ਜਨਤਕ ਜਥੇਬੰਦੀਆਂ ਕਿਸਾਨ ਦੇ ਹੱਕ ਵਿਚ ਨਿਤਰੀਆਂ ਪ੍ਰਸਾਸ਼ਨ ਅਧਿਕਾਰੀਆਂ ਸਾਹਮਣੇ ਮਾਰਿਆ ਧਰਨਾ
ਭਿੱਖੀਵਿੰਡ ਦੇ ਨਜ਼ਦੀਕੀ ਪਿੰਡ ਚੇਲਾ ਦੇ ਰਹਿਣ ਵਾਲੇ ਜੱਜਬੀਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਵਲੋਂ 60-70 ਸਾਲ ਪਹਿਲਾਂ 30 ਕਨਾਲ 11 ਮਰਲੇ ਬੰਜਰ ਪੰਚਾਇਤੀ ਜ਼ਮੀਨ ਨੂੰ ਆਬਾਦ ਕੀਤਾ ਗਿਆ ਅਤੇ ਉਸ ਸਮੇਂ ਤੋਂ ਹੀ ਉਹ ਖੇਤੀ ਕਰਦੇ ਆ ਰਹੇ ਹਨ ਜਦ ਇਹ ਜ਼ਮੀਨ ਆਬਾਦ ਹੋ ਗਈ ਤਾਂ ਪੰਚਾਇਤ ਵਲੋਂ ਇਸ ਜ਼ਮੀਨ ਆਪਣਾ ਦਾਅਵਾ ਠੋਕ ਦਿੱਤਾ ਗਿਆ। ਜਿਸ ਤੇ ਉਨ੍ਹਾਂ ਕਾਨੂੰਨੀ ਲੜਾਈ ਲੜੀ ਅਤੇ ਅਦਾਲਤ ਨੇ ਇਸ ਜ਼ਮੀਨ 1407 ਰੁਪਏ ਕਿਰਾਇਆ ਵੀ ਉਨ੍ਹਾਂ ਨੂੰ ਲਗਾ ਦਿੱਤਾ ਜੋ ਅੱਜ ਵੀ ਉਹ ਅਦਾ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਮਾਨਯੋਗ ਸ਼ੈਸ਼ਨ ਕੋਰਟ ਦਾ ਡਿਗਰੀ ਸਟੇਅ ਆਡਰ ਵੀ ਹੈ, ਪਰ ਉਸਦੇ ਬਾਵਜੂਦ ਪ੍ਰਸ਼ਾਸਨ ਧੱਕੇ ਨਾਲ ਉਨ੍ਹਾਂ ਨੂੰ ਇਸ ਕਰਕੇ ਜ਼ਲੀਲ ਅਤੇ ਪ੍ਰੇਸ਼ਾਨ ਕਰ ਰਿਹਾ ਕਿਉਂਕਿ ਉਨ੍ਹਾਂ ਅਕਾਲੀ ਦਲ ਨੂੰ ਵੋਟਾਂ ਪਈਆਂ ਸਨ। ਉਨ੍ਹਾਂ ਕਿਹਾ ਜਿਸ ਜ਼ਮੀਨ ਦੀ ਪ੍ਰਸਾਸ਼ਨ ਬੋਲੀ ਕਰਵਾਉਣੀ ਚਾਹੁੰਦਾ ਹੈ ਉਸ ਉੱਪਰ ਉਨ੍ਹਾਂ ਝੋਨਾ ਬੀਜਿਆ ਹੋਇਆ ਅਤੇ ਝੋਨਾ ਉੱਗ ਵੀ ਆਇਆ ਹੈ, ਪਰ ਪ੍ਰਸ਼ਾਸਨ ਫਿਰ ਵੀ ਸਰਕਾਰ ਅਤੇ ਮੰਤਰੀ ਦੇ ਇਸ਼ਾਰੇ ‘ਤੇ ਉਨ੍ਹਾਂ ਦੀ ਇਸ ਜ਼ਮੀਨ ਦੀ ਬੋਲੀ ਕਰਨ ਲਈ ਬਜ਼ਿਦ ਹੈ। ਉਨ੍ਹਾਂ ਕਿਹਾ ਕਿ ਜੇਕਰ ਬੋਲੀ ਹੋਈ ਤਾਂ ਉਹ ਪ੍ਰਸਾਸ਼ਨ ਦੇ ਅਧਿਕਾਰੀਆਂ ਖਿਲਾਫ ਕਾਨੂੰਨੀ ਦਰਵਾਜ਼ਾ ਵੀ ਖੜਕਾਉਣਗੇ।
ਇਸ ਮੌਕੇ ਜਨਤਕ ਜਥੇਬੰਦੀਆਂ ਵਲੋਂ ਕਿਸਾਨ ਦੇ ਹੱਕ ਵਿਚ ਪ੍ਰਸ਼ਾਸ਼ਨ ਅਧਿਕਾਰੀਆਂ ਸਾਹਮਣੇ ਧਰਨਾ ਮਾਰਿਆ ਗਿਆ
ਮੌਕੇ ਤੇ ਪੁੱਜੇ ਬੀਡੀਪੀਓ ਭਿੱਖੀਵਿੰਡ ਗੁਰਨਾਮ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨੇ ਬੋਲੀ ਕਰਵਾਉਣ ਲਈ ਭੇਜਿਆ ਹੈ ਮੌਕੇ ਤੇ ਪਟਵਾਰੀ ਹਰਪ੍ਰਤਾਪ ਸਿੰਘ ਜਦ ਪੁੱਛਿਆ ਗਿਆ ਕਿ ਜ਼ਮੀਨ ਪੰਚਾਇਤ ਦੇ ਨਾਂ ਹੈ ਤਾਂ ਉਨ੍ਹਾਂ ਕਿਹਾ ਕਿ ਦਰਜ ਰਿਕਾਰਡ ਵਿਚ ਕਾਸ਼ਤਕਾਰ ਨਾਂ ਬੋਲਦਾ ਹੈ ਅਖੀਰ ਬੀਡੀਪੀਓ ਨੇ ਮੌਕੇ ਸਰਪੰਚ ਹਾਜ਼ਿਰ ਨਾ ਹੋਣ ਕਰਕੇ ਬੋਲੀ ਮੁਲਤਵੀ ਕਰ ਦਿੱਤੀ ਜੋ ਕਿ ਦੂਜੀ ਵਾਰ ਬੋਲੀ ਮੁਲਤਵੀ ਹੈ।
ਬਾਈਟ ਕਿਸਾਨ ਜੱਜਬੀਰ ਸਿੰਘ ਜਨਤਕ ਜਥੇਬੰਦੀਆਂ ਦੇ ਆਗੂ ਦਲਜੀਤ ਸਿੰਘ ਅਤੇ ਬੀਡੀਪੀਓ ਗੁਰਨਾਮ ਸਿੰਘ
ਰਿਪੋਰਟਰ ਹੈਰੀ ਨਾਗਪਾਲ ਤਰਨਤਾਰਨ