ਅੰਮ੍ਰਿਤਪਾਲ ਭਾਰਤੀ ਨਾਗਰਿਕ ਨਹੀਂ ਤਾਂ ਪਾਸਪੋਰਟ ਵਾਪਸ ਕਰੇ: ਪ੍ਰੋ. ਸਰਚਾਂਦ ਸਿੰਘ ਖਿਆਲਾਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਲਈ ਨਸ਼ਾ ਭੇਜਣ ਵਾਲੇ ਪਾਕਿਸਤਾਨ ਖ਼ਿਲਾਫ਼ ਅਮ੍ਰਿਤਪਾਲ ਕੋਲ ਇਕ ਸ਼ਬਦ ਵੀ ਕਿਉਂ ਨਹੀਂ?ਗੁਰਸ਼ਰਨ ਸਿੰਘ ਸੰਧੂਅੰਮ੍ਰਿਤਸਰ , 26 ਫਰਵਰੀ ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵਾਰਸ ਪੰਜਾਬ ਦੇ ਦੇ ਆਗੂ ਅੰਮ੍ਰਿਤਪਾਲ ਸਿੰਘ ਵਲੋਂ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਹੋਣ ਬਾਰੇ ਦਿੱਤੇ ਬਿਆਨ ਲਈ ਉਸ ਨੂੰ ਆੜੇ ਹੱਥੀਂ ਲਿਆ ਅਤੇ ਸਵਾਲ ਚੁਕੇ ਹਨ, ਕਿ ਜੇ ਉਹ ਭਾਰਤੀ ਨਹੀਂ ਤਾਂ ਦੱਸੇ ਕਿ ਉਹ ਕਿਸ ਦੇਸ਼ ਦਾ ਵਾਸੀ ਹੈ? ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਭਾਰਤੀ ਪਾਸਪੋਰਟ ਭਾਰਤ ਸਰਕਾਰ ਨੂੰ ਵਾਪਸ ਸੌਂਪ ਦੇਣਾ ਚਾਹੀਦਾ ਹੈ। ਅਜਿਹਾ ਨਹੀਂ ਕਰਦਾ ਤਾਂ ਸਰਕਾਰ ਨੂੰ ਉਸ ਤੋਂ ਪਾਸਪੋਰਟ ਵਾਪਸ ਲੈ ਲੈਣਾ ਚਾਹੀਦਾ ਹੈ। ਭਾਰਤੀ ਪਾਸਪੋਰਟ ਰੱਖਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਹੀਂ ਮੰਨਦਾ ਤਾਂ ਫਿਰ ਉਹ ਇਕ ਪਾਖੰਡੀ ਅਤੇ ਫ਼ਰੇਬੀ ਕਿਉਂ ਨਹੀਂ ਹੈ? ਜੇਕਰ ਉਹ ਭਾਰਤੀ ਨਾਗਰਿਕ ਨਹੀਂ ਹੈ ਤਾਂ ਉਸ ਨੂੰ ਭਰਤ ਅਤੇ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦਾ ਕੋਈ ਅਧਿਕਾਰ ਨਹੀਂ। ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਸਮਝਣ ਵਾਲਿਆਂ ਨੂੰ ਭਾਰਤ ’ਚ ਧਰਨਾ ਮੁਜ਼ਾਹਰੇ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ? ਕੀ ਅੰਮ੍ਰਿਤਪਾਲ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਦਾ ਆਦੀ ਹੋ ਰਿਹਾ ਹੈ, ਅਤੇ ਨਸ਼ੇ ਪਾਕਿਸਤਾਨ ਤੋਂ ਆ ਰਹੇ ਹਨ। ਜੇਕਰ ਉਸ ਨੂੰ ਵਾਕਿਆ ਹੀ ਪੰਜਾਬ ਦੀ ਨੌਜਵਾਨੀ ਨਾਲ ਸਰੋਕਾਰ ਹੈ ਤਾਂ ਫਿਰ ਉਹ ਨਸ਼ੇ ਭੇਜਣ ਵਾਲੇ ਪਾਕਿਸਤਾਨ ਖ਼ਿਲਾਫ਼ ਕਿਉਂ ਨਹੀਂ ਕੁਝ ਬੋਲਦਾ?