Breaking News

ਇਕ ਵਾਰ ਵਰਤੋਂ ਯੋਗ ਪਲਾਸਟਿਕ ਦੀ ਵਰਤੋਂ ਸਖਤੀ ਨਾਲ ਰੋਕੀ ਜਾਵੇਗੀ-ਹੇਅਰ

ਚੌਗਿਰਦੇ ਦੀ ਸਾਂਭ-ਸੰਭਾਲ ਲਈ ਹਰੇਕ ਮਨੁੱਖ ਆਪਣੀ ਜ਼ਿੰਮੇਵਾਰੀ ਸਮਝੇ

ਅਮਰੀ

ਇਕ ਵਾਰ ਵਰਤੋਂ ਯੋਗ ਪਲਾਸਟਿਕ ਦੀ ਵਰਤੋਂ ਸਖਤੀ ਨਾਲ ਰੋਕੀ ਜਾਵੇਗੀ-ਹੇਅਰ

ਚੌਗਿਰਦੇ ਦੀ ਸਾਂਭ-ਸੰਭਾਲ ਲਈ ਹਰੇਕ ਮਨੁੱਖ ਆਪਣੀ ਜ਼ਿੰਮੇਵਾਰੀ ਸਮਝੇ

ਅਮਰੀਕ ਸਿੰਘ 

ਅੰਮ੍ਰਿਤਸਰ  16 ਸਤੰਬਰ 

ਵਿਸ਼ਵ ਓਜ਼ਨ ਦਿਵਸ ਮੌਕੇ ਬੋਲਦੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਹੇਅਰ  ਨੇ ਕਿਹਾ ਕਿ ਕੁਦਰਤ ਨੇ ਧਰਤੀ ਉਤੇ ਪੈਦਾ ਕੀਤੇ ਸਾਰੇ ਜੀਵ-ਜੰਤੂਆਂ ਵਿਚੋਂ ਜੇਕਰ ਕਿਸੇ ਨੂੰ ਸਭ ਤੋਂ ਵੱਧ ਤਾਕਤਵਰ ਬਣਾਇਆ ਹੈ ਤਾਂ ਉਹ ਇਨਸਾਨ ਹੈਪਰ ਮਾੜੀ ਗੱਲ ਇਹ ਹੈ ਕਿ ਇਨਸਾਨ ਨੇ ਹੀ ਕੁਦਰਤ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਉਨਾਂ ਕਿਹਾ ਕਿ ਓਜ਼ੋਨ ਵਰਗੇ ਕੁਦਰਤੀ ਸਰੋਤਜਿਨਾ ਕਾਰਨ ਧਰਤੀ ਉਤੇ ਜੀਵਨ ਹੈਨੂੰ ਪੈਦਾ ਹੁੰਦੇ ਲੱਖਾਂ ਸਾਲ ਲੱਗ ਗਏਪਰ ਸਾਡੀ ਜੀਵਨ-ਸ਼ੈਲੀ ਤੇ ਉਦਯੋਗਿਕ ਕ੍ਰਾਂਤੀ ਨੇ ਇੰਨਾ ਨੂੰ ਕਰੀਬ 100 ਸਾਲ ਦੇ ਅਰਸੇ ਵਿਚ ਹੀ ਨੁਕਸਾਨ ਦਿੱਤਾ ਹੈ। ਉਨਾਂ ਕਿਹਾ ਕਿ ਅੱਜ ਸਾਨੂੰ ਗੁਰੂ ਸਾਹਿਬ ਦੇ ਫਸਲਫੇ ਪਵਨ ਗੁਰੂ ਪਾਣੀ ਪਿਤਾ’ ਨੂੰ ਸਮਝਣ ਉਤੇ ਉਸ ਉਤੇ ਚੱਲਣ ਦੀ ਲੋੜ ਹੈ। ਸ੍ਰੀ ਹੇਅਰ ਨੇ ਕਿਹਾ ਕਿ ਆਕਸੀਜਨ ਦੀ ਮਹੱਤਤਾ ਸਾਨੂੰ ਕਰੋਨਾ ਵਿਚ ਸਿਫਾਰਸ਼ ਉਤੇ ਜਾਂ ਹਜ਼ਾਰਾਂ ਰੁਪਏ ਖਰਚ ਕੇ ਮਿਲਦੇ ਆਕਸੀਜਨ ਦੇ  ਸਿਲੋਡਰਾਂ ਤੋਂ ਸਮਝਣੀ ਚਾਹੀਦੀ ਹੈ ਕਿ ਸਾਨੂੰ ਕੁਦਰਤ ਨੇ ਕਿੰਨੇ ਅਨਮੋਲ ਖਜ਼ਾਨੇ ਬਖਸ਼ੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਇਕ ਵਾਰ ਵਰਤੋਂ ਯੋਗ ਪਾਲਸਟਿਕ ਉਤੇ ਲਗਾਈ  ਪਾਬੰਦੀ ਅਜੇ ਜਾਗਰੂਕਤਾ ਦੌਰ ਵਿਚੋਂ ਹੀ ਲੰਘ ਰਹੀ ਹੈ ਅਤੇ ਜੇਕਰ ਲੋਕ ਨਾ ਸਮਝੇ ਤਾਂ ਸਰਕਾਰ ਵਰਤਣਬਨਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਰੁੱਖ ਲਗਾਉਣਉਨਾਂ ਨੂੰ ਪਾਲਣਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣਪਰਾਲੀ ਨੂੰ ਨਾ ਸਾੜਨ ਵਰਗੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰਹਿਣ ਲਈ ਇਹ ਧਰਤੀ ਤੇ ਵਾਤਵਰਣ ਬਚੇਗਾ। ਅੱਜ ਸ੍ਰੀ ਹੇਅਰ ਨੇ ਪ੍ਰਦੂਸ਼ਣ ਵਿਭਾਗ ਵੱਲੋਂ ਪੁਰਾਣੇ ਫੋਕਲ ਪੁਆਇੰਟ ਵਿਚ ਢਾਈ ਏਕੜ ਰਕਬੇ ਵਿਚ ਲਗਾਏ ਜੰਗਲ ਜਿਸ ਵਿਚ 40 ਤਰਾਂ ਦੇ ਦਰਖਤ ਲਗਾਏ ਗਏ ਹਨਦੀ ਸ਼ੁਰੂਆਤ ਵੀ ਕੀਤੀ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਨਿੱਜੀ ਤੌਰ ਉਤੇ ਆਪਣੀ ਜਿੰਮੇਵਾਰੀ ਪਛਾਣੋਸਰਕਾਰ ਪੱਧਰ ਉਤੇ ਮੈਂ ਇਸ ਕੰਮ ਵਿਚ ਕੋਈ ਕੁਤਾਹੀ ਨਹੀਂ ਹੋਣ ਦਿੰਦਾ।

  ਇਸ ਮੌਕੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਵਿਚ ਵਾਤਾਵਰਣ ਸੰਭਾਲ ਲਈ ਕੀਤੇ ਗਏ ਉਪਰਾਲਿਆਂਜਿਸ ਵਿਚ 40 ਹਜ਼ਾਰ ਤੋਂ ਵੱਧ ਦਰਖਤ ਲਗਾਉਣੇ,  ਈ ਵਾਹਨਾਂ ਦੀ ਸ਼ੁਰੂਆਤ,  ਕੈਂਪਸ ਵਿਚ ਗੱਡੀਆਂ ਦੇ ਦਾਖਲੇ ਉਤੇ ਰੋਕ ਵਾਟਰ ਹਾਰਵੈਸਟਿੰਗਵਰਮੀ ਕੰਪੋਸਟ ਆਦਿ ਵਰਗੇ ਕੰਮ ਸ਼ਾਮਿਲ ਹਨਦਾ ਜ਼ਿਕਰ ਕਰਦੇ ਕਿਹਾ ਕਿ ਇੰਨਾ ਕੋਸ਼ਿਸ਼ਾਂ ਦੇ ਥੋੜੇ ਅਰਸੇ ਵਿਚ ਹੀ ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ  ਪ੍ਰੋ. ਆਦਰਸ਼ ਪਾਲ ਵਿਗ ਨੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣਮੀਂਹ ਦੇ ਪਾਣੀ ਨੂੰ ਸੰਭਾਲਣਏ ਸੀ ਤੇ ਫਰਿਜ਼ਾਂ ਵਰਗੇ ਯੰਤਰ ਜੋ ਕਿ ਕਲੋਰੋ ਫਲੋਰੋ ਕਾਰਬਨ ਪੈਦਾ ਕਰਕੇ ਓਜ਼ਨ ਨੂੰ ਖ਼ਤਰਾ ਪਹੁੰਚਾਉਦੇ ਹਨਦੀ ਦੁਰਵਰਤੋਂ ਰੋਕਣ ਉਤੇ ਜ਼ੋਰ ਦਿੱਤਾ। ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲਪ੍ਰੋ ਸਰੋਜ਼ ਅਰੋੜਾ ਨੇ ਓਜ਼ਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਰਿਪੋਰਟ ਦਰਸ਼ਕਾਂ ਨਾਲ ਸਾਂਝੀ ਕੀਤੀ। ਹੋਰਨਾਂ ਤੋਂ ਇਲਾਵਾ ਇੰਜ ਕੁਰਨੇਸ਼ ਗਰਗ ਮੈਂਬਰ ਸਕੱਤਰਇੰਜ ਜੀ ਐਸ ਮਜੀਠੀਆ ਨੇ ਵੀ ਸੰਬੋਧਨ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ  ਨੂੰ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂਵਿਧਾਇਕ ਡਾ. ਜੀਵਨਜੋਤ ਕੌਰਵਿਧਾਇਕ ਸ. ਦਲਬੀਰ ਸਿੰਘ ਟੌਂਗਡੀ ਐਸ ਪੀ ਕੰਵਲਜੀਤ ਸਿੰਘ ਮੰਡਡੀ ਆਰ ਸਹਿਕਾਰਤਾ ਸ. ਜੀ ਪੀ ਸਿੰਘਸੈਨੇਟ ਮੈਂਬਰ ਸ੍ਰੀ ਸਤਪਾਲ ਸਿੰਘ ਸੋਖੀਐਕਸੀਅਨ ਸ. ਹਰਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …