਼ੰਡ ਹੈ ਕੋਈ ਕਰਜ਼ਾ ਨਹੀਂ। ਇਸੇ ਵਿਚ ਸਵੱਛ ਅੰਮ੍ਰਿਤਸਰ ਅਤੇ ਨਸ਼ਾ ਮੁਕਤ ਅੰਮ੍ਰਿਤਸਰ ਦੀਆਂ ਸਕੀਮਾਂ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਭਗਤਾਂ ਵਾਲਾ ਕੂੜਾ ਡੰਪ ਦੀ ਸਮੱਸਿਆ ਨੂੰ ਸਾਡਾ ਅਮਰੀਕਨ ਭਾਰਤੀ ਭਾਈਚਾਰਾ ਬਹੁਤ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਹਨਾਂ ਦੇ ਨੁਮਾਇੰਦਿਆਂ ਵੱਲੋਂ ਡੰਪ ਦਾ ਦੌਰਾ ਵੀ ਕੀਤਾ ਗਿਆ ਅਤੇ ਉੱਥੇ ਮੈਡੀਕਲ ਕੈਂਪ ਲਗਾਉਣ ਤੋਂ ਇਲਾਵਾ ਉਕਤ ਸਮੱਸਿਆ ਨਾਲ ਨਜਿੱਠਣ ਲਈ ਮਾਹਿਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਨਸ਼ਾ ਮੁਕਤ ਅੰਮ੍ਰਿਤਸਰ ਲਈ ਵਿਕਸਤ ਅੰਮ੍ਰਿਤਸਰ ਵੱਲੋਂ ਯੂਐਸਏ ਦੀਆਂ ਦੋ ਪਾਏਦਾਰ ਦਵਾਈਆਂ ਅੰਮ੍ਰਿਤਸਰ ਨੂੰ ਫ਼ਰੀ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ’ਚ ਵਿਸ਼ਵ ਪੱਧਰੀ ਨਸ਼ਾ ਛੁਡਾਊ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਕਸਤ ਅੰਮ੍ਰਿਤਸਰ ਵੱਲੋਂ ਪ੍ਰਿੰਸਟਨ ਮਾਈਕ੍ਰੋਵੇਵ ਟੈਕਨਾਲੋਜੀ ਨਾਲ ਇਕ ਐਮਓਯੂ ਸਾਈਨ ਕੀਤਾ ਜਾ ਚੁਕਾ ਹੈ , ਜਿਸ ਨਾਲ ਇਥੇ ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਨਿਰਮਾਣ ਯੂਨਿਟ ਸਥਾਪਤ ਕੀਤਾ ਜਾਵੇਗਾ। ਸੰਧੂ ਸਮੁੰਦਰੀ ਨੇ ਕਿਹਾ ਕਿ ਆਬੂ ਧਾਬੀ ਦੀ ਲੂਲੂ ਗਰੁੱਪ ਇੰਟਰਨੈਸ਼ਨਲ ਅੰਮ੍ਰਿਤਸਰ ਵਿੱਚ ਇੱਕ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਸ਼ੁਰੂ ਕਰ ਰਿਹਾ ਹੈ।  ਲੂਲੂ ਹਾਈਪਰਮਾਰਕੀਟਾਂ ਵਿੱਚ ਸਾਡੇ ਉਤਪਾਦਾਂ ਅਤੇ ਬ੍ਰਾਂਡਾਂ ਨੂੰ ਪਲੇਟਫ਼ਾਰਮ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਇਸ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ, ਬਾਜ਼ਾਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਸੰਧੂ ਸਮੁੰਦਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵੀ ਐਫ ਐਸ ਗਲੋਬਲ ਐਪਲੀਕੇਸ਼ਨ ਸੈਂਟਰ ਅੰਮ੍ਰਿਤਸਰ ਵਿਚ ਖੋਲ੍ਹਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਐਨ ਆਰ ਆਈ ਭਾਈਚਾਰਾ, ਜਿਨ੍ਹਾਂ ਵੱਲੋਂ ਯੂ ਪੀ ਵਿੱਚ ਫ਼ਰੀ ਹਸਪਤਾਲ ਚਲਾਏ ਜਾ ਰਹੇ ਹਨ, ਵੱਲੋਂ ਅੰਮ੍ਰਿਤਸਰ ਵਿੱਚ ਵੀ ਹਸਪਤਾਲ ਖੋਲ੍ਹਣ ਲਈ ਜ਼ਮੀਨ ਦੇਖੀ ਜਾ ਰਹੀ ਹੈ, ਜਿੱਥੇ ਫ਼ਰੀ ਇਲਾਜ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਅਮਰੀਕੀ ਕੌਂਸਲੇਟ ਲਈ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਏਅਰ ਪੋਰਟ ਅਤੇ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਲਈ ਸਕਾਈ ਟਰੇਨ ਚਾਲੂ ਕਰਨਾ ਉਸ ਦਾ ਸੁਪਨਾ ਹੈ। ਧਾਰਮਿਕ ਸਥਾਨ ਨੂੰ ਜਾਣ ਵਾਲੀਆਂ ਸੜਕਾਂ ਤੇ ਗਲੀਆਂ ਨੂੰ ਪਹਿਲ ਦੇ ਅਧਾਰ ’ਤੇ ਸੁੰਦਰ ਬਣਾਇਆ ਜਾਵੇਗਾ। ਇਕ ਸਵਾਲ ਦੇ ਜਵਾਬ ’ਚ ਸੰਧੂ ਸਮੁੰਦਰੀ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਪੰਥ ਅਤੇ ਗੁਰਦੁਆਰਿਆਂ ਲਈ ਕੁਰਬਾਨੀ ਦਿੱਤੀ, ਜਿਸ ਕਰਕੇ ਸਿੱਖ ਪੰਥ ਅਤੇ ਪੰਜਾਬੀਆਂ ਵਿਚ ਅੱਜ ਵੀ ਸਤਿਕਾਰੇ ਜਾਂਦੇ ਹਨ। ਦੂਜੇ ਪਾਸੇ ਅਕਾਲੀਆਂ ਦੇ ਅਧੀਨ ਅੱਜ ਕਲ ਗੁਰਦੁਆਰਿਆਂ ਦਾ ਕੀ ਹਾਲ ਹੈ, ਤੁਸੀਂ ਜਾਣਦੇ ਹੋ। ਹੁਣ ਫਿਰ ਇਕ ਹੋਰ ਗੁਰਦੁਆਰਾ ਸੁਧਾਰ ਲਹਿਰ ਦੀ ਮੰਗ ਉੱਠ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ, ਗੁਰੂ ਸਾਹਿਬਾਨ ਦੇ ਗੁਰਪੁਰਬ ਵਿਸ਼ਵ ਪੱਧਰ ’ਤੇ ਮਨਾਏ, ਵੀਰ ਬਾਲ ਦਿਵਸ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਦੇਸ਼ ਦੇ ਕੋਨੇ-ਕੋਨੇ ਰੂਬਰੂ ਕਰਾਇਆ। ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਬਲ਼ੂ ਸਟਾਰ ਓਪਰੇਸ਼ਨ ਕੀਤਾ ਦਿਲੀ ਤੇ ਹੋਰਨਾਂ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ, ਪਰ ਕੀ ਐੱਮ ਪੀ ਔਜਲਾ ਇਸ ਬਾਰੇ ਰਾਹੁਲ ਗਾਂਧੀ ਨਾਲ ਕਦੀ ਗਲ ਵੀ ਕੀਤੀ ਹੈ? ਉਨ੍ਹਾਂ ਕਿਹਾ ਕਿ ਦਿਲੀ ਵਿਚ ਕਾਂਗਰਸ ਅਤੇ ਆਪ ਗਲਵੱਕੜੀ ਹਨ ਪਰ ਪੰਜਾਬ ਵਿਚ ਇਕ ਦੂਜੇ ਦੇ ਵਿਰੋਧੀ ਹੋਣ ਦਾ ਡਰਾਮਾ ਕਰਦੇ ਹਨ ਪਰ ਲੋਕ ਸਭ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਵਿਕਾਸ ਦੀ ਲੋੜ ਹੈ। ਸ਼ਹਿਰ ਅਤੇ ਦਿਹਾਤੀ ’ਚ ਸਭ ਸਮੱਸਿਆਵਾਂ ਇੱਕੋ ਜਿਹੀਆਂ ਹਨ। ਨਸ਼ਿਆਂ ਦੀ ਸਮੱਸਿਆ ਬਹੁਤ ਭਿਅੰਕਰ ਹੈ।  ਉਨ੍ਹਾਂ ਕਿਹਾ ਕਿ ਤੀਜੀ ਵਾਰ ਲਗਾਤਾਰ ਮੋਦੀ ਦੀ ਕੇਂਦਰ ’ਚ ਸਰਕਾਰ ਬਣੇਗੀ। ਸ਼ਹਿਰ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਅਤੇ ਵਿਕਾਸ ਲਈ ਲੋਕ ਇਸ ਵਾਰ ਭਾਜਪਾ ਨੂੰ ਮੌਕਾ ਜ਼ਰੂਰ ਦੇਣਗੇ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …