ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰ ਕ ਕਰਨ ਲਈ ਜਾਣਕਾਰੀ 6-ਬੀ ਫਾਰਮ ਵਿੱਚ ਕਰਵਾਈ ਜਾਵੇ ਦਰਜ – ਜ਼ਿਲ੍ਹਾ ਚੋਣ ਅਫ਼ਸਰ
AMRIK SINGH AND GURSHARAN SANDHU
ਅੰਮ੍ਰਿਤਸਰ , 23 ਅਗਸਤ:
ਸ਼੍ਰੀ ਹਰਪੀ੍ਰਤ ਸਿੰਘ ਸੂਦਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਹਲਕਿਆ ਨਾਲ ਸਬੰਧਤ ਵੋਟਰ ਸੂਚੀ ਸਾਲ 2022 ਵਿਚ ਮੌਜੂਦ ਸੱਮੁਚੇ ਵੋਟਰਾਂ ਪਾਸੋਂ ਫਾਰਮ ਨੰ. 6-ਬੀ ਵਿੱਚ ਆਧਾਰ ਨੰਬਰ ਦੀ ਸੂਚਨਾਂ ਇੱਕਤਰ ਕਰਨ ਦਾ ਕੰਮ ਮਿਤੀ 01 ਅਗਸਤ 2022 ਤੋਂ ਸ਼ੁਰੂ ਹੋ ਚੁੱਕਾ ਹੈ। ਫਾਰਮ ਨੰ. 6-ਬੀ ਜ਼ਿਲ੍ਹਾ ਚੋਣ ਅਫ਼ਸਰਾਂ/ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਜਾਂ ਬੀ.ਐਲ.ਓਜ਼ ਪਾਸ ਵੀ ਮੌਜੂਦ ਹੋਵੇਗਾ।
ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਅਪਣੇ ਅਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ ਆਨ ਲਾਈਨ ਅਤੇ ਵੈਬ ਪੋਰਟਲ ਜਿਵੇ ਕਿ
( www.nvsp.in ), Voter Help Line App,ਅਤੇ ਵੋਟਰ ਪੋਰਟਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਬੀ.ਐਲ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ 20 ਫਾਰਮ ਨੰ:6-ਬੀ ਵਿੱਚ ਆਧਾਰ ਨੰਬਰ ਦੀ ਸੂਚਨਾ ਘਰ ਘਰ ਜਾ ਕੇ ਵੀ ਇਕੱਤਰ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਵੋਟਰਾਂ ਦੀ ਸਹੂਲਤ ਲਈ ਮਿਤੀ 27.08.2022 (ਦਿਨ
ਸ਼ਨੀਵਾਰ) ਅਤੇ 28.08.2022 (ਦਿਨ ਐਤਵਾਰ) ਨੂੰ ਇਸ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਉਪਰ ਸਵੇਰੇ 09 : 00 ਵਜ਼ੇ ਤੋਂ ਸ਼ਾਮ 05 : 00 ਵਜ਼ੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣੇ। ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਬੀ.ਐਲ.ਓਜ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਉਪਰ ਬੈਠ ਕੇ ਆਮ ਵੋਟਰਾਂ ਪਾਸੋਂ ਫਾਰਮ ਨੰ. 6-ਬੀ ਵਿਚ ਅਧਾਰ ਦੇ ਵੇਰਵੇ ਪ੍ਰਾਪਤ ਕਰਨਗੇ। ਫਾਰਮ ਨੰ. 6-ਬੀ ਜਿਲ੍ਹਾ ਚੋਣ ਅਫ਼ਸਰ ਵਲੋਂ ਅਧਿਕਾਰਤ ਕੀਤੇ ਗਏ ਵੋਟਰ ਫੈਸਿਲਟੇਸ਼ਨ ਸੈਂਟਰਾਂ , ਈ-ਸੇਵਾ ਸੈਂਟਰ ਅਤੇ ਸਿਟੀਜਨ ਸਰਵਿਸ ਸੈਂਟਰਾਂ ਤੇ ਵੀ ਪ੍ਰਾਪਤ ਕੀਤੇ ਜਾ ਸਕਣਗੇ। ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾਂ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰਥ ਨਹੀਂ ਹੈ ਤਾਂ ਉਹ ਇਸ ਦੇ ਵਿਕਲਪ ਵਿੱਚ ਫਾਰਮ ਨੰ. 6-ਬੀ ਵਿੱਚ ਦਰਜ਼ 11 ਹੋਰ ਦਸਤਾਵੇਜਾਂ ਵਿੱਚੋਂ ਕਿਸੇ ਇੱਕ ਦਸਤਾਵੇਜ ਦੀ ਕਾਪੀ ਜਮਾਂ ਕਰਵਾ ਸਕਦਾ ਹੈ। ਇਥੇ ਇਹ ਵੀ ਸਪਸ਼ੱਟ ਕਰਨ ਯੋਗ ਹੈ ਕਿ ਵੋਟਰ ਵਲੋਂ ਅਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ ਇਛੱਤ ਹਨ। ਵੋਟਰ ਸੂਚੀ ਵਿੱਚ ਦਰਜ ਕਿਸੇ ਵੋਟਰ ਵਲੋਂ ਆਧਾਰ ਕਾਰਡ ਦੇ ਵੇਰਵੇ ਨਾ ਦੇਣ ਜਾਂ ਸੂਚਿਤ ਨਾ ਕਰਨ ਦੀ ਸੂਰਤ ਨੂੰ ਆਧਾਰ ਬਣਾ ਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਕਿਸੇ ਵੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ ।
ਉਨ੍ਹਾ ਕਿਹਾ ਕਿ ਵੋਟਰ ਮਗਨਰੇਗਾ ਜਾੱਬ ਕਾਰਡ, ਬੈਂਕ ਵੱਲੋਂ ਜਾਰੀ ਪਾਸ ਬੁੱਕ ਜਿਸ ਤੇ ਫੋਟੋ ਲੱਗੀ ਹੋਵੇ, ਲੇਬਰ ਵਿਭਾਗ ਵੱਲੋਂ ਬਣਾਇਆ ਹੈਲਥ ਕਾਰਡ, ਡਰਾਈਵਿੰਗ ਲਾਈਸੇਂਸ, ਪੈਨ ਕਾਰਡ, ਇੰਡੀਅਨ ਪਾਸਪੋਰਟ,ਲਿਮਿਟਿਡ ਕੰਪਨੀ ਵੱਲੋਂ ਜਾਰੀ ਆਈ ਕਾਰਡ, ਆਫਿਸ ਪਹਿਚਾਣ ਪੱਤਰ, ਯੂਡੀਆਈਡੀ ਕਾਰਡ ਆਦਿ ਦਾ ਪ੍ਰਯੋਗ ਅਪਣੀ ਪਹਿਚਾਣ ਲਈ ਕਰ ਸਕਦਾ ਹੈ।
ਉਨ੍ਹਾਂ ਆਮ ਜਨਤਾ/ਵੋਟਰਾਂ ਅਤੇ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ, ਬੀ