:– ਆਸ਼ਾ ਵਰਕਰਾਂ ਨੇ ਚਿੱਟੇ ਦਾ ਸਰਵੇਖਣ ਕਰਨ ਤੇ ਲਗਾਈ ਡਿਊਟੀ ਦਾ ਕੀਤਾ ਬਾਈਕਾਟ ਸਿਵਲ ਸਰਜਨ ਦਫਤਰ ਗੁਰਦਾਸਪੁਰ ਅੱਗੇ ਕੀਤਾ ਰੋਸ ਪ੍ਰਦਰਸ਼ਨ
….
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਐਂਕਰ ::– 2500 ਰੁਪਏ ਰੈਗੂਲਰ ਭੱਤਾ ਨਾ ਮਿਲਣ ਅਤੇ ਪੰਜਾਬ ਸਰਕਾਰ ਵੱਲੋਂ ਚਿੱਟੇ ਦਾ ਸਰਵੇਖਣ ਕਰਨ ਸੰਬੰਧੀ ਆਸ਼ਾ ਵਰਕਰਾਂ ਦੀ ਲਗਾਈ ਗਈ ਡਿਊਟੀ ਦੇ ਵਿਰੋਧ ਵਿਚ ਅੱਜ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਅੱਗੇ ਲਗਾਇਆ ਧਰਨਾ ਕੀਤਾ ਰੋਸ ਪ੍ਰਦਰਸ਼ਨ ਸਰਵੇਖਣ ਦਾ ਕੀਤਾ ਬਾਈਕਾਟ ਕਿਹਾ ਸਰਵੇਖਣ ਕਰਨ ਦਾ ਫ਼ੈਸਲਾ ਵਾਪਿਸ ਨਾ ਲਿਆ ਗਿਆ ਤਾਂ ਕੀਤਾ ਜਾਵੇਗਾ ਸੰਘਰਸ਼ ਤਿੱਖਾ
ਵੀ ਓ :— ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਆਸ਼ਾ ਵਰਕਰਾਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਉਨ੍ਹਾਂ ਦਾ 2500 ਰੁਪਏ ਰੈਗੂਲਰ ਪਤਾ ਲਗਾਇਆ ਗਿਆ ਸੀ ਜੋ ਇਸ ਸਰਕਾਰ ਨੇ ਅਜੇ ਤੱਕ ਜਾਰੀ ਨਹੀਂ ਕੀਤਾ ਅਤੇ ਇਹ ਸਰਕਾਰ ਆਸ਼ਾ ਵਰਕਰਾਂ ਨੂੰ ਭੱਤਾ ਦੇਣ ਦੀ ਬਜਾਏ ਉਨ੍ਹਾਂ ਦੇ ਕੋਲੋਂ ਚਿੱਟੇ ਦਾ ਸਰਵੇਖਣ ਕਰਵਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ ਉਨ੍ਹਾਂ ਕਿਹਾ ਕਿ ਉਹ ਇਸ ਨਸ਼ੇ ਦਾ ਸਰਵੇਖਣ ਨਹੀਂ ਕਰਨਗੀਆਂ ਅਤੇ ਕਿਹਾ ਕਿ ਨਸ਼ੇ ਦਾ ਸਰਵੇਖਣ ਕਰਨ ਦੇ ਲਈ ਪੰਜਾਬ ਪੁਲਸ ਜਾਂ ਫਿਰ ਪੁਰਸ਼ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਵੇ ਕਿਉਂਕਿ ਉਨ੍ਹਾਂ ਨੂੰ ਕੋਈ ਵੀ ਵਿਭਾਗ ਵੱਲੋਂ ਸਕਿਉਰਿਟੀ ਨਹੀਂ ਦਿੱਤੀ ਗਈ ਨਸ਼ਾ ਕਰਨ ਦੇ ਆਦੀ ਉਨ੍ਹਾਂ ਦੇ ਉੱਪਰ ਹਮਲਾ ਵੀ ਕਰ ਸਕਦੇ ਹਨ ਇਸ ਲਈ ਉਨ੍ਹਾਂ ਨੇ ਇਸ ਸਰਵੇਖਣ ਦਾ ਬਾਈਕਾਟ ਕੀਤਾ ਅਤੇ ਸਿਵਲ ਸਰਜਨ ਗੁਰਦਾਸਪੁਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੀਆਂ
ਬਾਈਟ 1 :— ਗੁਰਮਿੰਦਰ ਕੌਰ (ਆਸ਼ਾ ਵਰਕਰ)
ਬਾਈਟ:– 2 ਆਂਚਲ ਮੱਟੂ (ਆਸ਼ਾ ਵਰਕਰ)
Download link________________________________