ਔਜਲਾ ਨੂੰ ਪਲਕਾਂ ਦੇ ਬਿਠਾਇਆ ਸ਼ਹਿਰਵਾਸਿਆਂ ਨੇ ਸਮਰਥਕਾਂ ਨੇ ਜਿੱਤ ‘ਤੇ ਮੋਹਰ ਲਾਈ
ਅਮਰੀਕ ਸਿੰਘ
ਅੰਮਿ੍ਤਸਰ ਮਈ 30
ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਸਫਲ ਰੋਡ ਸ਼ੋਅ ਰਾਹੀਂ ਜਿੱਤ ਦਾ ਐਲਾਨ ਕੀਤਾ ਹੈ। ਵੱਡੀ ਗਿਣਤੀ ਵਿੱਚ ਪੁੱਜੇ ਸਮਰਥਕਾਂ ਨੇ ਸਾਬਤ ਕਰ ਦਿੱਤਾ ਕਿ 4 ਜੂਨ ਨੂੰ ਨਤੀਜੇ ਕਾਂਗਰਸ ਦੇ ਹੱਕ ਵਿੱਚ ਆਉਣਗੇ।
ਹਾਲ ਗੇਟ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੇ ਸਵਾਗਤ ਲਈ ਥਾਂ-ਥਾਂ ਲੋਕ ਅਤੇ ਸਮਰਥਕ ਖੜ੍ਹੇ ਸਨ। ਦੁਕਾਨਦਾਰਾਂ ਨੇ ਵੀ ਬਾਹਰ ਆ ਕੇ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਤੀਜੀ ਵਾਰ ਵੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਦੀ ਆਵਾਜ਼ ਲੋਕ ਸਭਾ ਵਿੱਚ ਗੂੰਜੇਗੀ। ਗੁਰਜੀਤ ਸਿੰਘ ਔਜਲਾ ਨਾਲ ਹੱਥ ਮਿਲਾਉਣ ਅਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਲਈ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। 45 ਡਿਗਰੀ ਦੀ ਅੱਤ ਦੀ ਗਰਮੀ ਵਿੱਚ ਵੀ ਲੋਕ ਸਵਾਗਤ ਲਈ ਤਿਆਰ ਖੜ੍ਹੇ ਸਨ।
ਗੁਰਜੀਤ ਸਿੰਘ ਔਜਲਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਿਆਰ ਹੀ ਉਨ੍ਹਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਦੇ ਰਹਿਣ ਦੀ ਹਿੰਮਤ ਅਤੇ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਵਪਾਰੀਆਂ ਨੂੰ ਮਿਲਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮੁਸ਼ਕਿਲ GST ਸਲੈਬ, ਉੱਚ ਵਿਆਜ ‘ਤੇ ਮੁਦਰਾ ਕਰਜ਼ਾ, ਭਾਰਤ-ਪਾਕਿ ਸਰਹੱਦ ਦਾ ਬੰਦ ਹੋਣਾ ਕੁਝ ਅਜਿਹੀਆਂ ਸਮੱਸਿਆਵਾਂ ਹਨ ਜੋ ਵਪਾਰੀਆਂ ਨੂੰ ਵਧਣ ਨਹੀਂ ਦੇ ਰਹੀਆਂ, ਇਸੇ ਲਈ ਕਾਂਗਰਸ ਦੇ ਆਉਣ ‘ਤੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਯੋਜਨਾਵਾਂ ‘ਤੇ ਕੰਮ ਕਰੇਗੀ ਅਤੇ ਬਹੁਤ ਸਾਰੀਆਂ ਨਵੀਆਂ ਸਕੀਮਾਂ ਲਿਆਓਣਗੇ।
ਹਾਲ ਗੇਟ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਭਰਾਵਾਂ ਦਾ ਢਾਬਾ ਵਿਖੇ ਸਮਾਪਤ ਹੋਇਆ ਜਿੱਥੇ ਗੁਰਜੀਤ ਸਿੰਘ ਔਜਲਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਓ.ਪੀ.ਸੋਨੀ, ਸੁੱਖ ਔਜਲਾ, ਬਾਬਰ ਔਜਲਾ, ਡਾ: ਰਾਜਕੁਮਾਰ, ਇੰਦਰਬੀਰ ਸਿੰਘ ਬੁਲਾਰੀਆ, ਅਸ਼ਵਨੀ ਪੱਪੂ, ਦਰਬਾਰੀ ਲਾਲ, ਜੁਗਲ ਕਿਸ਼ੋ ਸ਼ਰਮਾ, ਸੁਨੀਲ ਦੱਤੀ, ਮਮਤਾ ਦੱਤਾ, ਦਿਨੇਸ਼ ਬੱਸੀ, ਤਰਸੇਮ ਸਿੰਘ ਦਾਸੀ, ਵਿਕਾਸ ਸੋਨੀ, ਸੁਨੀਲ ਕਾਉਂਟੀ, ਰਾਜਕੰਵਲ ਪ੍ਰਿਤਪਾਲ ਸਿੰਘ ਲਕੀ, ਵਿਕਾਸ ਸੋਨੀ, ਸੁਨੀਲ ਕੋਂਟੀ, ਸੰਜੀਵ ਅਰੋੜਾ ਆਦਿ ਹਾਜ਼ਰ ਸਨ।