ਅੰਮ੍ਰਿਤਸਰ ਵਿੱਚ ਆਪ ਆਗੂ ਨੇ ਚਲਾਈਆਂ ਗੋਲੀਆਂ ਇੱਕ ਨੌਜਵਾਨ ਦੀ ਮੌਤ
ਪੁਲਸ ਦੇ ਸਾਹਮਣੇ ਚੱਲੀਆਂ ਗੋਲੀਆਂ ਪੁਲਿਸ ਮੂਕ ਦਰਸ਼ਕ ਬਣ ਦੇਖਦੀ ਰਹੀ ਤਮਾਸ਼ਾ – ਚਸ਼ਮਦੀਦ
ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਪੁਰਾਣੀ ਰੰਜਿਸ਼ ਤਹਿਤ ਚੱਲੀਆਂ ਗੋਲੀਆਂ
ਐਂਕਰ : ਪੰਜਾਬ ਵਿੱਚ ਇਸ ਤੇ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਸਾਫ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਪੰਜਾਬ ਵਿੱਚ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਪੁਲਸ ਮੂਕ ਦਰਸ਼ਕ ਬਣ ਸਾਰਾ ਕੁਝ ਦੇਖਦੀ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦਾ ਜਿੱਥੇ ਕਿ ਆਪ ਆਗੂ ਚਰਨਦੀਪ ਸਿੰਘ ਬੱਬਾ ਵੱਲੋਂ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀਆਂ ਚਲਾਈਆਂ ਗਈਆਂ ਜਿਸ ਚ ਕਿ ਦੋ ਨੌਜਵਾਨ ਜ਼ਖ਼ਮੀ ਹੋਏ ਜਿਸ ਵਿੱਚੋਂ ਕੀ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਇਸ ਬਾਰੇ ਗੱਲਬਾਤ ਕਰਦਿਆਂ ਚਸ਼ਮਦੀਦ ਨੇ ਦੱਸਿਆ ਕਿ ਚਰਨਦੀਪ ਸਿੰਘ ਬੱਬਾ ਜੋ ਕਿ ਰਾਜਨੀਤਿਕ ਨਾਲ ਸੰਬੰਧ ਰੱਖਦਾ ਹੈ ਅਤੇ ਪਹਿਲਾਂ ਕਾਂਗਰਸ ਵਿੱਚ ਸੀ ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕਾ ਹੈ ਉਸ ਵੱਲੋਂ ਆਪਣੀ ਰਾਜਨੀਤਿਕ ਸ਼ਹਿ ਦੇ ਨਾਲ ਅਕਸਰ ਹੀ ਅਤੇ ਗੁੰਡਾਗਰਦੀ ਕੀਤੀ ਜਾਂਦੀ ਹੈ ਅਤੇ ਅੱਜ ਵੀ ਉਹ ਪੁਰਾਣੀ ਰੰਜਿਸ਼ ਦੇ ਤਹਿਤ ਜ਼ਮੀਨ ਦੇ ਕਬਜ਼ੇ ਤੇ ਨੀਅਤ ਨਾਲ ਆ ਕੇ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਿ ਦੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਅਤੇ ਦੋਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਗੁਰਪ੍ਰਤਾਪ ਸਿੰਘ ਰਾਜਾ ਹੈ ਜਿਸ ਦੀ ਕਿ ਹੁਣ ਮੌਤ ਹੋ ਚੁੱਕੀ ਹੈ ਅਤੇ ਜਦੋਂ ਚਰਨਦੀਪ ਸਿੰਘ ਬਾਬੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਉਦੋਂ ਮੌਕੇ ਤੇ ਪੁਲਸ ਵੀ ਮੌਜੂਦ ਸੀ ਚਸ਼ਮਦੀਦ ਨੇ ਦੱਸਿਆ ਕਿ ਪੁਲੀਸ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੀ ਰਹੀ
ਬਾਈਟ : ਗੁਰਨਾਮ ਸਿੰਘ ( ਚਸ਼ਮਦੀਦ )
ਦੂਜੇ ਪਾਸੇ ਇਸ ਸੰਬੰਧੀ ਆਈਪੀਐਸ ਅਭੀਮੰਨਿਊ ਰਾਣਾ ਨੇ ਦੱਸਿਆ ਕਿ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਪੁਲਸ ਅਧਿਕਾਰੀ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਗੋਲੀ ਲੱਗਣ ਨਾਲ ਇਕ ਨੌਜਵਾਨ ਜਿਸ ਦਾ ਨਾਮ ਗੁਰਪ੍ਰਤਾਪ ਸਿੰਘ ਰਾਜਾ ਹੈ ਉਸਦੀ ਮੌਤ ਹੋ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਬਾਈਟ : ਅਭੀਮੰਨਿਊ ਰਾਣਾ ( ਆਈਪੀਐਸ ਪੁਲੀਸ ਅਧਿਕਾਰੀ )
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਸ਼ਰੇਆਮ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੇ ਚੁੱਪੀ ਧਾਰੀ ਰੱਖੀ ਸੀ ਲੇਕਿਨ ਅੱਜ ਆਮ ਆਦਮੀ ਪਾਰਟੀ ਦੇ ਹੀ ਆਗੂ ਵੱਲੋਂ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਆਪਣੇ ਇਸ ਆਗੂ ਤੇ ਕੀ ਕਾਰਵਾਈ ਕਰਦੀ ਅਤੇ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਦਿੱਤਾ ਗਿਆ ਲੇਕਿਨ ਪੁਲਸ ਨੇ ਅਜੇ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ
Jaskaran Singh Amritsar