Breaking News

ਅੰਮ੍ਰਿਤਸਰ ਭਗਤਾਂਵਾਲਾ ਕਾਰਪੋਰਸ਼ਨ ਦਫਤਰ ਦੇ ਵਿਚ ਲੱਗੀ ਭਿਆਨਕ ਅੱਗ

https://we.tl/t-swfMeCcORi

ਅੰਮ੍ਰਿਤਸਰ ਭਗਤਾਂਵਾਲਾ ਕਾਰਪੋਰਸ਼ਨ ਦਫਤਰ ਦੇ ਵਿਚ ਲੱਗੀ ਭਿਆਨਕ ਅੱਗ

ਸ਼ਹਿਰ ਚੋਂ ਲੱਥਣ ਵਾਲੇ ਫਲੈਕਸ ਬੋਰਡਾਂ ਨੂੰ ਕੀਤਾ ਜਾਂਦਾ ਸੀ ਸਟੋਰ, ਫਲੈਕਸ ਬੋਰਡਾਂ ਚ ਹੀ ਲੱਗੀ ਭਿਆਨਕ ਅੱਗ

ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੀਤਾ ਇਨਕਾਰ

Anchor : ਅੰਮ੍ਰਿਤਸਰ ਭਗਤਾਂਵਾਲਾ ਗੇਟ ਦੇ ਨਜ਼ਦੀਕ ਬਣੇ ਕਾਰਪੋਰੇਸ਼ਨ ਦਫਤਰ ਵਿਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਕਾਰਪੋਰੇਸ਼ਨ ਦਫਤਰ ਦੇ ਵਿੱਚ ਪਏ ਵੱਡੀ ਗਿਣਤੀ ਚ ਫਲੈਕਸ ਬੋਰਡਾਂ ਨੂੰ ਅੱਗ ਲੱਗ ਗਈ ਅੱਗ ਦੀਆਂ ਭਿਆਨਕ ਲਪਟਾਂ ਦੇਖ ਮੌਕੇ ਤੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅੱਗ ਜ਼ਿਆਦਾ ਹੋਣ ਕਰਕੇ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾ ਸੋਸਾਇਟੀ ਫਾਇਰ ਬ੍ਰਿਗੇਡ ਅਧਿਕਾਰੀ ਹਰਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਰਪੋਰੇਸ਼ਨ ਦੇ ਦਫਤਰ ਵਿਚ ਭਿਆਨਕ ਅੱਗ ਲੱਗੀ ਹੈ ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿੱਚੋਂ ਲੱਥਣ ਵਾਲੇ ਅੰਨ ਲੀਗਲ ਫਲੈਕਸ ਬੋਰਡ ਇਸ ਦਫਤਰ ਵਿਚ ਜਮ੍ਹਾਂ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਭਿਆਨਕ ਅੱਗ ਲੱਗੀ ਉਨ੍ਹਾਂ ਕਿਹਾ ਕਿ ਅੱਗ ਬਹੁਤ ਜ਼ਿਆਦਾ ਹੋਣ ਕਰ ਕੇ ਅੱਜ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਉਨ੍ਹਾਂ ਦੱਸਿਆ ਕਿ ਹੁਣ ਤਕ ਚਾਰ ਦੇ ਕਰੀਬ ਦਮਕਲ ਵਿਭਾਗ ਦੀਆਂ ਗੱਡੀਆਂ ਇੱਥੇ ਲੱਗ ਚੁੱਕੀਆਂ ਹਨ ਲੇਕਿਨ ਅੱਗ ਫਿਰ ਦੁਬਾਰਾ ਆਪਣੀ ਰਫ਼ਤਾਰ ਫੜ ਲੈਂਦੀ ਹੈ ਉਨ੍ਹਾਂ ਕਿਹਾ ਕਿ ਕਰੀਬ ਤੀਹ ਮਿੰਟ ਤੱਕ ਅੱਗ ਤੇ ਕਾਬੂ ਪਾ ਦਿੱਤਾ ਜਾਵੇਗਾ ਇਹਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ

ਬਾਈਟ : ਹਰਸ਼ਿਤ ਦਮਕਲ ( ਸੇਵਾ ਸੁਸਾਇਟੀ ਵਿਭਾਗ ਅਧਿਕਾਰੀ )

ਇਸ ਮੌਕੇ ਜਦੋਂ ਕਾਰਪੋਰੇਸ਼ਨ ਦਫਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰਿਆਂ ਨੂੰ ਦੇਖ ਕੇ ਭੱਜਦੇ ਹੋਏ ਦਿਖਾਈ ਦਿੱਤੇ ਅਤੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਇੰਨਾ ਕਹਿੰਦੇ ਦਿਖਾਈ ਦਿੱਤੇ ਕਿ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਮਨ੍ਹਾ ਕੀਤਾ ਹੈ

ਬਾਈਟ : ਕੈਮਰੇ ਅੱਗੋਂ ਭੱਜਦੇ ਹੋਏ ਕਾਰਪੋਰੇਸ਼ਨ ਦੇ ਅਧਿਕਾਰੀ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *