ਅੰਮ੍ਰਿਤਸਰ ਤੋਂ 2 ਸਵਾਰੀਆਂ ਲੈ ਕੇ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਈ ਪੰਜਾਬ ਰੋਡਵੇਜ਼ ਦੀ ਬੱਸ
ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਲਈ ਸਿੱਧੀ ਬੱਸ ਕੀਤੀ ਸ਼ੁਰੂ – ਮੁਸਾਫ਼ਿਰ
Anchor : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਏ. ਸੀ. ਵੋਲਵੋ ਬੱਸਾਂ ਦੀ ਸੇਵਾ ਨੂੰ ਬੀਤੇ ਦਿਨ ਅਧਿਕਾਰਤ ਤੌਰ ’ਤੇ ਹਰੀ ਝੰਡੀ ਦੇ ਦਿੱਤੀ ਗਈ ਸੀ। ਇਸ ਦੇ ਬਾਵਜੂਦ ਗੁਰੂ ਨਗਰੀ ਅੰਮ੍ਰਿਤਸਰ ਵਿਚ ਇਸ ਦੇ ਹਾਲਾਤ ਕੁਝ ਉਲਟ ਨਜ਼ਰ ਆਏ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਸਿਰਫ ਇਕ ਟਿਕਟ ਦੀ ਆਨਲਾਈਨ ਬੁਕਿੰਗ ਹੋਈ ਅਤੇ ਇੱਕ ਟਿਕਟ ਮੌਕੇ ਤੇ ਹੀ ਕਿਸੇ ਪੈਸੇਂਜਰ ਨੇ ਬੁੱਕ ਕਰਵਾਈ ਜਿਸ ਤੋਂ ਬਾਅਦ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਦਿੱਲੀ ਹਵਾਈ ਅੱਡੇ ਲਈ ਅੰਮ੍ਰਿਤਸਰ ਤੋਂ ਸਿਰਫ ਦੋ ਸਵਾਰੀਆਂ ਲੈ ਕੇ ਹੀ ਰਵਾਨਾ ਹੋਈ
ਇਸ ਮੌਕੇ ਬੱਸ ਚ ਬੈਠੇ ਪਰਮਿੰਦਰ ਨੇ ਕਿਹਾ ਕਿ ਉਸ ਨੇ ਆਨਲਾਈਨ ਟਿਕਟ ਦਿੱਲੀ ਹਵਾਈ ਅੱਡੇ ਲਈ ਬੁੱਕ ਕਰਵਾਈ ਜੋ ਕਿ 1390 ਰੁਪਏ ਵਿੱਚ ਬੁੱਕ ਹੋਈ ਉਨ੍ਹਾਂ ਕਿਹਾ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਇਸ ਦੇ ਨਾਲ ਹੋਰ ਵੀ ਸਹੂਲਤ ਮਿਲੇਗੀ
ਬਾਈਟ : ਪਲਵਿੰਦਰ ਕੌਰ ਮੁਸਾਫ਼ਰ
ਬਾਈਟ : ਕੁਲਵੰਤ ਸਿੰਘ ਮੁਸਾਫ਼ਿਰ
ਇਸ ਮੌਕੇ ਬੱਸ ਦੇ ਡਰਾਈਵਰ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸਿਰਫ ਇਕ ਸਵਾਰੀ ਦੀ ਆਨਲਾਈਨ ਟਿਕਟ ਬੁੱਕ ਸੀ ਤੇ ਇਕ ਸਵਾਰੀ ਬੱਸ ਸਟੈਂਡ ਤੋਂ ਮਿਲੀ ਹੈ ਅਤੇ ਦਸ ਸਵਾਰੀਆਂ ਅੱਗੋਂ ਜਲੰਧਰ ਤੋਂ ਮਿਲਣਗੀਆਂ ਅਗਰ ਰਸਤੇ ਚੋਂ ਹੋਰ ਵੀ ਕਿਤੋਂ ਸਵਾਰੀ ਮਿਲੇਗੀ ਤਾਂ ਉਨ੍ਹਾਂ ਨੂੰ ਵੀ ਬਿਠਾਇਆ ਜਾਵੇਗਾ
ਬਾਈਟ : ਹੀਰਾ ਸਿੰਘ ( ਸਰਕਾਰੀ ਬੱਸ ਡ੍ਰਾਈਵਰ )
Jaskaran Singh Amritsar