Breaking News

ਅੰਮ੍ਰਿਤਸਰ ਚ ਸਾਲੇ ਨੇ ਜੀਜੇ ਦੇ ਮਾਰੀਆਂ ਗੋਲੀਆਂ , ਜੀਜੇ ਦੀ ਹਾਲਤ ਗੰਭੀਰ

https://we.tl/t-mwIOukS40J

ਅੰਮ੍ਰਿਤਸਰ ਚ ਸਾਲੇ ਨੇ ਜੀਜੇ ਦੇ ਮਾਰੀਆਂ ਗੋਲੀਆਂ , ਜੀਜੇ ਦੀ ਹਾਲਤ ਗੰਭੀਰ

ਲੜਕੀ ਨੇ ਆਪਣੀ ਮਰਜ਼ੀ ਨਾਲ ਕਰਵਾਇਆ ਸੀ ਵਿਆਹ ਤਾਂ ਲੜਕੀ ਦੇ ਪਰਿਵਾਰ ਨੇ ਲੜਕੇ ਦੇ ਮਾਰੀਆਂ ਗੋਲੀਆਂ

ਪੁਲਸ ਨੇ ਲੜਕੀ ਦੇ ਭਰਾ ਤੇ ਕੀਤਾ ਮਾਮਲਾ ਦਰਜ

ਅੱਜਕੱਲ੍ਹ ਰਿਸ਼ਤੇ ਇੰਨੇ ਕੁ ਸਫੈਦ ਹੁੰਦੇ ਜਾ ਰਹੇ ਹਨ ਕਿ ਕੋਈ ਵੀ ਕਿਸੇ ਨੂੰ ਮਰਨ ਮਰਾਣ ਲੱਗਿਆ ਨਹੀਂ ਦੇਖਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਾਨਾਂਵਾਲਾ ਜਿੱਥੇ ਸਾਲੇ ਨੇ ਆਪਣੇ ਜੀਜੇ ਦੇ ਹੀ ਗੋਲੀਆਂ ਮਾਰ ਦਿੱਤੀਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਦੋਹਾਂ ਨੇ ਆਪਣੀ ਸਹਿਮਤੀ ਦੇ ਨਾਲ ਵਿਆਹ ਕੀਤਾ ਸੀ ਲੇਕਿਨ ਲੜਕੀ ਦੇ ਪਰਿਵਾਰ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਜਿਸ ਦੇ ਚਲਦੇ ਲੜਕੀ ਗੁਰਪ੍ਰੀਤ ਕੌਰ ਦੇ ਭਰਾ ਚਰਨਜੀਤ ਸਿੰਘ ਨੇ ਆਪਣੇ ਜੀਜੇ ਨੂੰ ਹੀ ਮਾਨਾਂਵਾਲ ਨਜ਼ਦੀਕ ਮੌਤ ਦੇ ਘਾਟ ਉਤਾਰਨ ਲਈ ਦੋ ਗੋਲੀਆਂ ਮਾਰ ਦਿੱਤੀਆਂ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਜਿਸ ਨੂੰ ਕਿ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਅਜੇ ਵੀ ਲੜਕੇ ਅੰਮ੍ਰਿਤਪਾਲ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਪਾਲ ਦੀ ਪਤਨੀ ਦੇ ਭਰਾ ਵੱਲੋਂ ਹੀ ਉਨ੍ਹਾਂ ਨੂੰ ਗੋਲੀ ਮਾਰੀ ਗਈ ਹੈ ਕਿਉਂਕਿ ਉਹ ਇਸ ਵਿਆਹ ਤੋਂ ਨਾਖੁਸ਼ ਸੀ ਅਤੇ ਜਿਸ ਹਥਿਆਰ ਨਾਲ ਗੋਲੀ ਚੱਲੀ ਹੈ ਉਹ ਲਾਈਸੈਂਸੀ ਹੈ ਜਾਂ ਬਿਨਾਂ ਲਾਇਸੈਂਸੀ ਇਹ ਅਜੇ ਜਾਂਚ ਦਾ ਵਿਸ਼ਾ ਹੈ

ਦੂਜੇ ਪਾਸੇ ਇਸ ਮਾਮਲੇ ਚ ਪੁਲਸ ਨੇ ਕਾਰਵਾਈ ਕਰਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖ਼ਮੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਗੁਰਪ੍ਰੀਤ ਕੌਰ ਦੇ ਭਰਾ ਤੇ ਹੀ ਮਾਮਲਾ ਦਰਜ ਕੀਤਾ ਹੈ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਕੌਰ ਨੇ ਸਟੇਟਮੈਂਟ ਦਿੱਤੀ ਹੈ ਕਿ ਉਸ ਨੇ ਆਪਣੀ ਮਰਜ਼ੀ ਦੇ ਨਾਲ ਅੰਮ੍ਰਿਤਪਾਲ ਸਿੰਘ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਜਿਸ ਕਰਕੇ ਉਸ ਦੇ ਭਰਾ ਨੇ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਦੋ ਗੋਲੀਆਂ ਉਸ ਦੇ ਪਤੀ ਦੇ ਲੱਗੀਆਂ ਹਨ ਅਤੇ ਉਹ ਹੁਣ ਜ਼ੇਰੇ ਇਲਾਜ ਹੈ ਪੁਲਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ

ਜਸਕਰਨ ਸਿੰਘ ਅੰਮ੍ਰਿਤਸਰ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *