Breaking News

ਅਗਨੀਵੀਰ ਭਰਤੀ ਰੈਲੀ ਲਈ 3 ਸਤੰਬਰ ਤੱਕ ਕੀਤਾ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

ਅਗਨੀਵੀਰ ਭਰਤੀ ਰੈਲੀ ਲਈ 3 ਸਤੰਬਰ ਤੱਕ ਕੀਤਾ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

01 ਨਵੰਬਰ ਤੋਂ ਮਿਤੀ 16 ਨਵੰਬਰ 2022 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ ਭਰਤੀ ਰੈਲੀ

AMRIK SINGH

ਫਿਰੋਜ਼ਪੁਰ 9 ਅਗਸਤ

ਅਗਨੀਵੀਰ ਭਰਤੀ ਰੈਲੀ ਛੇਤੀ ਹੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਉਮੀਦਵਾਰ ਮਿਤੀ 03 ਸਤੰਬਰ 2022 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਜਾਣਕਾਰੀ ਚੇਅਰਮੈਨ ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ-ਕਮ-ਡਿਪਟੀ ਕਮਿਸ਼ਨਰ ਅਮ੍ਰਿੰਤ ਸਿੰਘ ਆਈ.ਏ.ਐਸ ਵੱਲੋਂ ਦਿੱਤੀ ਗਈ।

           ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਕਲਰਕ/ਸਟੌਰ ਕੀਪਰ ਅਤੇ ਅਗਨੀਵੀਰ ਟਰੇਡਜਮੈਨ ਸਬੰਧੀ ਭਰਤੀ ਰੈਲੀ ਜੋ ਕਿ ਮਿਤੀ 01 ਨਵੰਬਰ 2022 ਤੋਂ ਮਿਤੀ 16 ਨਵੰਬਰ 2022 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਕੇਵਲ ਬਠਿੰਡਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰ ਭਾਗ ਲੈ ਸਕਦੇ ਹਨ। ਉਮੀਦਵਾਰ ਨੂੰ ਇਸ ਭਰਤੀ ਵਿੱਚ ਭਾਗ ਲੈਣ ਲਈ ਮਿਤੀ 03 ਸਤੰਬਰ 2022 ਤੱਕ ਵੈਬਸਾਈਟ www.joinindianarmy.nic.in ਤੇ ਰਜਿਸਟਰਡ ਕਰਨਾ ਲਾਜ਼ਮੀ ਹੈ। ਸਫ਼ਲਤਾਪੂਰਵਕ ਰਜਿਸਟਰ ਹੋਣ ਵਾਲੇ ਉਮੀਦਵਾਰਾਂ ਨੂੰ ਹੀ ਭਰਤੀ ਸਬੰਧੀ ਐਡਮਿਟ ਕਾਰਡ ਉਹਨਾਂ ਦੀ ਈ-ਮੇਲ ਤੇ ਪ੍ਰਾਪਤ ਹੋਵੇਗਾ।

           ਇਸ ਸਬੰਧੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਦੇ ਪਲੇਸਮੈਂਟ ਅਫਸਰ ਸ਼੍ਰੀ ਗੁਰਜੰਟ ਸਿੰਘ ਵੱਲੋਂ ਉਪਰੋਕਤ ਜਿਲ੍ਹਿਆਂ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਭਰਤੀ ਰੈਲੀ ਸਬੰਧੀ ਦਿੱਤੀ ਵੈਬਸਾਈਟ ਤੇ ਆਪਣੀ ਯੋਗਤਾ ਚੈੱਕ ਕਰਦੇ ਹੋਏ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਅਤੇ ਇਸ ਭਰਤੀ ਰੈਲੀ ਦਾ ਲਾਭ ਉਠਾਉਣ। ਇਸ ਸਬੰਧੀ ਅਗਲੇਰੀ ਜਾਣਕਾਰੀ ਲਈ ਉਮੀਦਵਾਰ ਦਫਤਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੂਜੀ ਮੰਜ਼ਿਲ, ਬਲਾਕ ਆਈ. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਛਾਉਣੀ (94654-74122) ਨਾਲ ਸੰਪਰਕ ਕਰ ਸਕਦੇ ਹਨ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *