ਅੰਮ੍ਰਿਤਸਰ ਵਿਚ ਲੁੱਟ ਕਰਨ ਆਏ ਲੁਟੇਰਿਆਂ ਨੇ ਬਜ਼ੁਰਗ ਔਰਤ ਦਾ ਕੀਤਾ ਕਤਲ
ਲੁਟੇਰਿਆਂ ਨੇ ਘਰ ਦਾ ਸਾਮਾਨ ਲੁੱਟਣ ਤੋਂ ਬਾਅਦ ਔਰਤ ਦਾ ਕੀਤਾ ਕਤਲ
24 ਘੰਟਿਆਂ ਵਿੱਚ ਅੰਮ੍ਰਿਤਸਰ ਚ ਹੋਇਆ ਤੀਸਰਾ ਕਤਲ
ਅੰਮ੍ਰਿਤਸਰ ਵਿੱਚ ਇਸ ਸਮੇਂ ਲਾਅ ਐਂਨ ਆਰਡਰ ਦੀ ਸਥਿਤੀ ਪੂਰੀ ਤਰੀਕੇ ਨਾਲ ਬਾਤੋਂ ਬਦਤਰ ਹੋ ਗਈ ਹੈ ਅਤੇ 24 ਘੰਟਿਆਂ ਦੇ ਅੰਦਰ ਹੀ ਅੰਮਿ੍ਤਸਰ ਵਿੱਚ ਤਿੰਨ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਗਈਆਂ ਹਨ ਜਿਸ ਨੇ ਕਿ ਪੁਲਸ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ ਪਹਿਲਾ ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ ਅਤੇ ਸਵੇਰੇ ਤੜਕਸਾਰ ਘਨੂੰਪੁਰ ਕਾਲੇ ਵਿਖੇ ਗੁਰਦੁਆਰਾ ਚ ਨਤਮਸਤਕ ਹੋਣ ਜਾ ਰਹੇ ਨੌਜਵਾਨ ਤੇ ਗੋਲੀਆਂ ਚੱਲੀਆਂ ਅਤੇ ਹੁਣ ਗਵਾਲ ਮੰਡੀ ਚੌਕ ਨਜ਼ਦੀਕ ਇਕ ਘਰ ਚ ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਵੱਲੋਂ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੀ ਘਰ ਦੇ ਵਿੱਚ ਹੀ ਕਰਿਆਨਾ ਦੀ ਦੁਕਾਨ ਹੈ ਜਦੋਂ ਸਵੇਰੇ ਦੁਕਾਨ ਨਾ ਖੁੱਲ੍ਹੀ ਤਾਂ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕੀ ਉਨ੍ਹਾਂ ਦੀ ਭੂਆ ਦੁਕਾਨ ਚ ਡਿੱਗੀ ਪਈ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਪੁਲਸ ਨੂੰ ਸੂਚਿਤ ਕੀਤਾ ਉਨ੍ਹਾਂ ਦੱਸਿਆ ਕਿ ਘਰ ਦਾ ਸਾਰਾ ਸਾਮਾਨ ਵੀ ਬਿਖਰਿਆ ਪਿਆ ਹੈ ਅਜਿਹਾ ਲੱਗਦਾ ਹੈ ਕਿ ਕੋਈ ਰਾਤ ਨੂੰ ਲੁੱਟ ਦੀ ਨੀਅਤ ਨਾਲ ਆਇਆ ਹੋਵੇ ਅਤੇ ਉਨ੍ਹਾਂ ਦੀ ਭੂਆ ਦਾ ਕਤਲ ਕਰਕੇ ਘਰ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਿਆ ਇਸਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ
ਬਾਈਟ : ਮਿ੍ਰਤਕ ਕਾਮਨੀ ਦੇਵੀ ਦਾ ਭਤੀਜਾ
ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਕੰਟੋਨਮੈਂਟ ਦੀ ਪੁਲਸ ਅਧਿਕਾਰੀ ਰਾਜਵਿੰਦਰ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਉਹ ਆਪਣੀ ਪੁਲਸ ਪਾਰਟੀ ਨਾਲ ਇੱਥੇ ਪਹੁੰਚੇ ਹਨ ਮ੍ਰਿਤਕ ਔਰਤ ਦੀ ਪਿਹਚਾਨ ਕਾਮਨੀ ਦੇਵੀ ਦੇ ਰੂਪ ਚ ਹੋਈ ਜਿਸ ਦੀ ਉਮਰ 60-65 ਸਾਲ ਦੱਸੀ ਜਾ ਰਹੀ ਤੇ ਉਸਦੀ ਕਰਿਆਣਾ ਦੀ ਦੁਕਾਨ ਹੈ ਤੇ ਜਿਸਦਾ ਰਾਤ ਨੂੰ ਕਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਰਾਤ ਨੂੰ ਕੋਈ ਨਸ਼ੇ ਦੀ ਹਾਲਤ ਵਿੱਚ ਇਸ ਬਜ਼ੁਰਗ ਔਰਤ ਘਰ ਲੁੱਟ ਦੀ ਨੀਅਤ ਨਾਲ ਆਇਆ ਅਤੇ ਔਰਤ ਨੇ ਉਸ ਨੂੰ ਪਛਾਣ ਲਿਆ ਤਾਂ ਉਸ ਵੱਲੋਂ ਇਸ ਦਾ ਕਤਲ ਕਰ ਦਿੱਤਾ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਏ ਤਾਏ ਅੱਗੇ ਦੀ ਜਾਂਚ ਸ਼ੁਰੂ ਹੈ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ ਜਲਦ ਹੀ ਆਰੋਪੀ ਗ੍ਰਿਫ਼ਤਾਰ ਘਰ ਦਿੱਤੇ ਜਾਣਗੇ
ਬਾਈਟ : ਰਾਜਵਿੰਦਰ ਕੌਰ ( ਪੁਲਸ ਅਧਿਕਾਰੀ ਥਾਣਾ ਕੰਟੋਨਮੈਂਟ ਅੰਮ੍ਰਿਤਸਰ )
ਜਸਕਰਨ ਸਿੰਘ ਅੰਮ੍ਰਿਤਸਰ